Challan on Helmet: ਕਈ ਵਾਰ ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕਾਂ ਨੂੰ ਚਲਾਨ ਭਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਜਿਵੇਂ ਕਿ ਬਹੁਤ ਸਾਰੇ ਬਾਈਕ ਰਾਈਡਰਸ ਹੈਲਮੇਟ ਪਾਉਣ ਤੋਂ ਬਾਅਦ ਸੋਚਦੇ ਹਨ ਕਿ ਹੁਣ ਉਹ ਚਲਾਨ ਤੋਂ ਵੀ ਬਚ ਜਾਣਗੇ ਅਤੇ ਸੁਰੱਖਿਅਤ ਵੀ ਰਹਿਣਗੇ। ਜਦੋਂ ਕਿ ਸਿਰਫ ਸਿਰ 'ਤੇ ਹੈਲਮੇਟ ਰੱਖ ਲੈਣ ਨਾਲ ਦੋਵਾਂ 'ਚੋਂ ਕੋਈ ਵੀ ਸੰਭਵ ਨਹੀਂ ਹੈ। ਪਰ ਤੁਹਾਡੇ ਨਾਲ ਅਜਿਹਾ ਨਾ ਹੋਵੇ, ਇਸ ਲਈ ਅਸੀਂ ਤੁਹਾਨੂੰ ਸਹੀ ਜਾਣਕਾਰੀ ਦੇ ਰਹੇ ਹਾਂ।

Continues below advertisement


ਹੈਲਮੇਟ ਪਾਉਣ ਦਾ ਸਹੀ ਤਰੀਕਾ


ਭਾਵੇਂ ਤੁਸੀਂ ਬਾਈਕ ਜਾਂ ਸਕੂਟਰ ਦੀ ਸਵਾਰੀ ਕਰ ਰਹੇ ਹੋ ਪਰ ਤੁਹਾਨੂੰ ਹੈਲਮੇਟ ਪਾਉਣਾ ਲਾਜ਼ਮੀ ਹੈ। ਤਾਂ ਕਿ ਤੁਹਾਡਾ ਚਲਾਨ ਨਾ ਕੱਟਿਆ ਜਾਵੇ, ਦੂਜਾ ਇਹ ਕਿ ਤੁਸੀਂ ਵੀ ਸੁਰੱਖਿਅਤ ਰਹੋ। ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਹੈਲਮੇਟ ਨੂੰ ਸਹੀ ਢੰਗ ਨਾਲ ਪਾਓ। ਭਾਵ, ਸਭ ਤੋਂ ਪਹਿਲਾਂ ਤੁਹਾਡਾ ਹੈਲਮੇਟ ਤੁਹਾਡੇ ਸਿਰ ‘ਤੇ ਫਿੱਟ ਹੋਣਾ ਚਾਹੀਦਾ ਹੈ, ਨਾ ਤਾਂ ਤੰਗ ਹੋਣਾ ਚਾਹੀਦਾ ਅਤੇ ਨਾ ਹੀ ਢਿੱਲਾ। ਇਸ ਨੂੰ ਲਗਾਉਣ ਤੋਂ ਬਾਅਦ ਸਟ੍ਰਿਪ ਨੂੰ ਚੰਗੀ ਤਰ੍ਹਾਂ ਲਗਾਓ, ਤਾਂ ਜੋ ਹੈਲਮੇਟ ਤੁਹਾਡੇ ਸਿਰ ਨੂੰ ਸਹੀ ਸੁਰੱਖਿਆ ਪ੍ਰਦਾਨ ਕਰ ਸਕੇ ਅਤੇ ਕਿਸੇ ਵੀ ਦੁਰਘਟਨਾ ਆਦਿ ਦੀ ਸਥਿਤੀ ਵਿੱਚ ਤੁਹਾਡੇ ਸਿਰ ਨੂੰ ਘੱਟੋ-ਘੱਟ ਸੱਟ ਲੱਗ ਸਕੇ। ਜੇਕਰ ਤੁਸੀਂ ਸਟ੍ਰਿਪ ਚੰਗੀ ਤਰ੍ਹਾਂ ਬੰਦ ਨਹੀਂ ਕੀਤੀ ਤਾਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Lotus Emira: ਅਗਲੇ ਸਾਲ ਭਾਰਤ ਵਿੱਚ ਲਾਂਚ ਹੋਵੇਗੀ Lotus Emira, ਜਾਣੋ ਕਿਹੜੀਆਂ ਖ਼ੂਬੀਆਂ ਨਾਲ ਹੋਵੇਗੀ ਲੈਸ


2000 ਰੁਪਏ ਦਾ ਹੋ ਸਕਦਾ ਚਲਾਨ


ਹੈਲਮੇਟ ਨਾ ਪਾਉਣ ਅਤੇ ਸਟ੍ਰਿਪ ਬੰਦ ਨਾ ਹੋਣ ਕਰਕੇ ਵੀ ਚਲਾਨ ਕੱਟਿਆ ਜਾ ਸਕਦਾ ਹੈ। ਜਿਸ ਲਈ ਤੁਹਾਨੂੰ ਮੋਟਰ ਵਹੀਕਲ ਐਕਟ ਤਹਿਤ ਚਲਾਨ ਜਾਰੀ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮੇਟ ਨਹੀਂ ਪਾਇਆ ਹੋਇਆ, ਤਾਂ 2,000 ਰੁਪਏ ਦਾ ਚਲਾਨ ਜਾਰੀ ਕੀਤਾ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਸਟ੍ਰਿਪ ਚੰਗੀ ਤਰ੍ਹਾਂ ਬੰਦ ਨਹੀਂ ਕੀਤੀ ਤਾਂ ਵੀ 1,000 ਰੁਪਏ ਤੱਕ ਦਾ ਚਲਾਨ ਕੀਤਾ ਜਾ ਸਕਦਾ ਹੈ। ਇਸ ਲਈ ਹੈਲਮੇਟ ਨੂੰ ਸਹੀ ਢੰਗ ਨਾਲ ਪਾਉਣਾ ਜ਼ਰੂਰੀ ਹੈ।


ISI ਮਾਰਕ ਹੈਲਮੇਟ ਹੀ ਪਾਓ


ਕਈ ਵਾਰ ਹੈਲਮੇਟ ਪਾ ਕੇ ਅਤੇ ਪੱਟੀ ਨੂੰ ਸਹੀ ਢੰਗ ਨਾਲ ਬੰਦ ਕਰਨ ਤੋਂ ਬਾਅਦ ਵੀ ਚਲਾਨ ਕੱਟਣ ਦਾ ਮਾਮਲਾ ਸਾਹਮਣੇ ਆਉਂਦਾ ਹੈ। ਕਿਉਂਕਿ ਦੋ ਪਹੀਆ ਵਾਹਨ ਸਵਾਰ ਵਲੋਂ ਪਾਇਆ ਹੋਇਆ ਹੈਲਮੇਟ ਭਾਰਤੀ ਮਿਆਰ ਬਿਊਰੋ (BSI) ਦੁਆਰਾ ISI ਪ੍ਰਮਾਣਿਤ ਨਹੀਂ ਹੁੰਦਾ ਹੈ। ਜਦੋਂ ਕਿ ਮੋਟਰ ਵਹੀਕਲ ਐਕਟ ਅਨੁਸਾਰ ਹੈਲਮੇਟ ਦਾ ISI ਪ੍ਰਮਾਣਿਤ ਹੋਣਾ ਲਾਜ਼ਮੀ ਹੈ ਅਤੇ ਅਜਿਹਾ ਨਾ ਹੋਣ 'ਤੇ ਵੀ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ, ਜੋ ਕਿ 1,000 ਰੁਪਏ ਹੋਵੇਗਾ। ਇਸ ਲਈ, ਅਜਿਹਾ ਕਰਨ ਤੋਂ ਬਚੋ ਅਤੇ ਚਲਾਨ ਹੋਣ ਤੋਂ ਬਚੇ ਰਹੋ।


ਇਹ ਵੀ ਪੜ੍ਹੋ: Royal Enfield Meteor 350 ਨੂੰ ਟੱਕਰ ਦੇਣ ਆ ਰਹੀ ਹੈ Triumph Speedmaster 400, ਜਾਣੋ ਹਰ ਜਾਣਕਾਰੀ



Car loan Information:

Calculate Car Loan EMI