Red Chairs Of Tent House: ਅੱਜ ਦੇ ਆਧੁਨਿਕ ਯੁੱਗ 'ਚ ਹਰ ਕੋਈ ਆਪਣੇ ਘਰ ਨੂੰ ਕਿਸੇ ਇੰਟੀਰੀਅਰ ਡਿਜ਼ਾਈਨਰ ਤੋਂ ਡਿਜ਼ਾਈਨ ਕਰਵਾਉਣਾ ਚਾਹੁੰਦਾ ਹੈ। ਇੰਟੀਰੀਅਰ ਡਿਜ਼ਾਈਨਰ ਘਰ 'ਚ ਆਉਣ ਵਾਲੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਐਡਜਸਟ ਕਰਨ ਤੋਂ ਲੈ ਕੇ ਕਮਰੇ ਦੇ ਕਲਰ, ਸੋਫ਼ੇ ਅਤੇ ਪਰਦਿਆਂ ਤੋਂ ਲੈ ਕੇ ਸਜਾਵਟ ਦੇ ਸਮਾਨ ਤਕ ਦੇ ਬਿਹਤਰੀਨ ਕਲਰ ਕਾਂਬੀਨੇਸ਼ਨ ਦੇ ਆਪਸ਼ਨ ਤੁਹਾਡੇ ਸਾਹਮਣੇ ਰੱਖਦੇ ਹਨ। ਪਰ ਜਦੋਂ ਕਦੇ ਵੀ ਤੁਸੀਂ ਕਿਸੇ ਜਨਮਦਿਨ ਪਾਰਟੀ, ਵਿਆਹ ਜਾਂ ਕਿਸੇ ਹੋਰ ਫੰਕਸ਼ਨ 'ਚ ਜਾਂਦੇ ਹੋ ਤਾਂ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ, ਜੋ ਲਗਭਗ ਸਾਰੇ ਫੰਕਸ਼ਨਾਂ 'ਚ ਆਮ ਹੈ। ਤੁਸੀਂ ਦੇਖਿਆ ਹੋਵੇਗਾ ਕਿ ਉਸ ਸਮਾਰੋਹ 'ਚ ਜਿਹੜੀਆਂ ਕੁਰਸੀਆਂ ਵਰਤੀਆਂ ਜਾਂਦੀਆਂ ਹਨ, ਉਹ ਲਾਲ ਰੰਗ ਦੀਆਂ ਦਿਖਾਈ ਦਿੰਦੀਆਂ ਹਨ।
ਹਰ ਫੰਕਸ਼ਨ 'ਚ ਇਨ੍ਹਾਂ ਲਾਲ ਰੰਗ ਦੀਆਂ ਕੁਰਸੀਆਂ ਨੂੰ ਦੇਖ ਕੇ ਤੁਸੀਂ ਕਦੇ ਨਾ ਕਦੇ ਸੋਚਿਆ ਹੋਵੇਗਾ ਕਿ ਜ਼ਿਆਦਾਤਰ ਟੈਂਟ ਹਾਊਸਾਂ 'ਚ ਲਾਲ ਰੰਗ ਦੀਆਂ ਕੁਰਸੀਆਂ ਹੀ ਕਿਉਂ ਹੁੰਦੀਆਂ ਹਨ? ਇਸ 'ਚ ਕੀ ਖ਼ਾਸ ਹੈ ਕਿ ਸਾਰੇ ਟੈਂਟ ਹਾਊਸ ਮਾਲਕਾਂ ਕੋਲ ਇੱਕੋ ਲਾਲ ਰੰਗ ਦੀਆਂ ਕੁਰਸੀਆਂ ਹਨ? ਜੇਕਰ ਤੁਹਾਨੂੰ ਅਜੇ ਵੀ ਇਸ ਦਾ ਜਵਾਬ ਨਹੀਂ ਪਤਾ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਟੈਂਟ ਹਾਊਸ ਮਾਲਕਾਂ ਦੀਆਂ ਲਾਲ ਰੰਗ ਦੀਆਂ ਕੁਰਸੀਆਂ ਦਾ ਕਾਰਨ ਦੱਸਾਂਗੇ। ਜਾਣਨ ਲਈ ਇਸ ਲੇਖ ਨੂੰ ਪੂਰੀ ਤਰ੍ਹਾਂ ਪੜ੍ਹਦੇ ਰਹੋ...
ਇਸ ਕਾਰਨ ਹੁੰਦੀਆਂ ਹਨ ਲਾਲ ਰੰਗ ਦੀਆਂ ਕੁਰਸੀਆਂ
ਸਾਰੇ ਟੈਂਟ ਹਾਊਸ ਮਾਲਕ ਲਾਲ ਰੰਗ ਦੀਆਂ ਕੁਰਸੀਆਂ ਹੀ ਵਰਤਦੇ ਹਨ। ਇਸ ਦਾ ਕਾਰਨ ਇਹ ਹੈ ਕਿ ਸਾਰੀਆਂ ਕੰਪਨੀਆਂ ਲਾਲ ਰੰਗ ਦੀਆਂ ਕੁਰਸੀਆਂ ਹੀ ਬਣਾਉਂਦੀਆਂ ਹਨ। ਜਾਣਕਾਰੀ ਅਨੁਸਾਰ ਕੁਝ ਕੰਪਨੀਆਂ ਨੇ ਵੱਖ-ਵੱਖ ਰੰਗਾਂ ਦੀਆਂ ਕੁਰਸੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਟੈਂਟ ਹਾਊਸ ਮਾਲਕਾਂ ਨੂੰ ਵੱਖ-ਵੱਖ ਰੰਗਾਂ ਦੀਆਂ ਕੁਰਸੀਆਂ ਪਸੰਦ ਨਹੀਂ ਆਈਆਂ। ਇਸ ਦੇ ਪਿੱਛੇ ਇੱਕ ਦਲੀਲ ਇਹ ਵੀ ਦੱਸੀ ਜਾਂਦਾ ਹੈ ਕਿ ਲਾਲ ਰੰਗ ਆਕਰਸ਼ਕ ਹੁੰਦਾ ਹੈ। ਦੂਰੋਂ ਲਾਲ ਕੁਰਸੀਆਂ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਸਮਾਗਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਲਾਲ ਰੰਗ ਦੀਆਂ ਕੁਰਸੀਆਂ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਸਸਤੀ ਹੁੰਦੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਕੰਪਨੀਆਂ ਲਾਲ ਰੰਗ ਦੀਆਂ ਕੁਰਸੀਆਂ ਜ਼ਿਆਦਾ ਬਣਾਉਂਦੀਆਂ ਹਨ।
ਲਾਲ ਰੰਗ ਦੀ ਕੁਰਸੀ ਦੇ ਫ਼ਾਇਦੇ
ਲਾਲ ਰੰਗ ਦੀਆਂ ਕੁਰਸੀਆਂ ਵੀ ਬਹੁਤ ਮਜ਼ਬੂਤ ਹੁੰਦੀਆਂ ਹਨ। ਲਾਲ ਰੰਗ ਦੀਆਂ ਕੁਰਸੀਆਂ ਮੌਸਮ ਤੋਂ ਘੱਟ ਪ੍ਰਭਾਵਿਤ ਹੁੰਦੀਆਂ ਹਨ, ਜਿਸ ਕਾਰਨ ਉਹ ਧੁੱਪ, ਮੀਂਹ ਅਤੇ ਠੰਢ ਨੂੰ ਆਸਾਨੀ ਨਾਲ ਬਰਦਾਸ਼ਤ ਕਰ ਸਕਦੀਆਂ ਹਨ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਸਗੋਂ ਜੇਕਰ ਰਸੋਈ ਦੇ ਬਾਹਰ ਲਾਲ ਰੰਗ ਦੀਆਂ ਕੁਰਸੀਆਂ ਰੱਖ ਲਈਆਂ ਜਾਣ ਤਾਂ ਵੀ ਉਹ ਗਰਮੀ ਕਾਰਨ ਨਹੀਂ ਪਿਘਲਦੀਆਂ। ਇਹ ਆਸਾਨੀ ਨਾਲ ਨਹੀਂ ਟੁੱਟਦੀਆਂ ਅਤੇ ਬੈਠਣ ਵੇਲੇ ਵੀ ਕੋਈ ਤਕਲੀਫ਼ ਨਹੀਂ ਦਿੰਦੀਆਂ।