Car Care Tips For rain : ਬਾਰਸ਼ ਦੌਰਾਨ ਸੜਕਾਂ 'ਤੇ ਪਾਣੀ ਭਰ ਜਾਣਾ ਆਮ ਗੱਲ ਹੈ। ਦੂਜੇ ਪਾਸੇ ਜੇਕਰ ਤੁਹਾਨੂੰ ਇਸ ਦੌਰਾਨ ਗੱਡੀ ਚਲਾਉਣ ਲਈ ਕਿਹਾ ਜਾਵੇ ਤਾਂ ਤੁਸੀਂ ਸ਼ਾਇਦ ਨਾਂਹ ਕਹੋਗੇ, ਕਿਉਂਕਿ ਪਾਣੀ ਨਾਲ ਭਰੀਆਂ ਸੜਕਾਂ 'ਤੇ ਗੱਡੀ ਚਲਾਉਣਾ ਮੁਸ਼ਕਲ ਕੰਮ ਹੈ। ਇਸ ਦੇ ਨਾਲ ਹੀ ਗੱਡੀ ਦੇ ਪਾਰਟਸ ਤੇ ਇੰਜਣ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਟਿਪਸ, ਜਿਨ੍ਹਾਂ ਦੀ ਮਦਦ ਨਾਲ ਨਾ ਸਿਰਫ਼ ਗੱਡੀ ਚਲਾਉਣੀ ਆਸਾਨ ਹੋਵੇਗੀ, ਸਗੋਂ ਤੁਹਾਡੇ ਗੱਡੀ ਦੇ ਇੰਜਣ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ।


ਪਾਣੀ ਭਰੀਆਂ ਸੜਕਾਂ 'ਤੇ ਜਾਣ ਤੋਂ ਬਚੋ


ਇਨ੍ਹਾਂ ਨਾਲ ਨਜਿੱਠਣ ਲਈ ਤੁਸੀਂ ਜੋ ਪਹਿਲਾ ਕਦਮ ਚੁੱਕ ਸਕਦੇ ਹੋ, ਉਹ ਹੈ ਆਪਣੀ ਕਾਰ ਨੂੰ ਪਾਣੀ ਨਾਲ ਭਰੀਆਂ ਸੜਕਾਂ 'ਤੇ ਲਿਜਾਣ ਤੋਂ ਬਚਣਾ। ਜ਼ਿਆਦਾਤਰ ਕਾਰਾਂ ਅਜਿਹੀਆਂ ਹਨ ਜੋ ਅੱਧੇ ਫੁੱਟ ਤੋਂ ਵੱਧ ਪਾਣੀ 'ਚ ਚੱਲਣ ਲਈ ਨਹੀਂ ਬਣਾਈਆਂ ਜਾਂਦੀਆਂ ਹਨ। ਜੇ ਤੁਸੀਂ ਵੀ ਅਜਿਹੀ ਥਾਂ 'ਤੇ ਆਪਣੀ ਗੱਡੀ ਨੂੰ ਲੈ ਕੇ ਜਾਂਦੇ ਹੋ ਤਾਂ ਇੰਜਣ ਅਤੇ ਕੈਬਿਨ 'ਚ ਪਾਣੀ ਦਾਖ਼ਲ ਹੋ ਸਕਦਾ ਹੈ, ਜਿਸ ਨਾਲ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਕੁਝ ਐਸਯੂਵੀ ਦਾ ਗਰਾਊਂਡ ਕਲੀਅਰੈਂਸ ਬਾਕੀਆਂ ਨਾਲੋਂ ਥੋੜ੍ਹਾ ਜ਼ਿਆਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡੀ ਕਾਰ ਅਜਿਹੀਆਂ ਥਾਵਾਂ 'ਚ ਚੱਲ ਸਕਦੀ ਹੈ ਜਾਂ ਨਹੀਂ।


ਨਾ ਰੁਕੋ, ਅੱਗੇ ਵਧਦੇ ਰਹੋ


ਜੇਕਰ ਤੁਹਾਡੇ ਕੋਲ ਵੀ ਇਨ੍ਹਾਂ ਪਾਣੀ ਨਾਲ ਭਰੀਆਂ ਸੜਕਾਂ 'ਤੇ ਚੱਲਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ ਤਾਂ ਧਿਆਨ ਰੱਖੋ ਕਿ ਤੁਹਾਨੂੰ ਰੁਕਣਾ ਨਹੀਂ ਹੈ, ਸਗੋਂ ਅੱਗੇ ਵਧਦੇ ਰਹਿਣਾ ਹੈ। ਦੂਜੇ ਪਾਸੇ ਜੇਕਰ ਪਾਣੀ ਜ਼ਿਆਦਾ ਹੈ ਤਾਂ ਅਜਿਹੀ ਸਥਿਤੀ 'ਚ ਕਾਰ ਵਹਿਣ ਵੀ ਲੱਗ ਸਕਦੀ ਹੈ, ਜਿਸ ਕਾਰਨ ਕਾਰ 'ਤੇ ਤੁਹਾਡਾ ਕੰਟਰੋਲ ਖ਼ਤਮ ਹੋ ਜਾਵੇਗਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਾਰ ਦੀ ਸਪੀਡ ਅਚਾਨਕ ਨਾ ਵਧਾਓ ਅਤੇ ਨਾ ਹੀ ਬਹੁਤ ਤੇਜ਼ ਬ੍ਰੇਕ ਲਗਾਓ, ਤੁਹਾਨੂੰ ਇੱਕ ਸਪੀਡ 'ਤੇ ਚੱਲਦੇ ਰਹਿਣਾ ਹੋਵੇਗਾ। ਪਾਣੀ ਵਿੱਚੋਂ ਲੰਘਣ ਨਾਲ ਇੰਜਣ 'ਤੇ ਵਾਧੂ ਦਬਾਅ ਪੈਂਦਾ ਹੈ, ਇਸ ਲਈ ਪਹਿਲੇ ਗੇਅਰ ਦੀ ਵਰਤੋਂ ਕਰਨੀ ਸਹੀ ਰਹੇਗੀ।


ਵਾਰ-ਵਾਰ ਸਟਾਰਟ ਨਾ ਕਰੋ ਇੰਜਣ


ਸੜਕਾਂ 'ਤੇ ਜ਼ਿਆਦਾ ਪਾਣੀ ਹੋਣ ਕਾਰਨ ਇੰਜਣ ਅਤੇ ਕਨੈਕਟਿੰਗ ਰਾਡਾਂ 'ਤੇ ਕਾਫੀ ਦਬਾਅ ਪੈਂਦਾ ਹੈ। ਦੂਜੇ ਪਾਸੇ ਜੇਕਰ ਅਜਿਹੀ ਸਥਿਤੀ 'ਚ ਅਸੀਂ ਵਾਰ-ਵਾਰ ਗੱਡੀ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪ੍ਰੈਸ਼ਰ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈ। ਜਿਸ ਕਾਰਨ ਕਨੈਕਟਿੰਗ ਰਾਡ ਟੁੱਟ ਸਕਦੇ ਹਨ ਅਤੇ ਜੇਕਰ ਪਾਣੀ ਐਗਜਾਸਟ ਰਾਹੀਂ ਇੰਜਣ ਤੱਕ ਪਹੁੰਚਦਾ ਹੈ ਤਾਂ ਇੰਜਣ ਫੇਲ ਹੋ ਸਕਦਾ ਹੈ।


Car loan Information:

Calculate Car Loan EMI