Maruti Suzuki: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਨਵੇਂ ਨਿਕਾਸੀ ਮਾਪਦੰਡਾਂ ਦੇ ਅਗਲੇ ਪੜਾਅ ਨਾਲ ਦੇਸ਼ ਵਿੱਚ ਡੀਜ਼ਲ ਵਾਹਨ ਬਣਾਉਣ ਦੀ ਲਾਗਤ ਵਿੱਚ ਵਾਧਾ ਹੋਵੇਗਾ। ਇਸ ਕਾਰਨ ਬਾਜ਼ਾਰ ਵਿੱਚ ਇਨ੍ਹਾਂ ਦੀ ਵਿਕਰੀ ਆਰਥਿਕ ਤੌਰ ’ਤੇ ਨਹੀਂ ਰਹੇਗੀ। ਨਾਲ ਹੀ, ਪਿਛਲੇ ਕੁਝ ਸਾਲਾਂ ਵਿੱਚ ਪੈਟਰੋਲ ਕਾਰਾਂ ਵੱਲ ਹੌਲੀ ਹੌਲੀ ਤਬਦੀਲੀ ਨੂੰ ਦੇਖਦੇ ਹੋਏ, ਡੀਜ਼ਲ ਵਾਹਨਾਂ ਦਾ ਉਤਪਾਦਨ ਇੱਕ ਘਾਟੇ ਵਾਲਾ ਸੌਦਾ ਹੋ ਸਕਦਾ ਹੈ।


ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮਾਰੂਤੀ ਸੁਜ਼ੂਕੀ ਇੰਡੀਆ (MSI) ਨੇ ਡੀਜ਼ਲ ਸੈਗਮੈਂਟ 'ਚ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ 2023 'ਚ ਨਿਕਾਸੀ ਮਾਪਦੰਡਾਂ ਦੇ ਅਗਲੇ ਪੜਾਅ ਦੀ ਸ਼ੁਰੂਆਤ ਨਾਲ ਅਜਿਹੇ ਵਾਹਨਾਂ ਦੀ ਵਿਕਰੀ 'ਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਉਸ ਨੂੰ ਡੀਜ਼ਲ ਵਾਹਨ ਵਰਗ ਤੋਂ ਦੂਰ ਰਹਿਣਾ ਹੋਵੇਗਾ।


ਕੰਪਨੀ ਦੇ ਮੁੱਖ ਤਕਨੀਕੀ ਅਧਿਕਾਰੀ ਸੀਵੀ ਰਮਨ ਨੇ ਕਿਹਾ ਕਿ ਅਸੀਂ ਡੀਜ਼ਲ ਕਾਰਾਂ ਦਾ ਨਿਰਮਾਣ ਨਹੀਂ ਕਰਾਂਗੇ। ਅਸੀਂ ਪਹਿਲਾਂ ਸੰਕੇਤ ਦਿੱਤਾ ਹੈ ਕਿ ਅਸੀਂ ਇੱਕ ਵਿਆਪਕ ਅਧਿਐਨ ਕਰਾਂਗੇ ਅਤੇ ਅਸੀਂ ਤਾਂ ਹੀ ਵਾਪਸ ਆ ਸਕਦੇ ਹਾਂ ਜੇਕਰ ਗਾਹਕਾਂ ਦੀ ਕੋਈ ਮੰਗ ਹੋਵੇ। ਹੁਣ ਲੱਗਦਾ ਹੈ ਕਿ ਕੰਪਨੀ ਅੱਗੇ ਜਾ ਕੇ ਡੀਜ਼ਲ ਸੈਕਟਰ 'ਚ ਹਿੱਸਾ ਨਹੀਂ ਲਵੇਗੀ।


ਇਹ ਹੈ ਕਾਰਨ


ਉਦਯੋਗ ਦੇ ਅਨੁਮਾਨਾਂ ਮੁਤਾਬਕ, ਮੌਜੂਦਾ ਸਮੇਂ ਵਿੱਚ ਡੀਜ਼ਲ ਵਾਹਨਾਂ ਦੀ ਵਿਕਰੀ ਕੁੱਲ ਯਾਤਰੀ ਵਾਹਨਾਂ (PVs) ਦੀ ਵਿਕਰੀ ਦੇ 17 ਪ੍ਰਤੀਸ਼ਤ ਤੋਂ ਘੱਟ ਹੈ। ਇਹ 2013-14 ਦੇ ਮੁਕਾਬਲੇ ਬਹੁਤ ਵੱਡੀ ਕਮੀ ਹੈ, ਜਦੋਂ ਡੀਜ਼ਲ ਕਾਰਾਂ ਦੀ ਕੁੱਲ ਵਿਕਰੀ ਦਾ 60 ਫੀਸਦੀ ਹਿੱਸਾ ਸੀ। ਮਾਰੂਤੀ ਸੁਜ਼ੂਕੀ ਇੰਡੀਆ ਨੇ ਪਹਿਲਾਂ ਹੀ ਸਖਤ BS-VI ਨਿਕਾਸੀ ਨਿਯਮਾਂ ਦੀ ਸ਼ੁਰੂਆਤ ਦੇ ਨਾਲ ਡੀਜ਼ਲ ਮਾਡਲ ਨੂੰ ਆਪਣੇ ਪੋਰਟਫੋਲੀਓ ਤੋਂ ਬੰਦ ਕਰ ਦਿੱਤਾ ਸੀ।


1 ਅਪ੍ਰੈਲ, 2020 ਤੋਂ BS-VI ਨਿਕਾਸੀ ਪ੍ਰਣਾਲੀ ਦੀ ਸ਼ੁਰੂਆਤ ਦੇ ਨਾਲ ਦੇਸ਼ ਵਿੱਚ ਪਹਿਲਾਂ ਹੀ ਬਹੁਤ ਸਾਰੇ ਵਾਹਨ ਨਿਰਮਾਤਾਵਾਂ ਨੇ ਆਪਣੇ ਸਬੰਧਤ ਪੋਰਟਫੋਲੀਓ ਵਿੱਚ ਡੀਜ਼ਲ ਵਾਹਨਾਂ ਨੂੰ ਘੱਟ ਰੱਖਿਆ ਸੀ। ਕੰਪਨੀ ਦੀ ਪੂਰੀ ਮਾਡਲ ਰੇਂਜ ਵਰਤਮਾਨ ਵਿੱਚ BS-VI ਅਨੁਕੂਲ 1L, 1.2L ਅਤੇ 1.5L ਗੈਸੋਲੀਨ ਇੰਜਣਾਂ ਦੁਆਰਾ ਸੰਚਾਲਿਤ ਹੈ। ਇਹ ਆਪਣੇ ਸੱਤ ਮਾਡਲਾਂ ਵਿੱਚ ਸੀਐਨਜੀ ਟ੍ਰਿਮ ਵੀ ਪੇਸ਼ ਕਰਦਾ ਹੈ।



ਇਹ ਵੀ ਪੜ੍ਹੋ: Sonia Mann ਨੇ ਕਿਸੇ ਵੀ ਰਾਜਨੀਤੀਕ ਪਾਰਟੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਜਾਣੋ ਕੀ ਕਿਹਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Car loan Information:

Calculate Car Loan EMI