Ola Electric Scooter ਦੀ ਭਾਰਤ 'ਚ ਬੁਕਿੰਗ ਸ਼ੁਰੂ ਹੁੰਦਿਆਂ ਹੀ ਬੰਪਰ ਵਿਕਰੀ ਹੋਈ ਹੈ। ਓਲਾ ਦੇ ਸਹਿ-ਬਾਨੀ ਭਾਵਿਸ਼ ਅਗਰਵਾਲ ਅਨੁਸਾਰ, ਐਸ1 (S1) ਇਲੈਕਟ੍ਰਿਕ ਸਕੂਟਰ ਦੀ ਵਿਕਰੀ ਦੋ ਦਿਨਾਂ ਵਿੱਚ 1,100 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਭਾਵਿਸ਼ ਅਗਰਵਾਲ ਨੇ ਕਿਹਾ ਕਿ ਕੰਪਨੀ ਨੇ ਫਿਲਹਾਲ ਵਿਕਰੀ ਰੋਕ ਦਿੱਤੀ ਹੈ, ਪਰ ਦੀਵਾਲੀ ਦੇ ਸਮੇਂ 1 ਨਵੰਬਰ ਨੂੰ ਵਿਕਰੀ ਮੁੜ ਸ਼ੁਰੂ ਹੋਵੇਗੀ। ਆਓ ਜਾਣੀਏ ਕਿ ਇਸ ਦੀ ਕੀਮਤ ਬਾਰੇ:

 





 

ਦੋ ਦਿਨਾਂ ਵਿੱਚ ਪਾਰ ਕੀਤਾ 1100 ਕਰੋੜ ਦਾ ਅੰਕੜਾ
ਓਲਾ ਇਲੈਕਟ੍ਰਿਕ ਨੇ ਬੁੱਧਵਾਰ ਨੂੰ ਆਪਣਾ ਇਲੈਕਟ੍ਰਿਕ ਸਕੂਟਰ ਵੇਚਣਾ ਸ਼ੁਰੂ ਕਰ ਦਿੱਤਾ ਹੈ, ਜੋ ਦੋ ਵੇਰੀਐਂਟ ਓਲਾ ਐਸ 1 (Ola S1) ਅਤੇ ਐਸ1 ਪ੍ਰੋ (S1 Pro) ਵਿੱਚ ਆਉਂਦਾ ਹੈ। ਕੰਪਨੀ ਨੇ ਪਹਿਲੇ ਦਿਨ 600 ਕਰੋੜ ਰੁਪਏ ਦੇ ਸਕੂਟਰ ਵੇਚੇ। ਅਗਰਵਾਲ ਨੇ ਇੱਕ ਟਵੀਟ ਵਿੱਚ ਕਿਹਾ,"ਈਵੀ ਯੁੱਗ ਦਾ ਦੂਜਾ ਦਿਨ ਪਹਿਲੇ ਦਿਨ ਨਾਲੋਂ ਵੀ ਬਿਹਤਰ ਸੀ। ਵਿਕਰੀ ਦੋ ਦਿਨਾਂ ਵਿੱਚ 1,100 ਕਰੋੜ ਰੁਪਏ ਨੂੰ ਪਾਰ ਕਰ ਗਈ। ਪਰਚੇਜ਼ ਵਿੰਡੋ 1 ਨਵੰਬਰ ਨੂੰ ਦੁਬਾਰਾ ਖੁੱਲ੍ਹ ਜਾਵੇਗੀ," ਉਸਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਗਾਹਕਾਂ ਨੇ ਈ-ਸਕੂਟਰ ਲਈ ਜੋ ਜੋ ਉਤਸ਼ਾਹ ਦਿਖਾਇਆ ਗਿਆ, ਉਹ ਹਰ ਵੇਲੇ ਬਣਿਆ ਰਿਹਾ।

ਇੱਕ ਦਿਨ ਵਿੱਚ ਰਿਕਾਰਡ ਵਿਕਰੀ
ਉਨ੍ਹਾਂ ਅੱਗੇ ਕਿਹਾ,"ਕੁੱਲ ਦੋ ਦਿਨਾਂ ਵਿੱਚ, ਅਸੀਂ ਵਿਕਰੀ ਵਿੱਚ 1,100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਹ ਨਾ ਸਿਰਫ ਆਟੋ ਉਦਯੋਗ ਵਿੱਚ ਬੇਮਿਸਾਲ ਹੈ, ਸਗੋਂ ਇਹ ਭਾਰਤੀ ਈ-ਕਾਮਰਸ ਵਿੱਚ ਇੱਕ ਉਤਪਾਦ ਲਈ ਇੱਕ ਦਿਨ (ਮੁੱਲ ਦੇ ਹਿਸਾਬ ਨਾਲ) ਸਭ ਤੋਂ ਵੱਧ ਵਿਕਰੀ ਹੈ। ਇਤਿਹਾਸ! ਅਸੀਂ ਸੱਚਮੁੱਚ ਡਿਜੀਟਲ ਭਾਰਤ ਵਿੱਚ ਰਹਿ ਰਹੇ ਹਾਂ।"

ਡਿਲਿਵਰੀ ਅਕਤੂਬਰ ਤੋਂ ਦਿੱਤੀ ਜਾਵੇਗੀ
ਦੱਸ ਦਈਏ ਕਿ ਓਲਾ ਇਲੈਕਟ੍ਰਿਕ ਸਕੂਟਰ ਦੀ ਸਪੁਰਦਗੀ ਅਕਤੂਬਰ 2021 ਤੋਂ ਸ਼ੁਰੂ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਡਿਲੀਵਰੀ ਦੀਆਂ ਤਰੀਕਾਂ ਦਾ ਐਲਾਨ ਵੀ ਅਗਲੇ ਦੋ ਦਿਨਾਂ ਵਿੱਚ ਕੀਤਾ ਜਾ ਸਕਦਾ ਹੈ, ਜਿਸ ਵਿੱਚ ਇਹ ਪਤਾ ਲੱਗ ਜਾਵੇਗਾ ਕਿ ਇਹ ਸਕੂਟਰ ਤੁਹਾਡੇ ਘਰ ਕਦੋਂ ਪਹੁੰਚੇਗਾ।

ਇੰਨੀ ਹੈ ਕੀਮਤ
ਓਲਾ ਇਲੈਕਟ੍ਰਿਕ ਸਕੂਟਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ ਐਸ1 ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 99,999 ਰੁਪਏ ਹੈ, ਜਦੋਂ ਕਿ ਤੁਸੀਂ ਸਕੂਟਰ ਦੇ ਐਸ1 ਪ੍ਰੋ ਵੇਰੀਐਂਟ ਨੂੰ 1,29,999 ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਘਰ ਲਿਆ ਸਕਦੇ ਹੋ। ਤੁਸੀਂ ਟੈਸਟ ਡ੍ਰਾਈਵ ਲੈ ਕੇ ਓਲਾ ਇਲੈਕਟ੍ਰਿਕ ਸਕੂਟਰ ਦਾ ਆਰਡਰ ਵੀ ਰੱਦ ਕਰ ਸਕਦੇ ਹੋ।


Car loan Information:

Calculate Car Loan EMI