ਮਿਲੋ MBBS ਕਰਨ ਵਾਲੀ ਸਭ ਤੋਂ ਛੋਟੀ ਮਹਿਲ ਸਰਪੰਚ ਨੂੰ
ਸ਼ਹਿਨਾਜ਼ ਦੇ ਪਰਿਵਾਰ ਦੇ ਲੋਕ ਸਰਪੰਚ, ਗ੍ਰਾਮ ਪ੍ਰਧਾਨ, ਵਿਧਾਇਕ ਤੇ ਸੂਬੇ ਵਿੱਚ ਮੰਤਰੀ ਦੇ ਅਹੁਦਿਆਂ 'ਤੇ ਰਹੇ ਹਨ। ਉਨ੍ਹਾਂ ਦੇ ਦਾਦਾ ਪਿਛਲੇ 55 ਸਾਲਾਂ ਤਕ ਕਾਮਾਂ ਪੰਚਾਇਤ ਦੇ ਸਰਪੰਚ ਰਹੇ ਹਨ। ਸ਼ਹਿਨਾਜ਼ ਦੇ ਪਿਤਾ ਗ੍ਰਾਮ ਪ੍ਰਧਾਨ ਤੇ ਮਾਂ ਵਿਧਾਇਕ ਤੋਂ ਮੰਤਰੀ ਤੇ ਸੰਸਦੀ ਸਕੱਤਰ ਤਕ ਦੇ ਅਹੁਦਿਆਂ 'ਤੇ ਰਹਿ ਚੁੱਕੀ ਹੈ।
Download ABP Live App and Watch All Latest Videos
View In Appਰਾਜਸਥਾਨ ਵਿੱਚ ਸਰਪੰਚੀ ਦੀਆਂ ਚੋਣਾਂ ਵਿੱਚ ਦਸਵੀਂ ਪਾਸ ਕਰਨਾ ਲਾਜ਼ਮੀ ਹੈ। ਪਿਛਲੀ ਚੋਣ ਰੱਦ ਕਰਨ ਪਿੱਛੇ ਅਸਲ ਵਜ੍ਹਾ ਇਹੀ ਸੀ ਕਿ ਸ਼ਹਿਨਾਜ਼ ਦੇ ਦਾਦਾ ਜੀ ਨੇ 10ਵੀਂ ਦਾ ਜਾਅਲੀ ਪ੍ਰਮਾਣ ਪੱਤਰ ਦਿਖਾ ਦਿੱਤਾ ਸੀ।
ਸ਼ਹਿਨਾਜ਼ ਤੋਂ ਪਹਿਲਾਂ ਉਸ ਦੇ ਦਾਦਾ ਕਾਮਾਂ ਪੰਚਾਇਤ ਦੇ ਸਰਪੰਚ ਰਹਿ ਚੁੱਕੇ ਹਨ ਪਰ ਪਿਛਲੇ ਸਾਲ ਅਦਾਲਤ ਨੇ ਉਨ੍ਹਾਂ ਦੇ ਦਾਦਾ ਦੀ ਸਰਪੰਚ ਬਣਨ ਲਈ ਯੋਗਤਾ ਨੂੰ ਰੱਦ ਕਰ ਦਿੱਤਾ ਸੀ।
ਸਰਪੰਚ ਬਣਨ ਤੋਂ ਬਾਅਦ ਸ਼ਹਿਨਾਜ਼ ਨੇ ਕਿਹਾ ਕਿ ਖੁਸ਼ੀ ਹੈ ਕਿ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਕੁੜੀਆਂ ਦੀ ਸਿੱਖਿਆ ਤੇ ਸਫਾਈ ਨੂੰ ਮੇਰੀ ਪਹਿਲ ਹੋਵੇਗੀ।
ਸ਼ਹਿਨਾਜ਼ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਦੇ ਤੀਰਥੰਕਰ ਮਹਾਵੀਰ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਗੁਰੂਗ੍ਰਾਮ ਤੇ ਦਿੱਲੀ ਤੋਂ ਆਪਣੀ 10ਵੀਂ ਤੇ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਹੈ।
ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੀ ਨਿਵਾਸੀ ਸ਼ਹਿਨਾਜ਼ ਨੂੰ 24 ਸਾਲ ਦੀ ਉਮਰ ਵਿੱਚ ਸਰਪੰਚ ਬਣਨ ਦਾ ਮੌਕਾ ਮਿਲਿਆ ਹੈ। ਪੇਸ਼ੇ ਤੋਂ ਡਾਕਟਰ ਸ਼ਹਿਨਾਜ਼ ਨੇ 195 ਵੋਟਾਂ ਨਾਲ ਜਿੱਤ ਦਰਜ ਕੀਤੀ ਤੇ ਕਾਮਾਂ ਪੰਚਾਇਤ ਦੀ ਸਰਪੰਚੀ ਹਾਸਲ ਕੀਤੀ।
- - - - - - - - - Advertisement - - - - - - - - -