ਹੈਲੋ ਡੈਡੀ, ਮੈ ਫ਼ਤਹਿ ਬੋਲ ਰਿਹਾ,
ਤੁਸੀਂ ਮੈਨੂੰ ਬਾਹਰ ਕਿਉਂ ਨਹੀਂ ਖਿੱਚਿਆ?
ਮੈਂ ਹੱਥ ਉੱਪਰ ਕਰਕੇ ਰੱਖੇ ਸੀ।
ਮੈਨੂੰ ਤੁਹਾਡੇ 'ਤੇ ਪੂਰਾ ਯਕੀਨ ਸੀ,
ਕਿ ਤੁਸੀਂ ਮੈਨੂੰ ਬਾਹਰ ਖਿੱਚ ਲਵੋਗੇ
ਤੁਹਾਨੂੰ ਪਤਾ? ਉੱਥੇ ਮੈਨੂੰ ਕਿੰਨਾ ਡਰ ਲੱਗ ਰਿਹਾ ਸੀ,
ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਸੀ,
ਉੱਤੋਂ ਮੈਨੂੰ ਸਾਹ ਨਹੀਂ ਆ ਰਿਹਾ ਸੀ।
ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਗਏ।
ਜਿਹੜਾ ਗਿਫ਼ਟ ਤੁਸੀਂ ਮੇਰੇ ਜਨਮ ਦਿਨ 'ਤੇ ਲੈ ਕੇ ਦੇਣਾ ਸੀ,
ਮੈਨੂੰ ਨਹੀਂ ਦਿੱਤਾ।
ਤੁਸੀਂ ਉਸ ਕੁੰਡੀ ਰਾਹੀਂ ਮੈਨੂੰ ਪਹਿਲਾਂ ਕਿਉਂ ਨਹੀਂ ਖਿੱਚਿਆ?
ਜਿਸ ਰਾਹੀਂ ਹੁਣ ਖਿੱਚਿਆ।
ਮੈਂ ਸੁਣ ਰਿਹਾ ਸੀ।
ਉਹ ਬੰਦਾ ਤੁਹਾਨੂੰ ਕਹਿ ਰਿਹਾ ਸੀ,
ਕਿ ਮੈ ਇਸ ਨੂੰ ਅੱਧੇ ਘੰਟੇ 'ਚ ਬਾਹਰ ਕੱਢ ਦਊਂ।
ਨਾ ਹੀ ਤੁਸੀਂ ਉਸ ਬਾਜੀਗਰ ਦੀ ਗੱਲ ਸੁਣੀ,
ਜਿਹੜਾ ਬੋਰ ਵਿੱਚ ਆਪਣੀ ਕੁੜੀ ਨੂੰ ਭੇਜਣ ਲਈ ਤਿਆਰ ਸੀ।
ਇਹ ਸਰਕਾਰੀ ਅਫ਼ਸਰ ਦਾ ਥੋੜੀ ਮੈਂ ਪੁੱਤ ਸੀ?
ਇਹ ਤਾਂ ਮੇਰੇ 'ਤੇ Experiment ਕਰਨ ਲੱਗੇ ਹੋਏ ਸੀ।
ਤੁਹਾਨੂੰ ਪਤਾ ਮੇਰੇ ਸਾਹ ਦੋ ਦਿਨ ਤੱਕ ਚੱਲਦੇ ਰਹੇ,
ਇਸ ਉਮੀਦ ਵਿੱਚ ਕਿ ਮੇਰਾ ਡੈਡੀ ਤਾਂ ਮੈਨੂੰ ਜ਼ਰੂਰ ਬਾਹਰ ਕੱਢ ਲਵੇਗਾ।
ਨਾ ਡੈਡੀ ਨਾ ਰੋ ਨਾ,
ਮੈਨੂੰ ਪਤਾ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ।
ਇਹ ਅਫ਼ਸਰ ਸਾਹੀਂ ਭਾਰੀ ਪੈ ਗਈ ਤੁਹਾਡੇ 'ਤੇ
ਅਲਵਿਦਾ ਡੈਡੀ।
ਮੈਂ ਇਸ ਵਾਰ ਤੁਹਾਡੇ ਨਾਲ ਆਪਣਾ ਜਨਮ ਦਿਨ ਨਹੀਂ ਮਨਾ ਸਕਿਆ।
ਮੰਮੀ ਨੂੰ ਕਹਿਣਾ ਰੋਵੇ ਨਾ
ਮੈ ਫਿਰ ਵਾਪਿਸ ਆਵਾਂਗਾ।
ਡੈਡੀ ਮੈਂ ਨਹੀਂ ਮਰਿਆ
ਮਰੀਆਂ ਨੇ ਇਹ ਗੰਦੀਆ ਸਰਕਾਰਾਂ
ਤੇ ਘਟੀਆ ਰਾਜਨੀਤੀ
ਮੈ ਜਾਂਦਾ ਹੋਇਆ ਇਸ ਸਰਕਾਰ ਤੇ ਸਾਰੇ ਅਫ਼ਸਰਾਂ, ਮੰਤਰੀਆਂ ਨੂੰ ਸਰਧਾਂਜਲੀ ਭੇਟ ਕਰਦਾ ਹਾਂ।
ਹੈਲੋ ਡੈਡੀ! ਮੈਂ ਫਤਹਿ ਬੋਲ ਰਿਹਾ
ਏਬੀਪੀ ਸਾਂਝਾ
Updated at:
11 Jun 2019 05:16 PM (IST)
ਫ਼ਤਹਿਵੀਰ ਸਿੰਘ ਦੀ ਮੌਤ ਦੇ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਕਵਿਤਾ
- - - - - - - - - Advertisement - - - - - - - - -