ਅੱਜਕੱਲ੍ਹ ਡੀਜ਼ਲ ਵਾਹਨਾਂ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ। ਇਸ ਨੂੰ ਦੇਖਦੇ ਹੋਏ ਤਕਰੀਬਨ ਸਾਰੀਆਂ ਕਾਰ ਕੰਪਨੀਆਂ ਪੈਟਰੋਲ ਦੇ ਨਾਲ ਡੀਜ਼ਲ ਕਾਰਾਂ ਵੀ ਲਾਂਚ ਕਰ ਰਹੀਆਂ ਹਨ। ਰੋਜ਼ਾਨਾ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਲੋਕ ਪੈਟਰੋਲ ਦੀ ਬਜਾਏ ਡੀਜ਼ਲ ਕਾਰਾਂ ਨੂੰ ਖਰੀਦਣਾ ਪਸੰਦ ਕਰਦੇ ਹਨ। ਡੀਜ਼ਲ ਕਾਰਾਂ ਪੈਟਰੋਲ ਨਾਲੋਂ ਵਧੀਆ ਮਾਈਲੇਜ਼ ਦੀ ਪੇਸ਼ਕਸ਼ ਕਰਦੀਆਂ ਹਨ।


ਇਸ ਦੇ ਨਾਲ ਹੀ ਡੀਜ਼ਲ ਪੈਟਰੋਲ ਨਾਲੋਂ ਸਸਤਾ ਹੈ। ਇਹ ਸੋਚਦੇ ਹੋਏ, ਲੋਕ ਡੀਜ਼ਲ ਵਾਲੀ ਕਾਰ ਖਰੀਦਦੇ ਹਨ ਪਰ ਡੀਜ਼ਲ ਕਾਰਾਂ ਦੀ ਵਿਕਰੀ ਕੁਝ ਸਮੇਂ ਤੋਂ ਕਾਫੀ ਹੇਠਾਂ ਆ ਗਈ ਹੈ। ਦਰਅਸਲ, ਬੀਐਸ-6 ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ, ਬਹੁਤ ਸਾਰੀਆਂ ਕਾਰ ਕੰਪਨੀਆਂ ਡੀਜ਼ਲ ਵਾਹਨ ਘੱਟ ਬਣਾ ਰਹੀਆਂ ਹਨ। ਇਸ ਸਮੇਂ, ਡੀਜ਼ਲ ਕਾਰ ਖਰੀਦਣਾ ਤੁਹਾਡੇ ਲਈ ਮਹਿੰਗਾ ਵੀ ਸਾਬਤ ਹੋ ਸਕਦਾ ਹੈ।


ਆਓ ਜਾਣਦੇ ਹਾਂ ਡੀਜ਼ਲ ਕਾਰ ਖਰੀਦਣ ਵੇਲੇ ਕਿਸ ਚੀਜ਼ ਦਾ ਧਿਆਨ ਰੱਖਣਾ ਹੈ। ਕੀ ਤੁਹਾਡੇ ਲਈ ਡੀਜਲ ਕਾਰ ਖਰੀਦਣਾ ਸਹੀ ਰਹੇਗਾ? ਜਾਣੋ ਕਿ ਡੀਜ਼ਲ ਕਾਰ ਖਰੀਦਣ ਵੇਲੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।


1. ਡੀਜ਼ਲ ਕਾਰ ਖਰੀਦਣ ਵੇਲੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਾਰ ਪੈਟਰੋਲ ਕਾਰ ਨਾਲੋਂ ਵਧੇਰੇ ਮਹਿੰਗੀ ਹੁੰਦੀ ਹੈ। ਤੁਹਾਨੂੰ ਇਹ ਕੀਮਤ ਸਿਰਫ ਕਾਰ ਖਰੀਦਣ ਵੇਲੇ ਭੁਗਤਾਨ ਕਰਨੀ ਪਏਗੀ। ਅਜਿਹੀ ਸਥਿਤੀ ਵਿੱਚ, ਜਿਸ ਬਚਤ ਦੇ ਹਿਸਾਬ ਨਾਲ ਤੁਸੀਂ ਡੀਜ਼ਲ ਕਾਰ ਖਰੀਦ ਰਹੇ ਹੋ, ਕੀ ਤੁਸੀਂ ਸੱਚਮੁੱਚ ਡੀਜ਼ਲ ਕਾਰ ਖਰੀਦਣ ਵਿੱਚ ਬਚਤ ਕਰ ਰਹੇ ਹੋ?


2. ਡੀਜ਼ਲ ਕਾਰਾਂ ਵਾਤਾਵਰਣ ਲਈ ਨੁਕਸਾਨਦੇਹ ਹੁੰਦੀਆਂ ਹਨ। ਪੈਟਰੋਲ ਨਾਲੋਂ ਡੀਜ਼ਲ ਕਾਰਾਂ ਤੋਂ NO2 ਜਿਆਦਾ ਨਿਕਲਦਾ ਹੈ। ਇਹ ਤੁਹਾਡੀ ਸਿਹਤ ਲਈ ਵੀ ਨੁਕਸਾਨਦੇਹ ਹੈ। ਡੀਜ਼ਲ ਕਾਰਾਂ ਤੋਂ ਵੱਧ ਰਹੇ ਪ੍ਰਦੂਸ਼ਣ ਕਾਰਨ ਰਾਜਧਾਨੀ ਦਿੱਲੀ ਵਿੱਚ ਸੀਐਨਜੀ ਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।


3. ਡੀਜ਼ਲ ਕਾਰ ਦੇ ਬੀਮੇ ਲਈ ਤੁਹਾਨੂੰ ਜਿਆਦਾ ਪੈਸੇ ਦੇਣੇ ਪੈਂਦੇ ਹਨ। ਜਦੋਂਕਿ ਪੈਟਰੋਲ ਨਾਲ ਚੱਲਣ ਵਾਲੀ ਕਾਰ ਦਾ ਬੀਮਾ ਬਹੁਤ ਘੱਟ ਹੁੰਦਾ ਹੈ।


4. ਡੀਜ਼ਲ ਕਾਰਾਂ ਦੀ ਸਰਵਿਸ ਪੈਟਰੋਲ ਕਾਰਾਂ ਨਾਲੋਂ ਜਿਆਦਾ ਮਹਿੰਗੀ ਹੁੰਦੀ ਹੈ। ਜਿੰਨੀ ਡੀਜ਼ਲ ਕਾਰ ਪੁਰਾਣੀ ਹੁੰਦੀ ਜਾਂਦੀ ਹੈ, ਓਨਾ ਹੀ ਦੇਖਭਾਲ ਦਾ ਖਰਚਾ ਵੱਧਦਾ ਜਾਂਦਾ ਹੈ। ਕਾਰ ਦੇ ਇੰਜਣ ਦੀ ਗੱਲ ਕਰੀਏ ਤਾਂ ਡੀਜ਼ਲ ਇੰਜਣ ਦੀ ਜਿੰਦਗੀ ਵੀ ਪੈਟਰੋਲ ਇੰਜਨ ਨਾਲੋਂ ਘੱਟ ਹੈ।


5. ਜੇ ਤੁਸੀਂ ਜਿਆਦਾ ਡਰਾਈਵਿੰਗ ਕਰਦੇ ਹੋ ਤਾਂ ਡੀਜ਼ਲ ਕਾਰ ਤੁਹਾਡੇ ਲਈ ਲਾਭਕਾਰੀ ਹੈ ਪਰ ਜੇ ਤੁਸੀਂ ਲੰਬੀ ਡਰਾਈਵਿੰਗ ਨਹੀਂ ਕਰਦੇ, ਤਾਂ ਤੁਹਾਡੇ ਲਈ ਪੈਟਰੋਲ ਕਾਰ ਖਰੀਦਣੀ ਚੰਗੀ ਗੱਲ ਹੋਵੇਗੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI