ਨਵੀਂ ਦਿੱਲੀ: ਭਾਰਤ ਵਿੱਚ ਪ੍ਰਮੁੱਖ ਆਟੋ ਮੋਬਾਈਲ ਕੰਪਨੀਆਂ ਆਪਣੀਆਂ ਕਈ ਪਾਪੂਲਰ ਕਾਰਾਂ ਦੇ ਨੈਕਸਟ ਜੇਨਰੇਸ਼ਨ ਮਾਡਲ ਲਾਂਚ ਕਰ ਰਹੀਆਂ ਹਨ ਜਾਂ ਲਾਂਚ ਕਰਨ ਵਾਲੀਆਂ ਹਨ।ਉਨ੍ਹਾਂ ‘ਚ ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਦੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ ਦੀਆਂ ਕਈ ਦਾਮਦਾਰ ਕਾਰਾਂ ਸ਼ਾਮਲ ਹਨ।ਹੁਣ ਚੰਗੀ ਖਬਰ ਆ ਰਹੀ ਹੈ ਕਿ ਜਲਦ ਹੀ ਭਾਰਤ ਵਿੱਚ ਮਹਿੰਦਰਾ ਦੀਆਂ 3 ਧਾਂਸੂ ਐਸਯੂਵੀ ਨਵੇਂ ਅਵਤਾਰ ਵਿੱਚ ਆਉਣਗੀਆਂ। ਜੀ ਹਾਂ, ਇਹ ਨੈਕਸਟ ਜਨਰੇਸ਼ਨ ਮਹਿੰਦਰਾ ਸਕਾਰਪੀਓ ਅਤੇ ਨਵੀਂ ਜਨਰੇਸ਼ਨ ਮਹਿੰਦਰਾ XUV500 ਦੇ ਨਾਲ ਅਗਲੀ ਜਨਰੇਸ਼ਨ ਮਹਿੰਦਰਾ ਬੋਲੇਰੋ ਵੀ ਆ ਰਹੀ ਹੈ।ਕੰਪਨੀ ਨੇ ਕੁਝ ਦਿਨ ਪਹਿਲਾਂ ਆਪਣੀ ਧਾਂਸੂ ਐੱਸਯੂਵੀ ਮਹਿੰਦਰਾ XUV700 ਨੂੰ ਲਾਂਚ ਕੀਤਾ ਹੈ।


 


ਲੰਬੇ ਸਮੇਂ ਤੋਂ ਸੁਨਣ ਵਿੱਚ ਮਿਲ ਰਿਹਾ ਸੀ ਕਿ ਭਾਰਤ ਵਿੱਚ ਜਲਦ ਹੀ ਦੇਸੀ ਕੰਪਨੀ ਮਹਿੰਦਰਾ ਦੀਆਂ 3 ਧਾਂਸੂ ਐਸਯੂਵੀ ਨੈਕਸਟ ਜੇਨਰੇਸ਼ਨ ਮਾਡਲ ਆ ਰਹੀਆਂ ਹਨ, ਜੋ ਕਿ ਬਿਹਤਰ ਲੁੱਕ ਅਤੇ ਫੀਚਰਸ ਨਾਲ ਲੈਸ ਹਨ। ਹੁਣੇ ਜਾਣਕਾਰੀ ਆ ਰਹੀ ਹੈ ਕਿ ਨੈਕਸਟ ਜੇਨਰੇਸ਼ਨ ਸਕੌਰਪਿਓ ਅਤੇ ਐਕਸਯੂਵੀ500 ਨੂੰ ਅਗਲੇ ਸਾਲ ਦੇ ਸ਼ੁਰੂਆਤੀ ਕੁਝ ਮਹੀਨਿਆਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ।ਸਮੇਂ ਸਮੇਂ 'ਤੇ ਨੈਕਸਟ ਜੇਨਰੇਸ਼ਨ ਕਾਰਾਂ ਦੀ ਸੜਕਾਂ 'ਤੇ ਜਾਂਚ ਕਰਦੇ ਸਮੇਂ ਝਲਕ ਦਿਖਾਈ ਦਿੰਦੀ ਹੈ। ਫਿਲਹਾਲ, ਤੁਹਾਨੂੰ ਦੱਸਦੇ ਹਨ ਕਿ ਨਵੀਂ ਮਹਿੰਦਾ ਸਕੌਰਪਿਓ, ਨਵੀਂ ਬੋਲੇਰੋ ਅਤੇ ਨੈਕਸਟ ਜੇਨਰੇਸ਼ਨ ਮਹਿੰਦਰਾ ਐਕਸਯੂਵੀ500 ਦੀ ਸੰਭਾਵਤ ਖੂਬੀਆਂ ਕੀ ਹੋ ਸਕਦੀਆਂ ਹਨ।


 


ਨਵੀਂ ਮਹਿੰਦਰਾ ਸਕੋਰਪਾਰਿਓ ਵਿੱਚ ਕੀ ਕੁਝ ਖਾਸ?


ਅਪਕਮਿੰਗ ਨਵੀਂ ਮਹਿੰਦਰਾ ਸਕਾਰਪੀਓ ਨੂੰ ਅਗਲੇ ਸਾਲ ਵਧੀਆ ਲੁਕ ਅਤੇ ਲੇਟੈਸਟ ਫੀਚਰਸ ਦੇ ਨਾਲ ਲਾਂਚ ਕਰਨ ਦੀ ਤਿਆਰੀ ਹੈ।ਇਸ ਵਿੱਚ ਪਹਿਲਾਂ ਨਾਲੋਂ ਵਧੇਰੇ ਸਪੇਸ ਹੋਏਗੀ ਅਤੇ ਆਸਟੋਨੋਮਸ ਫੀਚਰਸ ਇਸਨੂੰ ਚਲਾਉਣ ਵਿੱਚ ਹੋਰ ਵੀ ਅਸਾਨ ਬਣਾ ਦੇਣਗੇ। 2.2 ਲੀਟਰ ਦਾ 4 ਸਿਲੰਡਰ ਐਮਹੌਕ ਟਰਬੋ ਡੀਜਲ ਇੰਜਨ 155bhp ਤਕ ਦੀ ਤਾਕਤ ਅਤੇ 360Nm ਟਾਰਕ ਜੇਨੇਰਟ ਕਰਾਗਾ।ਇਸ ਦੇ ਨਾਲ ਹੀ 2.0 ਲੀਟਰ 4 ਸਿਲੰਡਰ ਟਾਰਬੋਚਾਰਜਡ ਪੈਟਰੋਲ ਇੰਜਨ 150bhp ਦੀ ਪਾਵਰ ਅਤੇ 300Nm ਟਾਰਕ ਜੇਨਰੇਟ ਕਰ ਸਕਦਾ ਹੈ। ਇਸ ਨੂੰ 6 ਸਪਾਈਡ ਮੈਨੁਅਲ ਅਤੇ 6 ਸਪਾਈਡ ਟੌਰਕ ਕਨਵਰਟਰ ਆਟੋਮੈਟਿਕ ਟ੍ਰਾਂਸਮੀਸ਼ਨ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।


 


ਨਵੀਂ ਐਕਸਯੂਵੀ500 ਵਿੱਚ ਬਹੁਤ ਕੁਝ ਨਵਾਂ


ਭਾਰਤ ਵਿੱਚ ਨੈਕਸਟ-ਜੇਨਰੇਸ਼ਨ ਮਹਿੰਦਰਾ XUV500 ਨੂੰ ਅਗਲੇ ਸਾਲ ਪਹਿਲੀ ਛੇਮਾਹੀ ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਐਸਯੂਵੀ ਵਿੱਚ ਕਾਫੀ ਸਾਰਾ ਬਦਲਾਅ ਦੇਖਣ ਲਈ ਮਿਲ ਸਕਦਾ ਹੈ, ਇਸ ਵਿੱਚ ਸਾਇਜ, ਸਾਈਟ ਕਈ ਸਾਰੇ ਐਕਸਟੀਰੀਅਰ ਅਤੇ ਇੰਟੀਰਿਅਰ ਫੀਚਰਜ਼ ਹੋਣਗੇ। ਇਹ ਐਸਯੂਵੀ ਦਾ ਮੁਕਾਬਲਾ ਹੁੰਡਈ ਕ੍ਰੇਟਾ ਅਤੇ ਕਿਆ ਸੇਲਟੋਸ ਵਰਗੀਆਂ ਸੇਲਿੰਗ ਐਸਯੂਵੀ ਨਾਲ ਹੋਏਗਾ। ਅਪਕਮਿੰਗ ਐਕਸਯੂਵੀ500 ਨੂੰ 1.5 ਲੀਟਰ ਡੀਜਲ ਇੰਜਨ ਦੇ ਨਾਲ 1.5 ਲੀਟਰ mStallion ਟਰੋਬੋਚਾਰਜਡ ਪਾਵਰ ਇੰਜਣ ਦੇਖਣ ਨੂੰ ਮਿਲ ਸਕਦਾ ਹੈ। ਬਹੁਤ ਸਾਰੇ ਲੇਟੈਸਟ ਫਿਚਰਸ ਦੇਖਣ ਨੂੰ ਮਿਲਣਗੇ। 


 


ਨਵੀਂ ਮਹਿੰਦਰਾ ਬੋਲੈਰੋ


ਆਉਣ ਵਾਲੇ ਸਮੇਂ 'ਚ ਅਗਲੀ ਜੇਨਰੇਸ਼ਨ ਦੀ ਮਹਿੰਦਰਾ ਬੋਲੈਰੋ ਵੀ ਲਾਂਚ ਹੋਵੇਗੀ, ਬਿਹਤਰ ਲੁਕ ਅਤੇ ਪਾਵਰਟ੍ਰੇਨ ਦੇ ਨਾਲ ਕਈ ਖਾਸ ਫਿਚਰਸ ਦੇਖਣ ਨੂੰ ਮਿਲ ਸਕਦੇ ਹਨ।


Car loan Information:

Calculate Car Loan EMI