Flying Taxi In Bengaluru:  ਕਰਨਾਟਕ ਦਾ ਸ਼ਹਿਰ ਬੈਂਗਲੁਰੂ ਆਪਣੇ ਆਈਟੀ ਹੱਬ ਦੇ ਨਾਲ-ਨਾਲ ਟ੍ਰੈਫਿਕ ਜਾਮ ਲਈ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀਆਂ ਸੜਕਾਂ ਜ਼ਿਆਦਾਤਰ ਵਾਹਨਾਂ ਨਾਲ ਭਰੀਆਂ ਰਹਿੰਦੀਆਂ ਹਨ ਪਰ ਹੁਣ ਲੋਕਾਂ ਨੂੰ ਇਸ ਟ੍ਰੈਫਿਕ ਜਾਮ ਤੋਂ ਕੁਝ ਰਾਹਤ ਮਿਲਣ ਵਾਲੀ ਹੈ। ਹੁਣ ਸ਼ਹਿਰ 'ਚ ਏਅਰ ਟੈਕਸੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਘੰਟਿਆਂ ਦਾ ਸਫਰ ਕੁਝ ਹੀ ਮਿੰਟਾਂ 'ਚ ਪੂਰਾ ਕੀਤਾ ਜਾ ਸਕੇਗਾ।


ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ, ਸਰਲਾ ਐਵੀਏਸ਼ਨ ਤੇ ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (BIAL) ਮਿਲ ਕੇ ਸ਼ਹਿਰ 'ਚ ਇਲੈਕਟ੍ਰਿਕ ਫਲਾਇੰਗ ਟੈਕਸੀ ਲਾਂਚ ਕਰਨ ਜਾ ਰਹੇ ਹਨ। ਇਹ ਏਅਰ ਟੈਕਸੀ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੇ ਹਵਾਈ ਅੱਡੇ ਦੇ ਵਿਚਕਾਰ ਚਲਾਈ ਜਾ ਸਕਦੀ ਹੈ। ਜੇ ਇਹ ਫਲਾਇੰਗ ਟੈਕਸੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਨਾਲ ਲੋਕਾਂ ਦੇ ਸਫ਼ਰ 'ਚ ਕਾਫੀ ਸਮਾਂ ਬਚ ਸਕਦਾ ਹੈ।



ਰਿਪੋਰਟ ਦੇ ਅਨੁਸਾਰ, ਇਸ ਸਾਂਝੇਦਾਰੀ ਦੇ ਤਹਿਤ ਐਡਵਾਂਸ ਏਅਰ ਮੋਬਿਲਿਟੀ ਹੱਲ 'ਤੇ ਫੋਕਸ ਹੈ। ਇਹ ਏਅਰ ਟੈਕਸੀ ਨਾ ਸਿਰਫ਼ ਹੈਲੀਕਾਪਟਰਾਂ ਵਾਂਗ ਹਵਾ ਵਿੱਚ ਉੱਡਣਗੀਆਂ, ਸਗੋਂ ਪ੍ਰਦੂਸ਼ਣ ਵੀ ਨਹੀਂ ਹੋਣਗੀਆਂ। ਕੰਪਨੀ ਦਾ ਫੋਕਸ ਏਅਰ ਟੈਕਸੀ ਨੂੰ ਤੇਜ਼ ਅਤੇ ਈਕੋ ਫ੍ਰੈਂਡਲੀ ਬਣਾਉਣ 'ਤੇ ਵੀ ਹੈ।


ਏਅਰ ਟੈਕਸੀ ਦੁਆਰਾ ਯਾਤਰਾ ਕਰਨ ਲਈ ਕਿੰਨਾ ਖਰਚਾ ਆਵੇਗਾ?


ਏਅਰ ਟੈਕਸੀ ਰਾਹੀਂ ਯਾਤਰਾ ਕਰਨ ਨਾਲ ਬਹੁਤ ਸਮਾਂ ਬਚੇਗਾ। ਜੇ ਕੋਈ ਵਿਅਕਤੀ ਇੰਦਰਾਨਗਰ ਤੋਂ ਹਵਾਈ ਅੱਡੇ ਤੱਕ ਦਾ ਸਫਰ ਕਰਦਾ ਹੈ ਤਾਂ ਇਸ ਨੂੰ ਸੜਕ ਰਾਹੀਂ 1.5 ਘੰਟੇ ਦਾ ਸਮਾਂ ਲੱਗੇਗਾ, ਜਦੋਂ ਕਿ Air Taxi ਨਾਲ ਇਹ ਸਮਾਂ ਸਿਰਫ 5 ਮਿੰਟ ਰਹਿ ਜਾਵੇਗਾ। ਖ਼ਬਰਾਂ ਮੁਤਾਬਕ ਜੇਕਰ ਇਸ ਏਅਰ ਟੈਕਸੀ ਨੂੰ ਸ਼ੁਰੂ ਕੀਤਾ ਜਾਂਦਾ ਹੈ ਤਾਂ ਲਗਭਗ 20 ਮਿੰਟ ਦਾ ਸਫਰ ਪ੍ਰਤੀ ਵਿਅਕਤੀ 1700 ਰੁਪਏ ਤੱਕ ਖਰਚ ਹੋ ਸਕਦਾ ਹੈ।



ਏਅਰਟੈਕਸੀ ਦਾ ਇਹ ਪ੍ਰੋਜੈਕਟ ਅਜੇ ਸ਼ੁਰੂਆਤੀ ਪੜਾਅ 'ਤੇ ਹੈ। ਇਸ ਫਲਾਇੰਗ ਟੈਕਸੀ ਦਾ ਪ੍ਰੋਟੋਟਾਈਪ ਬਣਨਾ ਬਾਕੀ ਹੈ। ਨਾਲ ਹੀ, ਰੈਗੂਲੇਟਰੀ ਪ੍ਰਵਾਨਗੀ ਪ੍ਰਾਪਤ ਕਰਨ ਵਿੱਚ ਕੁਝ ਸਾਲ ਲੱਗ ਸਕਦੇ ਹਨ। BIAL ਦੇ ਅਨੁਸਾਰ, ਇਸ ਸੇਵਾ ਨੂੰ ਬੈਂਗਲੁਰੂ ਵਿੱਚ ਸ਼ੁਰੂ ਹੋਣ ਵਿੱਚ ਲਗਭਗ ਦੋ ਤੋਂ ਤਿੰਨ ਸਾਲ ਲੱਗ ਸਕਦੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Car loan Information:

Calculate Car Loan EMI