ਜਨਮ ਦਿਨ 'ਤੇ ਜਾਣੋ ਬੌਬੀ ਦਿਓਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ..!
ਬੌਬੀ ਦਿਓਲ ਅਤੇ ਸੰਨੀ ਦਿਓਲ ਕਈ ਫ਼ਿਲਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਜਿਨ੍ਹਾਂ 'ਚ ਯਮਲਾ ਪਗਲਾ ਦੀਵਾਨਾ, ਅਪਨੇ, ਯਮਲਾ ਪਗਲਾ ਦੀਵਾਨਾ-2 ਅਤੇ ਪੋਸਟਰ ਬੁਆਇ ਸ਼ਾਮਿਲ ਹਨ। ਜਲਦ ਹੀ ਦੋਵੇਂ ਭਰਾ ਯਮਲਾ ਪਗਲਾ ਦੀਵਾਨਾ-3 ਵਿੱਚ ਨਜ਼ਰ ਆਉਣਗੇ।
Download ABP Live App and Watch All Latest Videos
View In Appਬੌਬੀ ਦਿਓਲ ਦੇ ਦੋ ਬੇਟੇ ਹਨ ਅਤੇ ਪਤਨੀ ਤਾਨਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇੱਕ ਸਮੇਂ ਬੌਬੀ ਨੂੰ ਸ਼ਰਾਬ ਦੀ ਲੱਤ ਲੱਗ ਗਈ ਸੀ ਪਰ ਉਸ ਵੇਲੇ ਵੀ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦਾ ਸਾਥ ਦਿੱਤਾ।
ਬੌਬੀ ਦਿਓਲ ਕਰੀਬ 4 ਸਾਲ ਤੱਕ ਕੈਮਰੇ ਤੋਂ ਦੂਰ ਰਹੇ ਅਤੇ ਇਸ ਦੌਰਾਨ ਉਹ ਆਪਣੇ ਨਿਜੀ ਜੀਵਨ ਵਿੱਚ ਕਈ ਵੱਖ-ਵੱਖ ਤਰ੍ਹਾਂ ਦੇ ਦੌਰ 'ਚੋਂ ਲੰਘੇ। ਕਰੀਬ 4 ਸਾਲ ਬਾਅਦ ਉਹ ਫ਼ਿਲਮ ਪੋਸਟਰ ਬੁਆਇ ਲਈ ਕੈਮਰੇ ਦੇ ਸਾਹਮਣੇ ਆਏ। ਬੌਬੀ ਨੇ ਕਿਹਾ ਕਿ ਕਾਫੀ ਸਮੇਂ ਬਾਅਦ ਕੈਮਰਾ ਫੇਸ ਕਰਨ ਦਾ ਅਨੁਭਵ ਵੱਖਰਾ ਹੀ ਸੀ। ਫ਼ਿਲਮ ਪੋਸਟਰ ਬੁਆਇ ਵਿੱਚ ਬੌਬੀ ਦਿਓਲ ਵੱਡੇ ਪਰਦੇ 'ਤੇ ਪਹਿਲੀ ਵਾਰ ਇੱਕ ਸਮਾਲ ਟਾਊਨ ਸਕੂਲ ਟੀਚਰ ਦੇ ਕਿਰਦਾਰ ਵਿੱਚ ਨਜ਼ਰ ਆਏ। ਇਸ ਤੋਂ ਪਹਿਲਾਂ ਜ਼ਿਆਦਾਤਰ ਫ਼ਿਲਮਾਂ ਚ ਬੌਬੀ ਇੱਕ ਅਮੀਰ ਤੇ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆਏ ਸਨ।
ਫਿਲਮ ਬਰਸਾਤ ਤੋਂ ਬਾਅਦ ਬੌਬੀ ਨੇ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਜਿਸ ਵਿੱਚ ਬਾਦਲ, ਗੁਪਤ, ਜੁਰਮ, ਬਿੱਛੂ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਹਾਲਾਂਕਿ ਇੱਕ ਵੇਲੇ ਬੌਬੀ ਨੂੰ ਇੰਡਸਟਰੀ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਸੀ ਅਤੇ ਉਹ ਫ਼ਿਲਮਾਂ ਚ ਘੱਟ ਨਜ਼ਰ ਆਉਣ ਲੱਗੇ। ਇੱਕ ਇੰਟਰਵਿਊ ਵਿੱਚ ਬੌਬੀ ਨੇ ਦੱਸਿਆ ਕਿ ਇੱਕ ਵਕਤ ਅਜਿਹਾ ਸੀ ਕਿ ਮੈਂ ਫ਼ਿਲਮਾਂ ਬਾਰੇ ਥੋੜਾ ਚੂਜ਼ੀ ਸੀ ਅਤੇ ਹੌਲੀ-ਹੌਲੀ ਲੋਕ ਮੈਰੇ ਬਾਰੇ ਚੂਜ਼ੀ ਹੋ ਗਏ ਅਤੇ ਮੈਨੂੰ ਕੰਮ ਮਿਲਣਾ ਘੱਟ ਗਿਆ।
ਬੌਲੀਵੁੱਡ ਲੀਜੈਂਡ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਦੇ ਆਪਸੀ ਰਿਸ਼ਤੇ ਬੇਹੱਦ ਖਾਸ ਹਨ। ਫ਼ਿਲਮ ਇੰਡਟਰੀ ਵਿੱਚ ਇਹ ਇੱਕ ਅਜਿਹੀ ਫੈਮਿਲੀ ਹੈ ਜੋ ਹਰ ਇੱਕ ਵਕਤ ਵਿੱਚ ਇੱਕ ਦੂਜੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ। ਕਰੀਬ 10 ਸਾਲ ਪਹਿਲਾਂ ਫ਼ਿਲਮ ਦੋਸਤਾਨਾ ਵਿੱਚ ਨਜ਼ਰ ਆਉਣ ਵਾਲੇ ਬੌਬੀ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਕੰਮ ਦੀ ਵਜਹ ਨਾਲ ਬੌਬੀ ਡਿਪਰੈਸ਼ਨ ਵਿੱਚ ਚਲੇ ਗਏ ਸਨ ਪਰ ਇਸ ਮੁਸ਼ਕਿਲ ਵੇਲੇ ਸੰਨੀ ਦਿਓਲ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹੇ ਰਹੇ।
ਬੌਬੀ ਦਿਓਲ ਨੇ ਭਾਵੇਂ 1995 ਵਿੱਚ ਬਤੌਰ ਹੀਰੋ ਕਦਮ ਰੱਖਿਆ ਹੋਵੇ ਪਰ ਵੱਡੇ ਪਰਦੇ 'ਤੇ ਆਪਣੀ ਮੌਜੂਦਗੀ ਤਾਂ ਉਹ 1977 ਵਿੱਚ ਆਈ ਫ਼ਿਲਮ ਧਰਮਵੀਰ ਵਿੱਚ ਹੀ ਦਰਜ ਕਰਵਾ ਚੁੱਕੇ ਸਨ। ਇਸ ਫਿਲਮ ਵਿੱਚ ਉਹ ਬਤੌਰ ਚਾਈਲਡ ਐਕਟਰ ਨਜ਼ਰ ਆਏ।
ਬੌਲੀਵੁੱਡ ਅਦਾਕਾਰ ਬੌਬੀ ਦਿਓਲ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। 1995 ਵਿੱਚ ਸੁਪਰਹਿੱਟ ਫ਼ਿਲਮ ਬਾਦਲ ਨਾਲ ਬੌਲੀਵੁੱਡ 'ਚ ਡੈਬਿਊ ਕਰਨ ਵਾਲੇ ਬੌਬੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਲਗਪਗ 22 ਸਾਲ ਦੇ ਕਰੀਅਰ ਵਿੱਚ ਬੌਬੀ ਨੇ 40 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਬੌਬੀ ਦਿਓਲ ਨੇ 40 ਤੋਂ ਵਧੇਰੇ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਆਪਣੇ ਕਰੀਅਰ ਵਿੱਚ ਉਨ੍ਹਾਂ ਕੇਵਲ ਇੱਕ ਵਾਰ ਫਿਲਮਫੇਅਰ ਅਵਾਰਡ ਜਿੱਤਿਆ। ਇਹ ਅਵਾਰਡ ਉਨ੍ਹਾਂ ਦੀ ਪਹਿਲੀ ਫਿਲਮ ਬਰਸਾਤ ਲਈ ਬੈਸਟ ਡੈਬਿਊ ਦਾ ਅਵਾਰਡ ਮਿਲਿਆ ਸੀ।
- - - - - - - - - Advertisement - - - - - - - - -