Electric Scooter Blast: ਦੋ ਦਿਨ ਪਹਿਲਾਂ ਤੇਲੰਗਾਨਾ ਦੇ ਨਿਜ਼ਾਮਾਬਾਦ 'ਚ ਇੱਕ ਘਰ 'ਚ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਵਿਸਫੋਟ ਹੋਣ ਤੇ ਅੱਗ ਲੱਗਣ ਨਾਲ 80 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਦੋ ਲੋਕ ਜ਼ਖ਼ਮੀ ਹੋਏ ਸੀ। ਇਸ ਤੋਂ ਬਾਅਦ Pure EV ਕੰਪਨੀਆਂ ਨੇ ਆਪਣੀਆਂ 2000 ਗੱਡੀਆਂ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਹੁਣ ਐਤਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਸ਼ਹਿਰ 'ਚ ਇਕ ਘਰ 'ਚ ਇਲੈਕਟ੍ਰਿਕ ਸਕੂਟਰੀ ਦੀ ਬੈਟਰੀ 'ਚ ਵਿਸਫੋਟ ਹੋਇਆ ਹੈ। ਹਾਦਸੇ 'ਚ ਸ਼ਿਵਾ ਕੁਮਾਰ ਨਾਮਕ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਪਤਨੀ ਦੀ ਹਾਲਤ ਗੰਭੀਰ ਹੈ। ਜਦਕਿ ਦੋਵੇਂ ਬੱਚੇ ਬੁਰੀ ਤਰ੍ਹਾਂ ਜ਼ਖਮੀ ਹਨ।

ਪੁਲਿਸ ਮੁਤਾਬਕ ਸ਼ਿਵਾ ਕੁਮਾਰ ਨੇ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਹੀ ਬੂਮ ਮੋਟਰਜ਼ ਦੀ ਕਾਰਬੇਟ 14 ਇਲੈਕਟ੍ਰਿਕ ਗੱਡੀ ਖਰੀਦੀ ਸੀ ਅਤੇ ਉਸੇ ਰਾਤ ਹੀ ਹਾਦਸਾ ਵਾਪਰ ਗਿਆ। ਸ਼ੁੱਕਰਵਾਰ ਰਾਤ ਕਰੀਬ 10 ਵਜੇ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਚਾਰਜਿੰਗ 'ਤੇ ਲੱਗੀ ਹੋਈ ਸੀ। ਸ਼ਨੀਵਾਰ ਤੜਕੇ ਕਰੀਬ 3.30 ਵਜੇ ਧਮਾਕੇ ਨਾਲ ਅੱਗ ਲੱਗ ਗਈ ਤੇ ਪੂਰੇ ਘਰ 'ਚ ਫੈਲ ਗਈ। ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਦੋਵੇਂ ਬੱਚੇ ਸੜ ਕੇ ਜ਼ਖਮੀ ਹੋ ਗਏ ਹਨ। ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਸੂਰਿਆਰਾਓਪੇਟ ਪੁਲਿਸ ਅਨੁਸਾਰ ਮ੍ਰਿਤਕ ਕੋਟਕੌਂਡਾ ਸ਼ਿਵਾ ਕੁਮਾਰ (40) ਡੀਟੀਪੀ ਆਪਰੇਟਰ ਵਜੋਂ ਕੰਮ ਕਰਦਾ ਸੀ। ਹਾਦਸੇ 'ਚ ਉਸ ਦੀ ਪਤਨੀ ਹਾਰਥੀ (30) ਅਤੇ ਦੋ ਬੱਚੇ ਬਿੰਦੂ ਸ਼੍ਰੀ (10) ਤੇ ਸ਼ਸ਼ੀ (6) ਜ਼ਖਮੀ ਹੋ ਗਏ। ਹਾਲਾਂਕਿ ਹਰਾਥੀ ਗੰਭੀਰ ਰੂਪ 'ਚ ਜ਼ਖਮੀ ਹੈ ਪਰ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।



Car loan Information:

Calculate Car Loan EMI