ਨਵੀਂ ਦਿੱਲੀ: ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਨਵੀਂ ‘ਵਾਹਨ ਕਬਾੜ (ਸਕ੍ਰੈਪਿੰਗ) ਨੀਤੀ’ ਨੂੰ ਆਟੋਮੋਬਾਇਲ ਖੇਤਰ ਲਈ ਅਹਿਮ ਸੁਧਾਰ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਸੜਕ ਸੁਰੱਖਿਆ ’ਚ ਸੁਧਾਰ ਹੋਵੇਗਾ, ਹਵਾ ਦਾ ਪ੍ਰਦੂਸ਼ਣ ਘਟੇਗਾ ਤੇ ਈਂਧਨ ਦੀ ਖਪਤ ਤੇ ਤੇਲ ਦੀ ਦਰਾਮਦ ਵਿੱਚ ਕਮੀ ਆਵੇਗੀ।


 


ਲੋਕ ਸਭਾ ’ਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਆਟੋਮੋਬਾਇਲ ਖੇਤਰ ਦਾ ਆਕਾਰ 4.50 ਲੱਖ ਕਰੋੜ ਰੁਪਏ ਦਾ ਹੈ ਤੇ ਅਗਲੇ ਪੰਜ ਸਾਲਾਂ ’ਚ ਇਹ ਵਧ ਕੇ 10 ਲੱਖ ਕਰੋੜ ਰੁਪਏ ਦਾ ਹੋਣ ਦੀ ਆਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜ ਸਾਲਾਂ ’ਚ ਭਾਰਤ ਦਾ ਆਟੋਮੋਬਾਇਲ ਖੇਤਰ ਦੁਨੀਆ ’ਚ ਪਹਿਲੇ ਨੰਬਰ ਉੱਤੇ ਪੁੱਜ ਜਾਵੇਗਾ। ਉਨ੍ਹਾਂ ਸੰਸਦ ਮੈਂਬਰਾਂ ਸਮੇਤ ਆਮ ਲੋਕਾਂ ਨੂੰ ਹੌਲੀ-ਹੌਲੀ ਜੈਵਿਕ ਈਂਧਨ ਤੇ ਬਿਜਲਈ ਵਾਹਨ ਅਪਨਾਉਣ ਦੀ ਅਪੀਲ ਕੀਤੀ।


 


ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਜਰਮਨੀ, ਇੰਗਲੈਂਡ, ਜਾਪਾਨ ਜਿਹੇ ਦੇਸ਼ਾਂ ਦੇ ਵਿਸ਼ਵ ਪੱਧਰੀ ਮਾਪਦੰਡਾਂ ਦੇ ਆਧਾਰ ਉੱਤੇ ਤਿਆਰ ਕੀਤਾ ਜਾਵੇਗਾ। ਇਸ ਨੂੰ ਆਮ ਲੋਕਾਂ ਦੇ ਸੁਝਾਵਾਂ ਲਈ 30 ਦਿਨਾਂ ਤੱਕ ਜਨਤਕ ਰੱਖਿਆ ਜਾਵੇਗਾ। ਨਿਤਿਨ ਗਡਕਰੀ ਨੇ ਕਿਹਾ ਕਿ ਇਸ ਨੀਤੀ ਦੇ ਘੇਰੇ ਵਿੱਚ 20 ਸਾਲਾਂ ਤੋਂ ਵੱਧ ਪੁਰਾਣੇ ਲਗਪਗ 51 ਲੱਖ ਹਲਕੇ ਮੋਟਰ ਵਾਹਨ ਤੇ 15 ਸਾਲਾਂ ਤੋਂ ਵੱਧ ਪੁਰਾਣੇ 34 ਲੱਖ ਹੋਰ ਐਲਐਮਵੀ ਆਉਣਗੇ।


 


ਉਨ੍ਹਾਂ ਕਿਹਾ ਕਿ ਇਸ ਅਧੀਨ 15 ਲੱਖ ਦਰਮਿਆਨੇ ਤੇ ਭਾਰੀ ਮੋਟਰ ਵਾਹਨ ਵੀ ਆਉਣਗੇ, ਜੋ 15 ਸਾਲ ਤੋਂ ਵੱਧ ਪੁਰਾਣੇ ਹਨ ਤੇ ਇਸ ਵੇਲੇ ਜਿਨ੍ਹਾਂ ਕੋਲ ਫ਼ਿਟਨੈੱਸ ਸਰਟੀਫ਼ਿਕੇਟ ਨਹੀਂ ਹਨ। ਮੰਤਰੀ ਨੇ ਕਿਹਾ ਕਿ ਪੁਰਾਣੇ ਵਾਹਨਾਂ ਦੀ ਰੀਸਾਈਕਲਿੰਗ ਹੋਵੇਗੀ ਤੇ ਸੜਕ ਸੁਰੱਖਿਆ ਵਿੱਚ ਸੁਧਾਰ ਹੋਵੇਗਾ, ਵਾਯੂ ਪ੍ਰਦੂਸ਼ਣ ਘਟੇਗਾ ਤੇ ਮੌਜੂਦਾ ਵਾਹਨਾਂ ਦੀ ਈਂਧਨ ਦੀ ਖਪਤ ਘਟੇਗੀ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Car loan Information:

Calculate Car Loan EMI