ਨਵੀਂ ਦਿੱਲੀ: ਅਮਰੀਕਾ ਦੀ ਰਹਿਣ ਵਾਲੀ 44 ਸਾਲਾ ਜੂਲੀ ਨੇ ਆਪਣੇ 29 ਸਾਲਾ ਬੁਆਏਫਰੈਂਡ ਜੈਕ ਨੂੰ 2 ਕਰੋੜ ਰੁਪਏ ਦੀ ਕਾਰ ਗਿਫਟ ਕੀਤੀ ਹੈ। ਜੂਲੀ ਆਪਣੇ ਬੁਆਏਫ੍ਰੈਂਡ 'ਤੇ ਲੱਖਾਂ-ਕਰੋੜਾਂ ਰੁਪਏ ਖਰਚ ਕਰਦੀ ਹੈ। ਬਦਲੇ ਵਿੱਚ ਬੁਆਏਫ੍ਰੈਂਡ ਘਰ ਦੇ ਸਾਰੇ ਕੰਮ ਕਰਦਾ ਹੈ।
ਮਹਿਲਾ ਨੇ ਇਸ ਕ੍ਰਿਸਮਸ 'ਤੇ ਜੈਕ ਨੂੰ 15 ਲੱਖ ਰੁਪਏ ਦੇ ਤੋਹਫੇ ਦੇਣ ਦਾ ਪਲਾਨ ਬਣਾਇਆ ਹੈ। ਉਸ ਨੇ ਆਪਣੇ ਬੁਆਏਫ੍ਰੈਂਡ ਲਈ ਇੱਕ ਸਪੋਰਟਸ ਰੇਂਜ ਰੋਵਰ ਕਾਰ ਵੀ ਬੁੱਕ ਕਰਵਾਈ ਹੈ, ਜਿਸ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਹੈ।
ਜੂਲੀ ਦੱਸਦੀ ਹੈ ਕਿ ਉਹ ਹਾਲ ਹੀ ਵਿੱਚ ਜੈਕ ਨਾਲ ਛੁੱਟੀਆਂ ਬਿਤਾਉਣ ਲਈ ਬਹਾਮਾਸ ਗਈ ਸੀ। ਦੋਵੇਂ ਜਲਦੀ ਹੀ ਕੋਸਟਾ ਰੀਕਾ ਤੇ ਬ੍ਰਾਜ਼ੀਲ ਜਾਣਗੇ। ਜੋੜੇ ਨੂੰ ਯਾਤਰਾ ਕਰਨਾ ਪਸੰਦ ਹੈ।
ਦਰਅਸਲ, ਮਹਿਲਾ ਨੂੰ ਬੁਆਏਫ੍ਰੈਂਡ ਦੀ ਲੋੜ ਸੀ।ਇਸ ਲਈ ਉਸਨੇ ਸੈਲਰੀ 'ਤੇ ਇੱਕ ਬੁਆਏਫ੍ਰੈਂਡ ਰੱਖ ਲਿਆ।ਮਹਿਲਾ ਉਸਨੂੰ ਹਰ ਮਹੀਨੇ ਸੈਲਰੀ ਦਿੰਦੀ ਹੈ ਤੇ ਬੁਆਏਫ੍ਰੈਂਡ ਉਹ ਸਾਰੀਆਂ ਚੀਜ਼ਾਂ ਕਰਦਾ ਹੈ ਜੋ ਮਹਿਲਾ ਉਸ ਤੋਂ ਚਾਹੁੰਦੀ ਹੈ।ਬੁਆਏਫ੍ਰੈਂਡ 15 ਸਾਲ ਛੋਟਾ ਹੈ। ਮਹਿਲਾ ਆਪਣੇ ਇਸ ਕਿਰਾਏ ਦੇ ਬੁਆਏਫ੍ਰੈਂਡ ਨੂੰ 11 ਲੱਖ ਰੁਪਏ ਦੀ ਕਰੀਬ ਤਨਖਾਹ ਦਿੰਦੀ ਹੈ।
ਮਹਿਲਾ ਆਪਣੇ ਬੁਆਏਫ੍ਰੈਂਡ ਨੂੰ ਫਿਕਸ ਸੈਲਰੀ ਦਿੰਦੀ ਹੈ।ਮਹਿਲਾ ਦਾ ਬੁਆਏਫ੍ਰੈਂਡ ਉਮਰ ਵਿੱਚ ਉਸ ਤੋਂ 15 ਸਾਲ ਛੋਟਾ ਹੈ।ਮਹਿਲਾ ਨੇ ਸੋਸ਼ਲ ਮੀਡੀਆ ਤੇ ਇਸ ਰਿਲੇਸ਼ਨਸ਼ਿਪ ਦੇ ਬਾਰੇ ਹੋਰ ਕੀ-ਕੀ ਦੱਸਿਆ ਆਓ ਜਾਣਦੇ ਹਾਂ...
ਦਰਅਸਲ, ਜੂਲੀ ਨਾਮ ਦੀ ਮਹਿਲਾ ਨੇ TikTok ਅਕਾਊਂਟ @julie.withthebooty ਤੇ ਆਪਣੇ ਬੁਆਏਫ੍ਰੈਂਡ ਦੇ ਬਾਰੇ 'ਚ ਕਈ ਗੱਲ ਦੱਸੀਆਂ ਹਨ।ਜੂਲੀ ਦੀ ਉਮਰ 44 ਸਾਲ ਹੈ, ਜਦਕਿ ਉਸ ਦਾ ਬੁਆਏਫ੍ਰੈਂਡ 29 ਸਾਲਾ ਦਾ ਹੈ।ਜੂਲੀ ਨੇ ਕਿਹਾ ਕਿ ਆਪਣੇ ਬੁਆਏਫ੍ਰੈਂਡ ਤੇ ਅੱਛੇ ਖਾਸੇ ਪੈਸੇ ਖਰਚ ਕਰਦੀ ਹੈ, ਤਾਂ ਜੋ ਉਹ ਉਸ ਤੋਂ ਕੁਝ ਵੀ ਕਰਵਾ ਸਕੇ।
'ਦ ਸਨ ਯੂਕੇ' ਦੇ ਮੁਤਾਬਕ, ਜਦ ਲੋਕਾਂ ਨੇ ਮਹਿਲਾ ਤੋਂ ਪੁੱਛਿਆ ਕਿ ਉਹ ਆਪਣੇ ਬੁਆਏਫ੍ਰੈਂਡ ਤੇ ਕਿੰਨੇ ਪੈਸੇ ਖਰਚ ਕਰਦੀ ਹੈ, ਤਾਂ ਉਸਨੇ ਹਲਕੇ-ਫੁਲਕੇ ਅੰਦਾਜ਼ 'ਚ ਕਿਹਾ, 'ਇੱਕ ਮਹੀਨੇ 'ਚ ਕਰੀਬ 11 ਲੱਖ ਰੁਪਏ ਦੇ ਕਰੀਬ' ਪਰ ਬਾਵਜੂਦ ਇਸਦੇ ਉਹ ਇਸ ਮਹੀਨੇ ਪੂਲ ਦੀ ਸਫ਼ਾਈ ਕਰਨਾ ਭੁੱਲ ਗਿਆ। ਜੂਲੀ ਕਹਿੰਦੀ ਹੈ ਕਿ ਸੈਲਰੀ ਦੇ ਬਦਲੇ ਉਸਦਾ ਬੁਆਏਫ੍ਰੈਂਡ ਉਹ ਸਭ ਕੁੱਝ ਕਰਦਾ ਹੈ, ਜੋ ਉਹ ਕਰਵਾਉਣਾ ਚਾਹੁੰਦੀ ਹੈ।ਫਿਰ ਚਾਹੇ ਉਹ ਘਰ ਦੀ ਸਫ਼ਾਈ ਹੋ ਜਾਂ ਦੂਜੇ ਹੋਰ ਕੰਮ।
ਘਰ ਦੇ ਕੰਮ ਕਰਵਾਉਣ ਲਈ ਮਹਿਲਾ ਨੇ ਰੱਖਿਆ 15 ਸਾਲ ਛੋਟਾ ਬੁਆਏਫ੍ਰੈਂਡ, ਦਿੰਦੀ ਸੈਲਰੀ ਨਾਲ ਕਰੋੜਾਂ ਦੇ ਗਿਫਟ
abp sanjha
Updated at:
13 Dec 2021 01:11 PM (IST)
ਅਮਰੀਕਾ ਦੀ ਰਹਿਣ ਵਾਲੀ 44 ਸਾਲਾ ਜੂਲੀ ਨੇ ਆਪਣੇ 29 ਸਾਲਾ ਬੁਆਏਫਰੈਂਡ ਜੈਕ ਨੂੰ 2 ਕਰੋੜ ਰੁਪਏ ਦੀ ਕਾਰ ਗਿਫਟ ਕੀਤੀ ਹੈ। ਜੂਲੀ ਆਪਣੇ ਬੁਆਏਫ੍ਰੈਂਡ 'ਤੇ ਲੱਖਾਂ-ਕਰੋੜਾਂ ਰੁਪਏ ਖਰਚ ਕਰਦੀ ਹੈ।
julie
NEXT
PREV
Published at:
13 Dec 2021 01:11 PM (IST)
- - - - - - - - - Advertisement - - - - - - - - -