ਗੱਡੀਆਂ-ਕਾਰਾਂ ਨੂੰ ਡਿਜ਼ਾਈਨ ਕਰਦੇ ਸਮੇਂ ਕੰਪਨੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਖਾਸ ਧਿਆਨ ਰੱਖਦੀਆਂ ਹਨ। ਇਹ ਛੋਟੀਆਂ-ਛੋਟੀਆਂ ਚੀਜ਼ਾਂ ਵਾਹਨਾਂ ‘ਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਜੇਕਰ ਇਨ੍ਹਾਂ ‘ਚੋਂ ਕੋਈ ਵੀ ਚੀਜ਼ ਖਰਾਬ ਹੋ ਜਾਂਦੀ ਹੈ ਤਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀ ਤੁਸੀਂ ਕਦੇ ਦੇਖਿਆ ਹੈ ਕਿ ਤੁਹਾਡੀ ਬਾਈਕ ਦੇ ਟੈਂਕੀ ਦੇ ਮੂੰਹ ‘ਤੇ ਇਕ ਛੋਟੀ ਜਿਹੀ ਮੋਰੀ ਕਿਉਂ ਹੁੰਦੀ ਹੈ ਅਤੇ ਇਸ ਦਾ ਕੀ ਕੰਮ ਹੁੰਦਾ ਹੈ? ਅੱਜ ਅਸੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕੰਪਨੀ ਫਿਊਲ ਟੈਂਕ ‘ਤੇ ਇਹ ਹੋਲ ਕਿਉਂ ਬਣਾਉਂਦੀ ਹੈ। 


ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਬਾਈਕ ਨੂੰ ਧੋਂਦੇ ਹੋ ਜਾਂ ਬਰਸਾਤ ‘ਚ ਬਾਈਕ ਬਾਹਰ ਖੜ੍ਹੀ ਹੁੰਦੀ ਹੈ, ਤਾਂ ਇਸ ਦੇ ਫਿਊਲ ਕੈਪ ਦੇ ਅੰਦਰ ਪਾਣੀ ਆ ਜਾਂਦਾ ਹੈ। ਇਸ ਪਾਣੀ ਨੂੰ ਟੈਂਕ ਦੇ ਅੰਦਰ ਪੈਟਰੋਲ ਨਾਲ ਰਲਣ ਤੋਂ ਰੋਕਣ ਲਈ, ਕੰਪਨੀ ਇਸ ਨੂੰ ਬਾਹਰ ਕੱਢਣ ਦਾ ਤਰੀਕਾ ਪ੍ਰਦਾਨ ਕਰਦੀ ਹੈ। ਜੇਕਰ ਜ਼ਿਆਦਾ ਪਾਣੀ ਹੈ ਤਾਂ ਇਹ ਫਿਊਲ ਟੈਂਕ ਦੇ ਅੰਦਰ ਜਾ ਕੇ ਪੈਟਰੋਲ ਨਾਲ ਮਿਲ ਸਕਦਾ ਹੈ। ਪਾਣੀ ਨਾਲ ਮਿਲਾਏ ਈਂਧਨ ‘ਤੇ ਬਾਈਕ ਚਲਾਉਣ ਨਾਲ ਇੰਜਣ ਨੂੰ ਨੁਕਸਾਨ ਹੋ ਸਕਦਾ ਹੈ।



ਬਾਈਕ ‘ਚ ਹੁੰਦਾ ਹੈ ਆਊਟਲੈਟ ਸਿਸਟਮ: ਪਾਣੀ ਦੇ ਨਿਕਾਸ ਲਈ, ਫਿਊਲ ਟੈਂਕ ਵਿੱਚ ਇੱਕ ਵਾਟਰ ਆਊਟਲੇਟ ਸਿਸਟਮ ਦਿੱਤਾ ਗਿਆ ਹੈ। ਇਸ ਦੇ ਲਈ, ਟੈਂਕ ਦੇ ਮੂੰਹ ‘ਤੇ ਇੱਕ ਛੋਟੀ ਮੋਰੀ ਬਣਾਈ ਜਾਂਦੀ ਹੈ। ਬਰਸਾਤ ਦੇ ਦੌਰਾਨ, ਫਿਊਲ ਟੈਂਕ ਦੇ ਢੱਕਣ ਦੇ ਆਲੇ ਦੁਆਲੇ ਪਾਣੀ ਇਕੱਠਾ ਹੋ ਜਾਂਦਾ ਹੈ, ਜੋ ਇਸ ਮੋਰੀ ਰਾਹੀਂ ਟੈਂਕ ਤੋਂ ਬਾਹਰ ਨਿਕਲਦਾ ਹੈ। ਜੇਕਰ ਇਹ ਮੋਰੀ ਬੰਦ ਹੋ ਜਾਂਦੀ ਹੈ, ਤਾਂ ਪਾਣੀ ਟੈਂਕੀ ਵਿੱਚ ਦਾਖਲ ਹੋ ਸਕਦਾ ਹੈ ਅਤੇ ਪੈਟਰੋਲ ਵਿੱਚ ਰਲ ਸਕਦਾ ਹੈ।


ਬਾਈਕ ਦੀ ਸਰਵਿਸ ਕਰਵਾਉਂਦੇ ਸਮੇਂ ਇਸ ਗੱਲ ਦਾ ਰੱਖੋ ਧਿਆਨ: ਜਦੋਂ ਵੀ ਬਾਈਕ ਦੀ ਸਰਵਿਸ ਕੀਤੀ ਜਾਂਦੀ ਹੈ, ਤਾਂ ਫਿਊਲ ਟੈਂਕ ਦੇ ਲਿਡ ਵਿੱਚ ਮੋਰੀ ਨੂੰ ਸਾਫ਼ ਕਰਨਾ ਨਾ ਭੁੱਲੋ। ਜੇਕਰ ਬਾਈਕ ਧੋਣ ਤੋਂ ਬਾਅਦ ਟੈਂਕੀ ਦੇ ਮੂੰਹ ਦੇ ਆਲੇ-ਦੁਆਲੇ ਪਾਣੀ ਜਮ੍ਹਾ ਹੋ ਜਾਵੇ ਤਾਂ ਸਮਝ ਲਓ ਕਿ ਮੋਰੀ ਬੰਦ ਹੋ ਗਈ ਹੈ ਅਤੇ ਉਸ ਨੂੰ ਸਾਫ ਕਰਨ ਦੀ ਲੋੜ ਹੈ।


Car loan Information:

Calculate Car Loan EMI