ਨਵੀਂ ਦਿੱਲੀ: ਕੇਂਦਰ ਨੇ ਵਾਹਨਾਂ ਦੇ ਦਸਤਾਵੇਜ਼ਾਂ ਦੇ ਨਵੀਨੀਕਰਣ ਸਬੰਧੀ ਇਕ ਨਿਰਦੇਸ਼ ਜਾਰੀ ਕੀਤਾ ਹੈ। ਕੇਂਦਰ ਨੇ ਕੋਰੋਨਾ ਕਾਰਨ ਇਸ ਸਾਲ ਅਪ੍ਰੈਲ ਤੋਂ ਟਰਾਂਸਪੋਰਟ ਨਾਲ ਜੁੜੇ ਮਹੱਤਵਪੂਰਨ ਦਸਤਾਵੇਜ਼ਾਂ ਦੇ ਨਵੀਨੀਕਰਨ ਦੀ ਤਰੀਕ ਵਧਾ ਦਿੱਤੀ ਸੀ। ਇਸ ਨੂੰ ਪਹਿਲਾਂ ਜੂਨ ਦੇ ਅੰਤ ਤੱਕ ਵਧਾ ਦਿੱਤਾ ਗਿਆ ਸੀ, ਹਾਲਾਂਕਿ ਕੋਰੋਨਾ ਦੇ ਵੱਧ ਰਹੇ ਖ਼ਤਰੇ ਕਾਰਨ ਇਹ ਤਰੀਕ ਦਸੰਬਰ ਦੇ ਅੰਤ ਤੱਕ ਵਧਾ ਦਿੱਤੀ ਗਈ। ਹੁਣ ਨਵੇਂ ਸਾਲ ਤੋਂ ਪਹਿਲਾਂ ਸਰਕਾਰ ਵੱਲੋਂ ਕਾਰ ਦੇ ਦਸਤਾਵੇਜ਼ਾਂ ਦੀ ਵੈਧਤਾ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ।

ਫਿੰਗਰਪ੍ਰਿੰਟ ਨਾਲ ਸਟਾਰਟ ਹੋਵੇਗਾ ਮੋਟਰਸਾਈਕਲ, ਹੁਣ ਨਹੀਂ ਪਵੇਗੀ ਚਾਬੀ ਦੀ ਲੋੜ

ਮੋਟਰ ਵਾਹਨ ਐਕਟ, 1988 ਅਤੇ ਕੇਂਦਰੀ ਮੋਟਰ ਵਾਹਨ ਐਕਟ, 1989 'ਚ ਦਸਤਾਵੇਜ਼ਾਂ ਦੀ ਵੈਧਤਾ ਨੂੰ ਅਕਤੂਬਰ 'ਚ ਵਧਾ ਦਿੱਤਾ ਗਿਆ ਸੀ। ਅਜਿਹੀ ਸਥਿਤੀ ਵਿੱਚ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਵੀ ਇਸ ਦੇ ਦਾਇਰੇ ਵਿੱਚ ਸੀ। ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਸੀ ਕਿ ਕੇਂਦਰ ਸਰਕਾਰ ਇਨ੍ਹਾਂ ਦਸਤਾਵੇਜ਼ਾਂ ਦੇ ਨਵੀਨੀਕਰਨ ਦੀ ਤਰੀਕ ਨੂੰ ਫਰਵਰੀ ਤੱਕ ਵਧਾ ਸਕਦੀ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ।

ਜੇ ਆਉਂਦਾ ਮੋਟੀ ਬਿਜਲੀ ਦਾ ਬਿੱਲ ਤਾਂ ਲਾਓ ਇਹ ਜੁਗਾੜ, ਕਦੇ ਨਹੀਂ ਆਵੇਗਾ ਜ਼ਿਆਦਾ ਬਿੱਲ

ਲੋਕਾਂ ਨੂੰ ਆਪਣੇ ਵਾਹਨ ਦਾ ਬੀਮਾ, ਡ੍ਰਾਇਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ ਸਾਰੇ ਦਸਤਾਵੇਜ਼ 31 ਦਸੰਬਰ ਤੱਕ ਰਿਨਿਊ ਕਰਵਾਉਣੇ ਪੈਣਗੇ। ਜੇ ਪੁਰਾਣੇ ਦਸਤਾਵੇਜ਼ਾਂ ਦੀ ਵੈਧਤਾ ਨੂੰ ਨਹੀਂ ਵਧਾਇਆ ਜਾਂਦਾ ਹੈ, ਤਾਂ ਵਾਹਨ ਮਾਲਕਾਂ ਨੂੰ 1 ਜਨਵਰੀ ਤੋਂ ਭਾਰੀ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਦਸਤਾਵੇਜ਼ ਜਿਨ੍ਹਾਂ ਦੀ ਵੈਧਤਾ ਦੀ ਮਿਆਦ ਪਹਿਲਾਂ ਵਧਾ ਦਿੱਤੀ ਗਈ ਸੀ, ਉਨ੍ਹਾਂ ਵਿੱਚ ਮੋਟਰ ਵਾਹਨ ਐਕਟ ਦੇ ਤਹਿਤ ਫਿੱਟਨੈੱਸ ਸਰਟੀਫਿਕੇਟ, ਸਾਰੇ ਕਿਸਮ ਦੇ ਪਰਮਿਟ, ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਹੋਰ ਜ਼ਰੂਰੀ ਦਸਤਾਵੇਜ਼ ਸ਼ਾਮਲ ਸੀ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI