World’s most prolific surrogate mum: ਆਪਣੀ ਕੁੱਖ ਤੋਂ ਪੈਦਾ ਹੋਏ ਬੱਚੇ ਨੂੰ ਜ਼ਿੰਦਗੀ ਭਰ ਲਈ ਕਿਸੇ ਹੋਰ ਨੂੰ ਦੇਣਾ ਆਸਾਨ ਨਹੀਂ ਪਰ ਜ਼ਰਾ ਉਸ ਔਰਤ ਬਾਰੇ ਸੋਚੋ ਜਿਸ ਨੇ ਇੱਕ-ਦੋ ਵਾਰ ਨਹੀਂ ਸਗੋਂ 13 ਵਾਰ ਇਹ ਦਰਦ ਝੱਲਿਆ। 13 ਵਾਰ ਖੁਸ਼ੀ-ਖੁਸ਼ੀ ਆਪਣੀ ਕੁੱਖ ਨੂੰ ਸਜਾਇਆ ਤੇ ਫਿਰ ਖੁਦ ਹੀ ਆਪਣੀ ਗੋਦ ਉਜਾੜ ਦਿੱਤੀ ਪਰ ਇੱਕ ਵਾਰ ਉਸ ਦੀ ਬੇਚੈਨੀ ਬਹੁਤ ਵਧ ਗਈ। 


ਉਹ ਹਰ ਰੋਜ਼ ਉਸ ਬੱਚੇ ਨੂੰ ਦੇਖਣ ਲਈ ਤੜਪਦੀ, ਜਿਸ ਨੂੰ ਆਪਣੇ ਹੱਥੀਂ ਕਿਸੇ ਹੋਰ ਦੇ ਹਵਾਲੇ ਕੀਤਾ ਸੀ। ਗੱਲ ਸਰੋਗੇਸੀ ਬਾਰੇ ਹੋ ਰਹੀ ਹੈ। ਦੁਨੀਆਂ ਦੀ ਸਭ ਤੋਂ ਪ੍ਰਸਿੱਧ ਸਰੋਗੇਟ ਮਾਂ (World’s most prolific surrogate mum) ਦਾ ਦਰਜਾ ਹਾਸਲ ਕਰਨ ਵਾਲੀ ਬ੍ਰਿਟਿਸ਼ ਔਰਤ ਕੈਰੋਲ ਹੋਰਲਾਕ ਨੇ (Carole Horlock) ਇੱਕ ਵਾਰ ਆਪਣੇ ਬੇਟੇ ਨੂੰ ਵੀ ਦੂਜੇ ਜੋੜੇ ਦੇ ਹਵਾਲੇ ਕਰ ਦਿੱਤਾ।


ਸਰੋਗੇਸੀ ਦਾ ਮਤਲਬ ਕਿਰਾਏ ਦੀ ਕੁੱਖ ਹੈ। ਇਸ 'ਚ ਕਿਸੇ ਹੋਰ ਜੋੜੇ ਦਾ ਬੱਚਾ ਦੂਜੀ ਔਰਤ ਦੀ ਕੁੱਖ ਵਿੱਚ ਪਲਦਾ ਹੈ ਤੇ ਜਨਮ ਤੋਂ ਬਾਅਦ ਜੋੜੇ ਨੂੰ ਸੌਂਪ ਦਿੱਤਾ ਜਾਂਦਾ ਹੈ। ਕੈਰਲ ਸਰੋਗੇਸੀ ਤੋਂ ਖੁਸ਼ ਸੀ, ਪਰ ਉਸ ਨੂੰ ਦਰਦ ਮਹਿਸੂਸ ਹੋਇਆ ਜਦੋਂ ਉਸ ਨੂੰ ਆਪਣੇ ਨਵਜੰਮੇ ਪੁੱਤਰ ਨੂੰ ਕਿਸੇ ਹੋਰ ਜੋੜੇ ਨੂੰ ਸੌਂਪਣਾ ਪਿਆ। ਕੈਰਲ ਦਾ ਨਾਂ ਸਰੋਗੇਟ ਮਾਂ ਵਜੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ ਹੈ।


ਦੂਜੇ ਦੇ ਘਰ ਭੇਜੀਆਂ ਖੁਸ਼ੀਆਂ, ਮਾਰ ਦਿੱਤੀ ਆਪਣੀ ਮਮਤਾ
13 'ਚੋਂ 9ਵੀਂ ਸਰੋਗੇਸੀ ਦੌਰਾਨ ਜਿਹੜਾ ਬੱਚਾ ਪੈਦਾ ਹੋਇਆ, ਉਸ ਦੇ ਮਾਂ-ਪਿਓ ਨੇ ਜਨਮ ਦੇ 6 ਹਫ਼ਤੇ ਬਾਅਦ DNA ਟੈਸਟ ਕਰਵਾਇਆ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਇਹ ਬੱਚਾ ਉਸ ਜੋੜੇ ਦਾ ਨਹੀਂ ਸੀ। DNA ਰਿਪੋਰਟ ਮੁਤਾਬਕ ਬੱਚੇ 'ਚ ਕੈਰਲ ਦੇ ਪਤੀ ਪੌਲ ਦਾ DNA ਪਾਇਆ ਗਿਆ। ਜੋੜੇ ਨੇ ਤੁਰੰਤ ਸਰੋਗੇਸੀ ਏਜੰਸੀ ਨੂੰ ਸ਼ਿਕਾਇਤ ਕੀਤੀ। 


ਇੱਥੇ ਜਿਵੇਂ ਹੀ ਕੈਰਲ ਤੇ ਪੌਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੱਚੇ ਨੂੰ ਵੇਖਣ ਲਈ ਤਰਸ ਗਏ। ਉਨ੍ਹਾਂ ਨੇ ਆਪਣੀ ਤਰਫੋਂ ਇਹ ਵੀ ਪੇਸ਼ਕਸ਼ ਕੀਤੀ ਕਿ ਜੇਕਰ ਪਤੀ-ਪਤਨੀ ਬੱਚੇ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਉਹ ਇਸ ਨੂੰ ਵਾਪਸ ਲੈਣ ਲਈ ਤਿਆਰ ਹਨ ਪਰ ਉਦੋਂ ਤੋਂ ਇਸ ਜੋੜੇ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਕੈਰਲ ਅਤੇ ਪੌਲ ਦੇ ਕੋਈ ਔਲਾਦ ਨਹੀਂ ਸੀ, ਇਸ ਲਈ ਉਹ ਉਸ ਬੱਚੇ ਲਈ ਪ੍ਰੇਸ਼ਾਨ ਰਹਿਣ ਲੱਗੇ।


ਇਹ ਵੀ ਪੜ੍ਹੋ: Watch Video : ਚੋਰਾਂ ਨੇ ਕੀਮਤੀ ਸਮਾਨ ਲੁੱਟਣ ਤੋਂ ਬਾਅਦ ਰੇਲਵੇ ਟਰੈਕਾਂ 'ਤੇ ਸੁੱਟਿਆ ਸਾਮਾਨ


ਸਰੋਗੇਸੀ ਦੇ ਕੀ ਹਨ ਨਿਯਮ, ਕਾਨੂੰਨ?
ਸਰੋਗੇਸੀ ਨਿਯਮਾਂ ਦੇ ਤਹਿਤ ਸਰੋਗੇਟ ਮਾਂ ਗਰਭਵਤੀ ਹੋਣ ਤੱਕ ਕਿਸੇ ਨਾਲ ਰਿਸ਼ਤਾ ਨਾ ਰੱਖਣ ਲਈ ਪਾਬੰਦ ਹੁੰਦੀਆਂ ਹੈ। ਕੈਰੋਲ ਅਤੇ ਪੌਲ ਨੇ ਇਸ ਨਿਯਮ ਨੂੰ ਨਜ਼ਰਅੰਦਾਜ਼ ਕੀਤਾ। ਕੈਰੋਲ ਨੇ ਹਾਲਾਂਕਿ ਦਾਅਵਾ ਕੀਤਾ ਕਿ ਉਸ ਨੇ ਸਾਵਧਾਨੀ ਵਰਤੀ ਸੀ। ਉੱਥੇ ਹੀ ਭਾਰਤ 'ਚ ਸਰੋਗੇਸੀ ਗ਼ੈਰ-ਕਾਨੂੰਨੀ ਹੈ। 


ਸੰਸਦ ਵੱਲੋਂ ਹਾਲ ਹੀ 'ਚ ਪਾਸ ਕੀਤੇ ਗਏ ਬਿੱਲ ਦੇ ਅਨੁਸਾਰ ਹੁਣ ਕੋਈ ਵੀ ਵਿਦੇਸ਼ੀ, ਗ਼ੈਰ-ਨਿਵਾਸੀ ਭਾਰਤੀ, ਪਰਸਨ ਆਫ਼ ਇੰਡੀਅਨ ਓਰੀਜ਼ਨ, ਓਵਰਸੀਜ਼ ਸਿਟੀਜਨਸ ਆਫ਼ ਇੰਡੀਆ ਕੋਈ ਵੀ ਭਾਰਤ 'ਚ ਸਰੋਗੇਸੀ ਲਈ ਅਧਿਕਾਰਤ ਨਹੀਂ ਹਨ। ਭਾਰਤ 'ਚ ਵੱਡੇ ਸ਼ਹਿਰਾਂ ਤੋਂ ਲੈ ਕੇ ਬਾਲੀਵੁੱਡ ਤੱਕ ਸਰੋਗੇਸੀ ਮਦਰਹੁੱਡ ਦਾ ਰੁਝਾਨ ਸੀ। ਕਈ ਥਾਵਾਂ 'ਤੇ ਇਹ ਵਪਾਰਕ ਕਾਰੋਬਾਰ ਬਣ ਗਿਆ ਸੀ, ਜਿਸ ਕਾਰਨ ਭਾਰਤ 'ਚ ਕਾਨੂੰਨ ਦੀ ਮੰਗ ਸੀ। ਭਾਰਤ 'ਚ ਸਰੋਗੇਸੀ ਹੁਣ ਗ਼ੈਰ-ਕਾਨੂੰਨੀ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490