ਚੰਡੀਗੜ੍ਹ: ਜੇ ਤੁਸੀਂ ਘੱਟ ਬਜਟ ਦੀ ਕੋਈ ਕਾਰ ਲੈਣੀ ਚਾਹੁੰਦੇ ਹੋ, ਤਾਂ ਇਸ ਵੇਲੇ ਬਾਜ਼ਾਰ ’ਚ ਅਜਿਹੀਆਂ ਬਹੁਤ ਸਾਰੀਆਂ ਕਾਰਾਂ ਤੁਹਾਨੂੰ ਮਿਲ ਜਾਣਗੀਆਂ, ਜਿਨ੍ਹਾਂ ਦੀ ਕੀਮਤ 5 ਲੱਖ ਤੋਂ ਘੱਟ ਹੈ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਕਾਰਾਂ ਉੱਤੇ ਫ਼ੈਸਟੀਵਲ ਸੀਜ਼ਨ ਵਿੱਚ ਚੰਗਾ ਡਿਸਕਾਊਂਟ ਮਿਲ ਰਿਹਾ ਹੈ। ਕੰਪਨੀ ਗਾਹਕਾਂ ਨੂੰ ਖਿੱਚਣ ਲਈ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਤੇ ਕਾਰਪੋਰੇਟ ਡਿਸਕਾਊਂਟ ਤੋਂ ਹੋਰ ਵੀ ਕਈ ਆਫ਼ਰ ਦੇ ਰਹੀ ਹੈ। ਇੰਝ ਇਸ ਵੇਲੇ ਕਾਰ ਲੈਣ ਵਿੱਚ ਫ਼ਾਇਦਾ ਹੀ ਫ਼ਾਇਦਾ ਹੈ।

ਮਾਰੂਤੀ ਐਸਪ੍ਰੈਸੋ:

ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ-ਸੁਜ਼ੂਕੀ ਦੀਆਂ ਕਾਰਾਂ ਸਦਾ ਮਿਡਲ ਕਲਾਸ ਨੂੰ ਭਾਉਂਦੀਆਂ ਰਹੀਆਂ ਹਨ। ਸਭ ਤੋਂ ਕੰਪੈਕਟ SUV ਦੀ ਮਾਰਕਿਟ ਵਿੱਚ ਵੀ ਮਾਰੂਤੀ-ਸੁਜ਼ੂਕੀ ਦੀ ਐਸਪ੍ਰੈਸੋ ਕਾਰ ਕਾਫ਼ੀ ਹਰਮਨਪਿਆਰੀ ਹੈ। ਮਾਈਕ੍ਰੋ ਐਸਯੂਵੀ ਦੇ ਵਰਗ ਵਿੱਚ ਆਉਣ ਵਾਲੀ ਇਸ ਕਾਰ ਵਿੱਚ 998CC ਦਾ 3 ਸਿਲੰਡਰ K10B ਪੈਟਰੋਲ ਇੰਜਣ ਹੈ। ਇਸ ਕਾਰ ਵਿੱਚ 5-ਸਪੀਡ ਮੈਨੂਅਲ ਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ ਦਾ ਵਿਕਲਪ ਹੈ। ਐਸਪ੍ਰੈਸੋ 22 ਕਿਲੋਮੀਟਰ ਤੱਕ ਦੀ ਮਾਈਲੇਜ ਦਿੰਦੀ ਹੈ। ਇਸ ਕਾਰ ਦੀ ਕੀਮਤ 3.7 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਉੱਤੇ ਤਿਉਹਾਰਾਂ ਦੇ ਸੀਜ਼ਨ ਕਾਰਣ 48 ਹਜ਼ਾਰ ਰੁਪਏ ਦਾ ਡਿਸਕਾਊਂਟ ਚੱਲ ਰਿਹਾ ਹੈ। ਇਸ ਕਾਰ ਉੱਤੇ 23 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ, 5 ਹਜ਼ਾਰ ਰੁਪਏ ਦਾ ਕਾਰਪੋਰੇਟ ਡਿਸਕਾਊਂਟ ਤੇ 20 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।

ਬੀਜੀਪੀ ਵੱਲੋਂ ਕੈਪਟਨ ਦੀ ਕੋਠੀ ਵੱਲ ਧਾਅਵਾ

ਮਾਰੂਤੀ ਆਲਟੋ:

ਮਾਰੂਤੀ ਸੁਜ਼ੂਕੀ ਦੀ ਆਲਟੋ ਕਾਰ ਅੱਜ ਵੀ ਸਭ ਤੋਂ ਵੱਧ ਵਿਕਣ ਵਾਲੀ ਸਭ ਤੋਂ ਸਸਤੀ ਕਾਰ ਹੈ, ਜੋ ਗਾਹਕਾਂ ਨੂੰ ਪਸੰਦ ਆਉਂਦੀ ਹੈ। ਇਸ ਵਿੱਚ 796CC ਦਾ 3 ਸਿਲੰਡਰ ਇੰਜਣ ਹੈ। ਇਸ ਦੀ ਮਾਈਲੇਜ 22 ਕਿਲੋਮੀਟਰ ਹੈ ਤੇ ਇਸ ਦੀ ਕੀਮਤ 3 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਉੱਤੇ 30 ਹਜ਼ਾਰ ਰੁਪਏ ਤੱਕ ਦੇ ਫ਼ਾਇਦੇ ਮਿਲ ਰਹੇ ਹਨ, ਜਿਸ ਵਿੱਚ 20 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਹੈ। ਇਸ ਤੋਂ ਇਲਾਵਾ 5 ਹਜ਼ਾਰ ਰੁਪਏ ਦਾ ਕਾਰਪੋਰੇਟ ਡਿਸਕਾਊਂਟ ਤੇ 5 ਹਜ਼ਾਰ ਰੁਪਏ ਦਾ ਵਾਧੂ ਡਿਸਕਾਊਂਟ ਹੈ।

ਹੁੰਡਾਈ ਸੈਂਟਰੋ:

ਹੁੰਡਾਈ ਦੀ ਸੈਂਟਰੋ ਕਾਰ ਵੀ ਕਾਫ਼ੀ ਪਾਪੂਲਰ ਹੈ। ਇਸ ਦੀ ਕੀਮਤ 5 ਲੱਖ ਤੋਂ ਘੱਟ ਹੀ ਹੁੰਦੀ ਹੈ ਤੇ ਇਸ ਵਿੱਚ 1086CC ਇੰਜਣ ਹੁੰਦਾ ਹੈ। ਇਹ 18 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ ਤੇ ਇਸ ਉੱਤੇ 45 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਚੱਲ ਰਿਹਾ ਹੈ।

ਡਾਟਸਨ ਗੋ:

ਡਾਟਸਨ ਗੋ ਦਾ 1.2 ਲਿਟਰ ਦਾ ਪੈਟਰੋਲ ਇੰਜਣ ਹੈ। ਇਸ ਦੀ ਮਾਈਲੇਜ 20 ਕਿਲੋਮੀਟਰ ਦੀ ਹੈ ਤੇ ਇਸ ਦੀ ਕੀਮਤ 4 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਸ ਉੱਤੇ ਇਸ ਵੇਲੇ 55 ਹਜ਼ਾਰ ਰੁਪਏ ਤੱਕ ਆਫ਼ਰਜ਼ ਮਿਲ ਰਹੇ ਹਨ।

ਰੈਨੋ ਕਵਿੱਡ BS6:

ਰੈਨੋ ਕਵਿੱਡ BS6 ਦੀ ਮਾਈਲੇਜ 22 ਕਿਲੋਮੀਟਰ ਤੱਕ ਦੀ ਹੁੰਦੀ ਹੈ ਤੇ ਇਸ ਦੀ ਕੀਮਤ 3 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਸ ਉੱਤੇ ਹੁਣ 25 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਮਾੜੀ ਖ਼ਬਰ, ਛੇਤੀ ਬੰਦ ਹੋ ਸਕਦਾ ਇਹ ਵੀਜ਼ਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI