ਮਾਰੂਤੀ ਸੁਜ਼ੂਕੀ ਸਿਆਜ਼ ਉੱਤੇ ਕੰਪਨੀ 59,200 ਰੁਪਏ ਦਾ ਫ਼ਾਇਦਾ ਦੇ ਰਹੀ ਹੈ। ਇਸ ਕਾਰ ਦਾ ਟੌਪ ਵੇਰੀਐਂਟ ਖ਼ਰੀਦਣ ਉੱਤੇ ਤੁਹਾਨੂੰ 49,200 ਰੁਪਏ ਦੀ ਛੋਟ ਮਿਲ ਰਹੀ ਹੈ। ਮਾਰੂਤੀ ਨੇ ਪਿੱਛੇ ਜਿਹੇ ਇਸ ਦਾ ਫ਼ੇਸਲਿਫ਼ਟ ਵਰਜ਼ਨ ਬਾਜ਼ਾਰ ’ਚ ਉਤਾਰਿਆ ਹੈ। ਜੇ ਤੁਸੀਂ ਇਸ ਮਹੀਨੇ ਕਾਰਾ ਦਾ ਪ੍ਰੀ ਫ਼ੇਸਲਿਫ਼ਟ ਮਾੱਡਲ ਖ਼ਰੀਦਦੇ ਹੋ, ਤਾਂ ਤੁਹਾਨੂੰ 57,000 ਰੁਪਏ ਤੱਕ ਦਾ ਫ਼ਾਇਦਾ ਹੋ ਸਕਦਾ ਹੈ। ਫ਼ੇਸਲਿਫ਼ਟ ਵਰਜ਼ਨ ਉੱਤੇ ਤੁਸੀਂ 42,000 ਰੁਪਏ ਦੀ ਬੱਚਤ ਕਰ ਸਕਦੇ ਹੋ।
ਅਕਸ਼ੈ ਕੁਮਾਰ ਦੀ ਫਿਲਮ 'ਲਕਸ਼ਮੀ ਬੌਂਬ' ਵਿਵਾਦਾਂ 'ਚ
ਮਾਰੂਤੀ ਦੀ ਇਸ ਛੋਟੀ SUV ਕਾਰ S-Presso ਨੂੰ ਇਸ ਮਹੀਨੇ ਖ਼ਰੀਦਣ ਉੱਤੇ 52,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਕੰਪਨੀ ਨੇ ਇਹ ਕਾਰ ਪਿਛਲੇ ਵਰ੍ਹੇ ਬਾਜ਼ਾਰ ਵਿੱਚ ਪੇਸ਼ ਕੀਤੀ ਸੀ। ਕੰਪਨੀ ਦੀ ਇਸ ਸਸਤੀ ਕਾਰ ਦਾ ਮੁਕਾਬਲਾ ਰੈਨੋ ਕਵਿੱਡ ਨਾਲ ਹੈ।
ਮਹਿੰਦਰਾ ਵੱਲੋਂ ਆਪਣੀਆਂ ਕੁਝ ਚੋਣਵੀਂਆਂ SUVs ਉੱਤੇ ਚੋਖਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਮਹਿੰਦਰਾ ਆਪਣੀ ਫ਼ੁਲ–ਸਾਈਜ਼ SUV Mahindra Alturas ਉੱਤੇ 3.06 ਲੱਖ ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਸ ਕਾਰ ਉੱਤੇ ਕੰਪਨੀ 2.20 ਲੱਖ ਰੁਪਏ ਦਾ ਫ਼ਲੈਟ ਡਿਸਕਾਊਂਟ ਦੇ ਰਹੀ ਹੈ। ਨਾਲ ਹੀ 80 ਹਜ਼ਾਰ ਤੋਂ ਵੱਧ ਦੇ ਫ਼ਾਇਦੇ ਵੀ ਇਸ ਉੱਤੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਹਿੰਰਾ ਦੀ KUV NXT 100 ਨੂੰ ਅਕਤੂਬਰ ਮਹੀਨੇ ਵਿੱਚ ਖ਼ਰੀਦਦੇ ਹੋ, ਤਾਂ ਤੁਸੀਂ 62,000 ਰੁਪਏ ਤੱਕ ਦੀ ਛੋਟ ਹਾਸਲ ਕਰ ਸਕਦੇ ਹੋ।
ਆ ਗਿਆ ਰਾਇਲ ਇਨਫ਼ੀਲਡ ਦਾ ਨਵਾਂ Meteor 350 ਮਾਡਲ, 6 ਨਵੰਬਰ ਨੂੰ ਹੋਵੇਗਾ ਲਾਂਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI