Naga Sadhu Secret and Life Facts: ਸਨਾਤਨ ਧਰਮ ਵਿੱਚ ਸਾਧੂਆਂ ਤੇ ਸੰਤਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਗਿਆ ਹੈ। ਸੰਤਾਂ-ਮਹਾਂਪੁਰਖਾਂ ਦੇ ਪਹਿਰਾਵੇ ਵੱਖੋ-ਵੱਖਰੇ ਹੁੰਦੇ ਹਨ ਤੇ ਉਹ ਪਦਾਰਥਵਾਦੀ ਸੁੱਖਾਂ ਨੂੰ ਤਿਆਗ ਕੇ ਸੱਚ ਤੇ ਧਰਮ ਦੇ ਮਾਰਗ 'ਤੇ ਚੱਲਦੇ ਹਨ। ਆਮ ਤੌਰ 'ਤੇ ਸੰਤਾਂ ਤੇ ਸਾਧੂਆਂ ਨੂੰ ਲਾਲ, ਪੀਲੇ ਜਾਂ ਭਗਵੇਂ ਰੰਗਾਂ ਦੇ ਕੱਪੜਿਆਂ ਵਿਚ ਦੇਖਿਆ ਜਾਂਦਾ ਹੈ।


ਪਰ ਨਾਗਾ ਸਾਧੂ ਹਮੇਸ਼ਾ ਨਗਨ ਕੱਪੜਿਆਂ ਵਿੱਚ ਹੀ ਨਜ਼ਰ ਆਉਂਦੇ ਹਨ, ਉਹ ਹੱਡ ਚੀਰਵੀਂ ਠੰਢ ਵਿੱਚ ਵੀ ਕੱਪੜੇ ਨਹੀਂ ਪਾਉਂਦੇ ਹਨ। ਨਾਗਾ ਦਾ ਅਰਥ ਹੁੰਦਾ ਹੈ 'ਨਗਨ'। ਨਾਗਾ ਸਾਧੂ ਜ਼ਿੰਦਗੀ ਭਰ ਬਿਨਾਂ ਕੱਪੜਿਆਂ ਤੋਂ ਰਹਿੰਦੇ ਹਨ ਅਤੇ ਉਹ ਆਪਣੇ ਆਪ ਨੂੰ ਰੱਬ ਦਾ ਦੂਤ ਮੰਨਦੇ ਹਨ। ਆਓ ਜਾਣਦੇ ਹਾਂ ਨਾਗਾ ਸਾਧੂਆਂ ਦੇ ਨਗਨ ਹੋਣ ਦੇ ਕਾਰਨ ਅਤੇ ਨਾਗਾ ਸਾਧੂ ਦੇ ਜੀਵਨ ਨਾਲ ਜੁੜੇ ਦਿਲਚਸਪ ਤੱਥਾਂ ਬਾਰੇ।


ਤੁਸੀਂ ਵੀ ਪੜ੍ਹੋ ਕਿਹੜੇ ਕਾਰਨਾਂ ਕਰਕੇ ਨਾਗਾ ਸਾਧੂ ਨਹੀਂ ਪਾਉਂਦੇ ਕੱਪੜੇ


⦁ ਨਾਗਾ ਸਾਧੂ ਕੁਦਰਤ ਅਤੇ ਕੁਦਰਤੀ ਅਵਸਥਾ ਨੂੰ ਮਹੱਤਵ ਦਿੰਦੇ ਹਨ। ਇਸ ਲਈ ਉਹ ਕੱਪੜੇ ਨਹੀਂ ਪਾਉਂਦੇ।


⦁ ਨਾਗਾ ਸਾਧੂਆਂ ਦਾ ਮੰਨਣਾ ਹੈ ਕਿ ਮਨੁੱਖ ਨੰਗਾ ਪੈਦਾ ਹੁੰਦਾ ਹੈ, ਭਾਵ ਇਹ ਸਥਿਤੀ ਕੁਦਰਤੀ ਹੈ। ਇਸ ਭਾਵਨਾ ਨੂੰ ਧਾਰਨ ਕਰਕੇ ਨਾਗਾ ਸਾਧੂ ਹਮੇਸ਼ਾ ਨੰਗੇ ਰਹਿੰਦੇ ਹਨ।


⦁ ਨਾਗਾ ਸਾਧੂ ਵੀ ਬਾਹਰੀ ਵਸਤੂਆਂ ਨੂੰ ਅਡੰਬਰ ਸਮਝਦੇ ਹਨ।


⦁ ਸਿਰਫ਼ ਨਗਨ ਅਵਸਥਾ ਹੀ ਨਹੀਂ, ਸਰੀਰ 'ਤੇ ਸੁਆਹ ਅਤੇ ਜਟਾ ਜੂਟ ਵੀ ਨਾਗਾ ਸਾਧੂਆਂ ਦੀ ਪਛਾਣ ਹਨ।



ਕੀ ਨਾਗਾ ਸਾਧੂਆਂ ਨੂੰ ਨਹੀਂ ਲੱਗਦੀ ਠੰਢ?


ਹੱਡ ਚੀਰਵੀਂ ਠੰਢ ਵਿੱਚ ਜਿੱਥੇ ਲੋਕਾਂ ਦਾ ਬੂਰਾ ਹਾਲ ਹੋ ਜਾਂਦਾ ਹੈ, ਉੱਥੇ ਹੀ ਨਾਗਾ ਸਾਧੂ ਹਰ ਮੌਸਮ ਵਿੱਚ ਬਿਨਾਂ ਕੱਪੜਿਆਂ ਤੋਂ ਰਹਿੰਦੇ ਹਨ। ਅਜਿਹੇ ਵਿੱ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਨਾਗਾ ਸਾਧੂਆਂ ਨੂੰ ਠੰਢ ਨਹੀਂ ਲੱਗਦੀ? ਦਰਅਸਲ ਇਸ ਦੇ ਪਿੱਛੇ ਕੀ  ਰਹੱਸ ਹੈ ਯੋਗ।


ਨਾਗਾ ਸਾਧੂ ਤਿੰਨ ਤਰ੍ਹਾਂ ਦੇ ਯੋਗ ਕਰਦੇ ਹਨ, ਜੋ ਕਿ ਠੰਢ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਉਹ ਆਪਣੇ ਵਿਚਾਰਾਂ ਤੇ ਭੋਜਨ 'ਤੇ ਵੀ ਸੰਜਮ ਰੱਖਦੇ ਹਨ। ਇਸ ਦੇ ਪਿੱਛੇ ਇਹ ਤੱਥ ਵੀ ਦੱਸਿਆ ਗਿਆ ਹੈ ਕਿ ਮਨੁੱਖ ਦਾ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ ਜਿਸ ਮਾਹੌਲ ਵਿਚ ਤੁਸੀਂ ਸਰੀਰ ਨੂੰ ਢਾਲੋਗੇ, ਉਸ ਅਨੁਸਾਰ ਸਰੀਰ ਢੱਲ ਜਾਵੇਗਾ। ਇਸਦੇ ਲਈ ਇੱਕ ਚੀਜ਼ ਦੀ ਲੋੜ ਹੈ ਅਤੇ ਉਹ ਹੈ ਅਭਿਆਸ। ਨਾਗਾ ਸਾਧੂਆਂ ਨੇ ਵੀ ਆਪਣਾ ਸਰੀਰ ਅਜਿਹਾ ਬਣਾਇਆ ਹੋਇਆ ਹੈ ਕਿ ਅਭਿਆਸ ਨਾਲ ਉਨ੍ਹਾਂ ਨੂੰ ਠੰਢ ਨਹੀਂ ਲੱਗਦੀ।


ਨਾਗਾ ਸਾਧੂਆਂ ਦੇ ਜੀਵਨ ਨਾਲ ਜੁੜੇ ਰੋਚਕ ਤੱਥ


⦁ ਨਾਗਾ ਸਾਧੂ ਬਣਨ ਦੀ ਪ੍ਰਕਿਰਿਆ ਵਿੱਚ 12 ਸਾਲਾ ਲੱਗ ਜਾਂਦੇ ਹਨ, ਜਿਨ੍ਹਾਂ ਵਿੱਚੋਂ 6 ਸਾਲ ਮਹੱਤਵਪੂਰਣ ਮੰਨੇ ਜਾਂਦੇ ਹਨ। ਇਸ ਦੌਰਾਨ ਉਹ ਨਾਗਾ ਪੰਥ ਵਿੱਚ ਸ਼ਾਮਲ ਹੋਣ ਸਬੰਧੀ ਜ਼ਰੂਰੀ ਜਾਣਕਾਰੀਆਂ ਹਾਸਲ ਕਰਦੇ ਹਨ ਤੇ ਜਾਣਕਾਰੀ ਹਾਸਲ ਕਰਨ ਦੌਰਾਨ ਉਹ ਲੰਗੋਟ ਤੋਂ ਇਲਾਵਾ ਕੁੱਝ ਨਹੀਂ ਪਾਉਂਦੇ। ਕੁੰਭ ਮੇਲੇ ਵਿੱਚ ਸੁੱਖਣਾ ਸੁਖਣ ਤੋਂ ਬਾਅਦ ਉਹ ਲੰਗੋਟ ਨੂੰ ਵੀ ਤਿਆਗ ਦਿੰਦੇ ਹਨ ਤੇ ਜ਼ਿੰਦਗੀ ਭਰ ਨਗਨ ਅਵਸਥਾ ਵਿੱਚ ਹੀ ਰਹਿੰਦੇ ਹਨ। 


⦁ ਨਾਗਾ ਸਾਧੂ ਬਣਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬ੍ਰਹਮਚਾਰਿਆ ਦੀ ਸਿੱਖਿਆ ਲੈਣੀ ਪੈਂਦੀ ਹੈ। ਇਸ ਵਿਚ ਸਫਲ ਹੋਣ ਤੋਂ ਬਾਅਦ, ਉਸ ਨੂੰ ਮਹਾਂਪੁਰਖ ਦਿਕਸ਼ਾ ਦਿੱਤੀ ਜਾਂਦੀ ਹੈ ਅਤੇ ਫਿਰ ਯਗਯੋਪਵਿਤ ਹੁੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਅਤੇ ਆਪਣੇ ਪਰਿਵਾਰ ਲਈ ਆਪਣਾ ਪਿਂਡਦਾਨ ਕਰਦੇ ਹਨ। ਇਸ ਪ੍ਰਕਿਰਿਆ ਨੂੰ ‘ਬਿਜਵਾਨ’ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਨਾਗਾ ਸਾਧੂਆਂ ਲਈ ਦੁਨਿਆਵੀ ਪਰਿਵਾਰ ਮਹੱਤਵਪੂਰਨ ਨਹੀਂ ਹੈ, ਉਹ ਸਮਾਜ ਨੂੰ ਆਪਣਾ ਪਰਿਵਾਰ ਸਮਝਦੇ ਹਨ।


⦁ ਨਾਗਾ ਸਾਧੂਆਂ ਕੋਲ ਕੋਈ ਖਾਸ ਥਾਂ ਜਾਂ ਘਰ ਵੀ ਨਹੀਂ ਹੁੰਦਾ। ਉਹ ਝੁੱਗੀਆਂ ਬਣਾ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਉਹ ਸੌਣ ਲਈ ਵੀ ਕਿਸੇ ਬਿਸਤਰੇ ਦੀ ਵਰਤੋਂ ਨਹੀਂ ਕਰਦੇ, ਸਿਰਫ ਜ਼ਮੀਨ 'ਤੇ ਸੌਂਦੇ ਹਨ।


⦁ ਨਾਗਾ ਸਾਧੂ ਇੱਕ ਦਿਨ ਵਿੱਚ 7​ਘਰਾਂ ਤੋਂ ਭਿਕਸ਼ਾ ਮੰਗ ਸਕਦੇ ਹਨ। ਜੇਕਰ ਇਨ੍ਹਾਂ ਘਰਾਂ ਤੋਂ ਭਿਕਸ਼ਾ ਮਿਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਭੁੱਖੇ ਹੀ ਰਹਿਣਾ ਪੈਂਦਾ ਹੈ। ਉਹ ਪੂਰੇ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਭੋਜਨ ਲੈਂਦੇ ਹਨ।


⦁ ਨਾਗਾ ਸਾਧੂ ਹਿੰਦੂ ਧਾਰਮਿਕ ਸਾਧੂ ਹਨ ਜੋ ਹਮੇਸ਼ਾ ਨੰਗੇ ਰਹਿਣ ਤੇ ਮਾਰਸ਼ਲ ਆਰਟਸ ਵਿੱਚ ਮਾਹਰ ਹੋਣ ਲਈ ਜਾਣੇ ਜਾਂਦੇ ਹਨ। ਵੱਖ-ਵੱਖ ਅਖਾੜਿਆਂ ਵਿਚ ਉਨ੍ਹਾਂ ਦਾ ਨਿਵਾਸ ਹੈ। ਜ਼ਿਆਦਾਤਰ ਨਾਗਾ ਸਾਧੂ ਜੂਨਾ ਅਖਾੜੇ ਵਿੱਚ ਹਨ। ਨਾਗਾ ਸਾਧੂਆਂ ਦੇ ਅਖਾੜੇ ਵਿੱਚ ਰਹਿਣ ਦੀ ਪਰੰਪਰਾ ਆਦਿਗੁਰੂ ਸ਼ੰਕਰਾਚਾਰੀਆ ਨੇ ਸ਼ੁਰੂ ਕੀਤੀ ਸੀ।