ਨਵੀਂ ਦਿੱਲੀ: ਚੱਲਦੀ ਕਾਰ ਨਾਲ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ। ਕਈ ਵਾਰ ਚੱਲਦੀ ਕਾਰ ਦੀ ਅਚਾਨਕ ਬ੍ਰੇਕ ਫੇਲ੍ਹ ਹੋ ਜਾਂਦੀ ਹੈ, ਜਿਸ ਕਾਰਨ ਡਰਾਈਵਰ ਘਬਰਾ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੀਆਂ ਟ੍ਰਿਕਸ ਬਾਰੇ ਦੱਸਾਂਗੇ, ਜਿਸ ਤੋਂ ਬਾਅਦ ਤੁਸੀਂ ਕਿਸੇ ਵੀ ਸਮੇਂ ਬ੍ਰੇਕ ਫੇਲ੍ਹ ਹੋਣ ਦੀ ਸਥਿਤੀ 'ਚ ਗੱਡੀ ਨੂੰ ਅਸਾਨੀ ਨਾਲ ਕੰਟਰੋਲ ਕਰ ਸਕੋਗੇ।
ਕਿਵੇਂ ਹੁੰਦੀ ਬ੍ਰੇਕ ਫੇਲ੍ਹ ?
ਜਦੋਂ ਕਾਰ ਦੇ ਬ੍ਰੇਕ ਫੇਲ੍ਹ ਹੋ ਜਾਂਦੇ ਹਨ, ਇਸ ਤੋਂ ਪਹਿਲਾਂ ਸਾਨੂੰ ਕੁਝ ਸੰਕੇਤ ਮਿਲਦੇ ਹਨ ਜਿਵੇਂ ਬ੍ਰੇਕ ਲਾਉਣ 'ਤੇ ਪੈਡ ਬ੍ਰੇਕ ਦਾ ਆਵਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਬ੍ਰੇਕ ਕੈਲੀਪਰ ਜਾਮ ਹੋਣ ਲੱਗਦੇ ਹਨ। ਅਚਾਨਕ ਬ੍ਰੇਕ ਤਾਰ ਟੁੱਟ ਜਾਂਦੀ ਹੈ ਜਾਂ ਮਾਸਟਰ ਸਿਲੰਡਰ ਲੀਕ ਹੋ ਜਾਂਦਾ ਹੈ ਤੇ ਬ੍ਰੇਕਾਂ ਨੂੰ ਲੋੜੀਂਦਾ ਦਬਾਅ ਨਹੀਂ ਮਿਲਦਾ। ਬ੍ਰੇਕ ਫਿਊਲ ਲੀਕ ਹੋਣਾ ਵੀ ਬ੍ਰੇਕ ਫੇਲ੍ਹ ਹੋਣ ਦਾ ਸੰਕੇਤ ਦਿੰਦਾ ਹੈ।
ਬ੍ਰੇਕ ਫੇਲ ਹੋ ਜਾਵੇ ਤਾਂ ਕਾਰ ਨੂੰ ਕਿਵੇਂ ਕੰਟਰੋਲ ਕਰੀਏ?
ਸਭ ਤੋਂ ਪਹਿਲਾਂ ਕਾਰ ਦੀ ਸਪੀਡ ਨੂੰ ਘਟਾ ਕੇ ਇਸ ਨੂੰ ਕੰਟਰੋਲ ਕਰੋ ਤੇ ਵਾਰ-ਵਾਰ ਬ੍ਰੇਕ ਪੈਡਲ ਨੂੰ ਲਗਾਤਾਰ ਦਬਾਓ।
ਕਈ ਵਾਰ ਅਜਿਹਾ ਕਰਨ ਨਾਲ ਬ੍ਰੇਕ ਨੂੰ ਸਹੀ ਪ੍ਰੈਸ਼ਰ ਮਿਲਦਾ ਹੈ ਤੇ ਬ੍ਰੇਕ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ।
ਜੇ ਤੁਹਾਡੀ ਕਾਰ ਟੌਪ ਗੀਅਰ 'ਚ ਚੱਲ ਰਹੀ ਹੈ ਤਾਂ ਇਸ ਨੂੰ ਲੋਅਰ ਗੀਅਰ 'ਚ ਲਿਆਓ। ਇਸ ਨੂੰ ਪਹਿਲੇ ਗੀਅਰ 'ਚ ਲਿਆਉਣ ਦੀ ਕੋਸ਼ਿਸ਼ ਕਰੋ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਘਬਰਾਹਟ 'ਚ 5ਵੇਂ ਤੋਂ ਪਹਿਲੇ ਗੇਅਰ 'ਚ ਨਾ ਆਓ।
ਇਸ ਤੋਂ ਇਲਾਵਾ ਇਸ ਦੌਰਾਨ ਇਸ ਨੂੰ ਨਿਊਟਰਲ 'ਚ ਲਿਆਉਣ ਦੀ ਕੋਸ਼ਿਸ਼ ਨਾ ਕਰੋ। ਇਸ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ।
ਗਲਤੀ ਨਾਲ ਵੀ ਕਾਰ ਨੂੰ ਰਿਵਰਸ ਗੀਅਰ 'ਚ ਨਾ ਪਾਓ। ਇਸ ਦੇ ਪਿੱਛੇ ਆਉਣ ਵਾਲੇ ਵਾਹਨ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਤੁਸੀਂ ਸਿਰਫ਼ ਕਲੱਚ ਦੀ ਵਰਤੋਂ ਕਰੋ, ਐਕਸਲੇਟਰ ਦੀ ਵਰਤੋਂ ਬਿਲਕੁਲ ਨਾ ਕਰੋ।
ਜੇ ਤੁਸੀਂ ਟ੍ਰੈਫਿਕ 'ਚ ਹੋ ਤਾਂ ਹੌਰਨ, ਹੈਜ਼ਾਰਡ ਲਾਈਟਾਂ, ਇੰਡੀਕੇਟਰਾਂ ਤੇ ਹੈੱਡਲੈਂਪਸ-ਡਿੱਪਰਾਂ ਨਾਲ ਸੰਕੇਤ ਕਰੋ। ਇਹ ਜ਼ੋਖ਼ਮ ਨੂੰ ਘਟਾ ਦੇਵੇਗਾ।
ਮਾਹਰਾਂ ਅਨੁਸਾਰ ਅਜਿਹੀ ਸਥਿਤੀ 'ਚ ਗੱਡੀ ਦਾ ਏਅਰਕੰਡੀਸ਼ਨਰ ਚਾਲੂ ਕਰੋ। ਇਹ ਇੰਜਣ 'ਤੇ ਦਬਾਅ ਵਧਾਏਗਾ ਤੇ ਰਫ਼ਤਾਰ ਨੂੰ ਥੋੜ੍ਹਾ ਘਟਾ ਦੇਵੇਗਾ।
ਮਾਹਿਰਾਂ ਦਾ ਇਹ ਵੀ ਸੁਝਾਅ ਹੈ ਕਿ ਹੈੱਡ ਲਾਈਟਾਂ, ਹੈਜ਼ਾਰਡ ਲਾਈਟਾਂ ਜਗਾਉਣ ਨਾਲ ਬੈਟਰੀ ਦੀ ਬਿਜਲੀ ਸਪਲਾਈ ਘੱਟ ਹੋ ਜਾਵੇਗੀ ਤੇ ਕਾਰ ਹੌਲੀ ਹੋ ਜਾਵੇਗੀ।
ਜੇ ਨੇੜੇ ਰੇਤ ਜਾਂ ਚਿੱਕੜ ਹੈ ਤਾਂ ਸਟੀਅਰਿੰਗ ਵੀਲ ਨੂੰ ਕੰਟਰੋਲ ਕਰੋ ਤੇ ਗੱਡੀ ਨੂੰ ਰੇਤ ਜਾਂ ਬੱਜਰੀ ਉੱਪਰ ਚਲਾਓ। ਇਸ ਨਾਲ ਕਾਰ ਦੀ ਸਪੀਡ 'ਚ ਕਾਫੀ ਕਮੀ ਆਵੇਗੀ।
ਹੈਂਡਬ੍ਰੇਕ ਦੀ ਸਹੀ ਵਰਤੋਂ ਕਰੋ। ਮੈਨੂਅਲ ਹੈਂਡਬ੍ਰੇਕ ਨਾਲ ਕਾਰ 'ਚ ਗੀਅਰ ਬਦਲਦੇ ਸਮੇਂ ਹਲਕੇ ਹੈਂਡਬ੍ਰੇਕ ਦੀ ਵਰਤੋਂ ਕਰੋ।
ਕਾਰ ਦੇ ਪਹਿਲੇ ਗੀਅਰ 'ਚ ਆਉਣ 'ਤੇ ਜਦੋਂ ਸਪੀਡ 40 ਕਿਲੋਮੀਟਰ ਪ੍ਰਤੀ ਘੰਟੇ ਦੇ ਆਸਪਾਸ ਹੋਵੇ ਤਾਂ ਤੁਸੀਂ ਹੈਂਡਬ੍ਰੇਕ ਨੂੰ ਸਿੱਧਾ ਖਿੱਚ ਕੇ ਸਪੀਡ ਨੂੰ ਕਾਬੂ ਕਰ ਸਕਦੇ ਹੋ।
ਹਾਈ ਸਪੀਡ 'ਚ ਅਚਾਨਕ ਹੈਂਡਬ੍ਰੇਕ ਨਾ ਲਗਾਓ, ਅਚਾਨਕ ਹੈਂਡਬ੍ਰੇਕ ਲਗਾਉਣ ਨਾਲ ਪਿਛਲੇ ਪਹੀਏ ਲੌਕ ਹੋ ਜਾਂਦੇ ਹਨ ਤੇ ਕਾਰ ਦੇ ਪਲਟਣ ਦਾ ਜ਼ੋਖ਼ਮ ਵੱਧ ਜਾਂਦਾ ਹੈ।
Car loan Information:
Calculate Car Loan EMI