Diesel Cars: ਕਾਫੀ ਸਮੇਂ ਤੋਂ ਡੀਜ਼ਲ ਕਾਰਾਂ ਨੂੰ ਬੰਦ ਕਰਨ ਦਾ ਵਿਸ਼ਾ ਸੁਰਖੀਆਂ ਵਿੱਚ ਹੈ । ਦੁਨੀਆਂ ਭਰ ਦੀਆਂ ਸਰਕਾਰਾਂ ਡੀਜ਼ਲ ਕਾਰਾਂ ਨੂੰ ਲੈ ਕੇ ਸਖਤ ਹੋ ਗਈਆਂ ਹਨ। ਕਈ ਦੇਸ਼ਾਂ ਨੇ ਤਾਂ ਅਗਲੇ 5-10 ਸਾਲਾਂ ‘ਚ ਡੀਜ਼ਲ ਕਾਰਾਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।ਇਸ ਦੇ ਨਾਲ ਹੀ ਭਾਰਤ ਸਰਕਾਰ ਵੀ ਡੀਜ਼ਲ ਕਾਰਾਂ ‘ਸੰਬੰਧੀ ਵੀ ਸਖ਼ਤੀ ਰੁੱਖ ਦਿਖਾ ਰਹੀ ਹੈ। ਡੀਜ਼ਲ ਕਾਰਾਂ ਬਾਰੇ ਅਕਸਰ ਇਹ ਚਰਚਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਇਨ੍ਹਾਂ ਦੀ ਵਿਕਰੀ ਬੰਦ ਹੋ ਸਕਦੀ ਹੈ, ਕਿਉਂਕਿ ਸਰਕਾਰ ਇਲੈਕਟ੍ਰਿਕ ਅਤੇ ਹਾਈਬ੍ਰਿਡ ਕਾਰਾਂ ਦੀ ਵਿਕਰੀ ਵਧਾਉਣ ਲਈ ਸਬਸਿਡੀਆਂ ਦੇ ਰਹੀ ਹੈ।
ਦੂਜੇ ਪਾਸੇ ਡੀਜ਼ਲ ਕਾਰਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਵਾਲੀ ਕੋਈ ਸਰਕਾਰੀ ਨੀਤੀ ਨਹੀਂ ਹੈ।ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਡੀਜ਼ਲ ਕਾਰਾਂ ਲਈ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਟਾਟਾ, ਮਹਿੰਦਰਾ, ਹੁੰਡਈ, ਟੋਇਟਾ ਅਤੇ ਕੀਆ ਸਮੇਤ ਕਈ ਕੰਪਨੀਆਂ ਡੀਜ਼ਲ ਕਾਰਾਂ ਵੇਚ ਰਹੀਆਂ ਹਨ।
ਕਈ ਪਾਬੰਦੀਆਂ ਅਤੇ ਹਾਈ ਟੈਕਸ ਦੇ ਬਾਵਜੂਦ, ਡੀਜ਼ਲ ਕਾਰਾਂ ਅਜੇ ਵੀ ਭਾਰਤੀ ਬਾਜ਼ਾਰ ਵਿੱਚ ਚੰਗੀ ਗਿਣਤੀ ਵਿੱਚ ਵਿਕ ਰਹੀਆਂ ਹਨ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਪੈਟਰੋਲ ਕਾਰਾਂ ਦੇ ਮੁਕਾਬਲੇ ਡੀਜ਼ਲ ਕਾਰਾਂ ਦੀ ਵੱਧ ਮਾਈਲੇਜ ਹੈ। ਇਸ ਨਾਲ ਈਂਧਨ ਦੀ ਲਾਗਤ ਘੱਟ ਜਾਂਦੀ ਹੈ। ਦੂਜਾ ਕਾਰਨ ਜ਼ਿਆਦਾ ਇੰਜਣ ਦੀ ਸ਼ਕਤੀ ਹੈ। ਇਸੇ ਮਾਡਲ ਦੀ ਡੀਜ਼ਲ ਕਾਰ ਆਪਣੇ ਪੈਟਰੋਲ ਮਾਡਲ ਨਾਲੋਂ ਜ਼ਿਆਦਾ ਪਾਵਰ ਅਤੇ ਟਾਰਕ ਜਨਰੇਟ ਕਰਦੀ ਹੈ। ਕੰਪਨੀਆਂ ਅਕਸਰ ਵੱਡੇ ਅਤੇ ਭਾਰੀ ਵਾਹਨਾਂ ਵਿੱਚ ਡੀਜ਼ਲ ਇੰਜਣ ਦੀ ਵਰਤੋਂ ਕਰਦੀਆਂ ਹਨ। ਇਸ ਤੋਂ ਇਲਾਵਾ ਡੀਜ਼ਲ ਇੰਜਣ ਜ਼ਿਆਦਾ ਟਿਕਾਊ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੈ।
ਡੀਜ਼ਲ ਕਾਰਾਂ ਸ਼ਕਤੀਸ਼ਾਲੀ ਹੁੰਦੀਆਂ ਹਨ ਪਰ ਪੈਟਰੋਲ ਨਾਲੋਂ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਦੀਆਂ ਹਨ। ਡੀਜ਼ਲ ਕਾਰ ਦਾ ਧੂੰਆਂ ਵੱਡੀ ਮਾਤਰਾ ਵਿੱਚ ਕਣ ਅਤੇ ਕਾਰਬਨ ਡਾਈਆਕਸਾਈਡ ਦਾ ਨਿਕਾਸ ਕਰਦਾ ਹੈ, ਜੋ ਸਿਹਤ ਲਈ ਕਾਫ਼ੀ ਨੁਕਸਾਨਦੇਹ ਹਨ। ਇਸ ਕਾਰਨ ਦਿੱਲੀ NCR ‘ਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ, ਹਾਈਬ੍ਰਿਡ ਕਾਰਾਂ ‘ਤੇ ਜ਼ੋਰ ਦਿੱਤਾ ਜਾ ਸਕਦਾ ਹੈ ਜਿਸ ਵਿੱਚ ਇੱਕ ਇਲੈਕਟ੍ਰਿਕ ਮੋਟਰ ਨੂੰ ਪੈਟਰੋਲ ਨਾਲ ਚੱਲਣ ਵਾਲੇ ਇੰਜਣ ਦੇ ਨਾਲ ਜੋੜਿਆ ਜਾਂਦਾ ਹੈ। ਇਹ ਵਾਹਨ ਬਹੁਤ ਘੱਟ ਪ੍ਰਦੂਸ਼ਣ ਪੈਦਾ ਕਰਦੇ ਹਨ।
Car loan Information:
Calculate Car Loan EMI