Reliance Infrastructure: ਅਨਿਲ ਅੰਬਾਨੀ ਦੀ ਮਲਕੀਅਤ ਵਾਲੇ ਰਿਲਾਇੰਸ ਗਰੁੱਪ ਨੇ ਕਾਰ ਬਾਜ਼ਾਰ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਨਿਲ ਅੰਬਾਨੀ ਦੀ ਅਗਵਾਈ ਵਾਲੀ ਸਮੂਹ ਕੰਪਨੀ ਰਿਲਾਇੰਸ ਇਨਫਰਾਸਟਰਕਚਰ ਨੇ ਇਲੈਕਟ੍ਰਿਕ ਕਾਰਾਂ ਤੇ ਬੈਟਰੀਆਂ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੇ ਲਈ ਰਿਲਾਇੰਸ ਇੰਫਰਾ ਨੇ ਚੀਨ ਦੀ ਮਸ਼ਹੂਰ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ BYD ਦੇ ਸਾਬਕਾ ਅਧਿਕਾਰੀ ਨੂੰ ਸ਼ਾਮਲ ਕੀਤਾ ਹੈ।
ਬਿਜ਼ਨਸ ਸਟੈਂਡਰਡ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਰਿਲਾਇੰਸ ਇੰਫਰਾਸਟ੍ਰਕਚਰ ਈਵੀ ਪਲਾਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਉਸ ਨੇ ਈਵੀ ਪਲਾਂਟ 'ਤੇ ਹੋਣ ਵਾਲੇ ਖਰਚੇ ਲਈ ਖੋਜ ਸ਼ੁਰੂ ਕਰ ਦਿੱਤੀ ਹੈ। ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ 2.5 ਲੱਖ ਵਾਹਨਾਂ ਦੀ ਹੋਵੇਗੀ। ਅਗਲੇ ਕੁਝ ਸਾਲਾਂ 'ਚ ਇਸ ਨੂੰ ਵਧਾ ਕੇ 7.50 ਲੱਖ ਵਾਹਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ 10 ਗੀਗਾਵਾਟ ਘੰਟੇ (GWh) ਦੀ ਸਮਰੱਥਾ ਵਾਲਾ ਬੈਟਰੀ ਪਲਾਂਟ ਵੀ ਲਗਾਉਣਾ ਚਾਹੁੰਦੀ ਹੈ। ਇਸ ਨੂੰ ਬਾਅਦ ਵਿੱਚ ਵਧਾ ਕੇ 75 ਗੀਗਾਵਾਟ ਘੰਟੇ ਕੀਤਾ ਜਾਵੇਗਾ। ਫਿਲਹਾਲ ਰਿਲਾਇੰਸ ਇੰਫਰਾਸਟ੍ਰਕਚਰ ਨੇ ਇਸ ਯੋਜਨਾ ਬਾਰੇ ਕੁਝ ਨਹੀਂ ਕਿਹਾ ਹੈ। ਹਾਲਾਂਕਿ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਕਰੀਬ 2 ਫੀਸਦੀ ਦਾ ਵਾਧਾ ਹੋਇਆ ਹੈ।
ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇਨਫਰਾਸਟ੍ਰਕਚਰ ਨੇ ਹਾਲ ਹੀ ਵਿੱਚ ਬੀਵਾਈਡੀ ਦੇ ਇੱਕ ਸਾਬਕਾ ਅਧਿਕਾਰੀ ਸੰਜੇ ਗੋਪਾਲਕ੍ਰਿਸ਼ਨਨ ਨੂੰ ਇਸ ਪ੍ਰੋਜੈਕਟ ਲਈ ਸ਼ਾਮਲ ਕੀਤਾ ਹੈ। ਉਹ ਇਸ ਪ੍ਰੋਜੈਕਟ ਨਾਲ ਸਲਾਹਕਾਰ ਵਜੋਂ ਜੁੜਿਆ ਹੋਇਆ ਹੈ। ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਨੇ ਸਾਲ 2005 ਵਿੱਚ ਆਪਣਾ ਕਾਰੋਬਾਰ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਅਨਿਲ ਅੰਬਾਨੀ ਦੀ ਅਗਵਾਈ ਵਾਲਾ ਗਰੁੱਪ ਕੁਝ ਖਾਸ ਨਹੀਂ ਕਰ ਸਕਿਆ ਪਰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਤੇਲ, ਗੈਸ, ਟੈਲੀਕਾਮ ਅਤੇ ਰਿਟੇਲ ਵਰਗੇ ਕਈ ਖੇਤਰਾਂ 'ਚ ਆਪਣਾ ਦਬਦਬਾ ਕਾਇਮ ਕਰ ਲਿਆ ਹੈ।
ਮੁਕੇਸ਼ ਅੰਬਾਨੀ ਵੀ ਲਗਾਉਣ ਜਾ ਰਹੇ ਨੇ ਬੈਟਰੀ ਪਲਾਂਟ
ਹਾਲ ਹੀ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਕੇਸ਼ ਅੰਬਾਨੀ ਵੀ ਬੈਟਰੀ ਬਣਾਉਣ ਦਾ ਪਲਾਂਟ ਲਗਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਟੇਸਲਾ ਆਪਣੇ ਭਾਰਤ ਪਲਾਂਟ ਲਈ ਉਨ੍ਹਾਂ ਨਾਲ ਜੁੜਨਾ ਚਾਹੁੰਦਾ ਹੈ। ਜੇਕਰ ਅਨਿਲ ਅੰਬਾਨੀ ਇਸ ਖੇਤਰ 'ਚ ਅੱਗੇ ਵਧਦੇ ਹਨ ਤਾਂ ਇਕ ਵਾਰ ਫਿਰ ਦੋਹਾਂ ਭਰਾਵਾਂ ਵਿਚਾਲੇ ਜੰਗ ਦੇਖਣ ਨੂੰ ਮਿਲੇਗੀ। ਵਰਤਮਾਨ ਵਿੱਚ, ਭਾਰਤ ਵਿੱਚ ਵਿਕਣ ਵਾਲੀਆਂ ਕੁੱਲ ਕਾਰਾਂ ਵਿੱਚੋਂ ਸਿਰਫ 2 ਪ੍ਰਤੀਸ਼ਤ ਈ.ਵੀ. ਸਰਕਾਰ ਇਸ ਨੂੰ ਵਧਾ ਕੇ 30 ਫੀਸਦੀ ਕਰਨਾ ਚਾਹੁੰਦੀ ਹੈ। ਇਸ ਦੇ ਲਈ ਉਸ ਨੇ ਈਵੀ, ਬੈਟਰੀ ਅਤੇ ਪਾਰਟਸ ਦੇ ਨਿਰਮਾਣ ਲਈ 5 ਬਿਲੀਅਨ ਡਾਲਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਰਿਲਾਇੰਸ ਈਵੀ ਪ੍ਰਾਈਵੇਟ ਲਿਮਟਿਡ ਹੋਵੇਗਾ ਕੰਪਨੀ ਦਾ ਨਾਮ
ਸੂਤਰਾਂ ਨੇ ਦਾਅਵਾ ਕੀਤਾ ਕਿ ਰਿਲਾਇੰਸ ਇਨਫਰਾਸਟ੍ਰਕਚਰ ਵੀ ਆਪਣੀ ਕਾਰ ਯੋਜਨਾ ਲਈ ਚੀਨ ਸਮੇਤ ਕਈ ਥਾਵਾਂ 'ਤੇ ਭਾਈਵਾਲਾਂ ਦੀ ਤਲਾਸ਼ ਕਰ ਰਿਹਾ ਹੈ। ਕੰਪਨੀ ਨੇ ਇਸ ਲਈ ਦੋ ਸਹਾਇਕ ਕੰਪਨੀਆਂ ਵੀ ਰਜਿਸਟਰ ਕੀਤੀਆਂ ਹਨ। ਇਹਨਾਂ ਵਿੱਚੋਂ ਇੱਕ ਦਾ ਨਾਮ ਰਿਲਾਇੰਸ ਈਵੀ ਪ੍ਰਾਈਵੇਟ ਲਿਮਟਿਡ ਹੈ। ਵਰਤਮਾਨ ਵਿੱਚ, ਟਾਟਾ ਮੋਟਰਜ਼ ਇਸ ਸੈਕਟਰ ਵਿੱਚ 70 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਸਭ ਤੋਂ ਵੱਡੀ ਈਵੀ ਨਿਰਮਾਤਾ ਹੈ। ਹਾਲ ਹੀ ਵਿੱਚ ਮਹਿੰਦਰਾ ਨੇ ਕਈ ਈਵੀ ਮਾਡਲਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ। ਮਾਰੂਤੀ ਸੁਜ਼ੂਕੀ ਅਤੇ ਹੁੰਡਈ 2025 ਵਿੱਚ ਆਪਣੇ ਈਵੀ ਮਾਡਲਾਂ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।
Car loan Information:
Calculate Car Loan EMI