ਵਿਨੇ ਲਾਲ, ਪ੍ਰੋਫੈਸਰ


ਐਤਵਾਰ ਦੁਪਹਿਰ ਅਕਸਰ ਆਰਾਮ ਲਈ ਹੁੰਦਾ ਹੈ ਤੇ ਖ਼ਾਸਕਰ ਪਰਿਵਾਰ ਨਾਂ ਦੇ 'ਕੁਦਰਤੀ' ਸਮਾਜਿਕ ਸੰਗਠਨ ਨਾਲ ਸਮਾਂ ਬਿਤਾਉਣ ਲਈ। ਇਸ ਦੇ ਬਾਵਜੂਦ ਜਦੋਂ ਇੰਗਲੈਂਡ ਤੇ ਇਟਲੀ ਦੀ ਟੀਮ ਯੂਰੋ 2020 ਦੇ ਫਾਈਨਲ 'ਚ 11 ਜੁਲਾਈ ਨੂੰ ਐਤਵਾਰ ਨੂੰ ਇੱਕ-ਦੂਜੇ ਦਾ ਸਾਹਮਣਾ ਕਰ ਰਹੀ ਸੀ ਤਾਂ ਇਸ ਤੋਂ ਵਧੀਆ ਆਰਾਮ ਹੋਰ ਕੀ ਹੋ ਸਕਦਾ ਸੀ। ਦੋਵੇਂ ਟੀਮਾਂ ਲੰਬੇ ਖਿਤਾਬੀ ਸੋਕੇ ਨੂੰ ਖਤਮ ਕਰਨ ਲਈ ਉਤਸੁਕ ਸਨ। ਇਟਲੀ ਨੇ ਆਖਰੀ ਵਾਰ 1968 'ਚ ਟਰਾਫੀ ਜਿੱਤੀ ਸੀ ਤੇ ਇੰਗਲੈਂਡ ਨੇ 1966 'ਚ ਫੁਟਬਾਲ ਦੇ ਆਖਰੀ ਕੌਮਾਂਤਰੀ ਕੱਪ ਨੂੰ ਚੁੰਮਿਆ ਸੀ। ਉਦੋਂ ਉਸ ਨੇ ਵਿਸ਼ਵ ਕੱਪ ਦੇ ਫਾਈਨਲ 'ਚ ਜਰਮਨੀ ਨੂੰ 4-2 ਨਾਲ ਹਰਾਇਆ ਸੀ। ਇੰਗਲੈਂਡ ਕਦੇ ਵੀ ਯੂਰਪੀਅਨ ਕੱਪ ਨਹੀਂ ਜਿੱਤ ਸਕਿਆ।


ਇੰਗਲੈਂਡ ਕੁਝ ਵੀ ਨਹੀਂ ਜੇ ਉਹ ਫੁਟਬਾਲ ਖੇਡਣ ਵਾਲਾ ਦੇਸ਼ ਨਾ ਹੋਵੇ। ਇਸ ਖੇਡ ਪ੍ਰਤੀ ਲੋਕਾਂ ਦੇ ਜਨੂੰਨ ਦੀ ਤੁਲਨਾ ਕਿਸੇ ਹੋਰ ਦੇਸ਼ ਦੇ ਲੋਕਾਂ ਨਾਲ ਨਹੀਂ ਕੀਤੀ ਜਾ ਸਕਦੀ, ਪਰ ਇਸ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਫੈਲੇ ਹਨ। ਅਮਰੀਕੀ ਪੱਤਰਕਾਰ ਬਿੱਲ ਬੁਫੋਰਡ ਨੇ 1990 'ਚ ਇੱਥੇ ਫੁਟਬਾਲ ਨੂੰ ਲੈ ਕੇ ਹੋਣ ਵਾਲੀ ਗੁੰਡਾਗਰਦੀ ਤੇ ਹਿੰਸਾ ਬਾਰੇ ਇੱਕ ਕਿਤਾਬ ਲਿਖੀ ਸੀ - 'ਅਮੰਗ ਦੀ ਠੱਗਸ'। ਇਸ 'ਚ ਉਨ੍ਹਾਂ ਦਾ ਫੋਕਸ ਮੈਨਚੇਸਟਰ ਯੂਨਾਈਟਿਡ ਦੇ ਪ੍ਰਸ਼ੰਸਕਾਂ 'ਤੇ ਸੀ, ਜਿਨ੍ਹਾਂ ਦੇ ਨਾਲ ਬਿੱਲ ਨੇ ਕਈ ਮੈਚਾਂ ਲਈ ਲੰਬੀ ਯਾਤਰਾ ਤੈਅ ਕੀਤੀ ਸੀ। ਉਨ੍ਹਾਂ ਪਾਇਆ ਕਿ ਇਨ੍ਹਾਂ ਹੁੜਦੰਗ ਕਰਨ ਵਾਲਿਆਂ ਦਾ ਆਪਣੀ ਟੀਮ ਪ੍ਰਤੀ ਸਮਰਪਣ ਠੀਕ ਉਸੇ ਤਰ੍ਹਾਂ ਸੀ, ਜਿਵੇਂ ਕਿਸੇ ਧਾਰਮਿਕ ਭਾਵਨਾਵਾਂ ਹੁੰਦੀਆਂ ਹਨ।


ਉਨ੍ਹਾਂ ਲਿਖਿਆ ਕਿ ਇਨ੍ਹਾਂ ਹੁੜਦੰਗੀਆਂ ਦੀ ਟੀਮ ਪ੍ਰਤੀ ਉਸੇ ਤਰ੍ਹਾਂ ਦੀਆਂ ਕੱਟੜ ਭਾਵਨਾਵਾਂ ਸਨ, ਜਿਵੇਂ ਇਗਲੈਂਡ ਦੀ ਰਾਸ਼ਟਰਵਾਦੀ ਪਾਰਟੀ ਨੈਸ਼ਨਲ ਫ਼ਰੰਟ ਦੇ ਮੈਂਬਰਾਂ 'ਚ ਵੇਖਣ ਨੂੰ ਮਿਲਦੀ ਹੈ। ਖ਼ਾਸ ਗੱਲ ਇਹ ਹੈ ਕਿ ਉਹ 1990 'ਚ ਇਟਲੀ ਵਿੱਚ ਹੋਏ ਵਰਲਡ ਕੱਪ ਦੌਰਾਨ ਸਾਰਡੀਨਿਆ 'ਚ ਫੁਟਬਾਲ ਦੰਗਾਈਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਸਨ ਤੇ ਆਪਣੇ ਤਜ਼ਰਬੇ ਤੋਂ ਲਿਖਿਆ ਸੀ ਕਿ ਉਨ੍ਹਾਂ ਨੂੰ ਇਸ ਹਿੰਸਾ 'ਚ 'ਖੁਸ਼ੀ' ਮਿਲ ਰਹੀ ਸੀ। ਬੁਫੋਰਡ ਨੇ ਲਿਖਿਆ ਕਿ ਇਹ ਹਿੰਸਾ ਅਸਮਾਜਿਕਤਾ ਨੂੰ ਨਵੇਂ 'ਕਿੱਕ' ਦਿੰਦਾ ਹੈ, ਇਹ ਭਾਵਨਾਵਾਂ ਨੂੰ ਉਥਲ-ਪੁਥਲ ਕਰ ਦੇਣ ਵਾਲਾ ਤਜ਼ੁਰਬਾ ਹੈ ਤੇ ਇਸ ਕਿਸਮ ਦਾ ਉਤਸਹ ਜੋਸ਼-ਜਨੂੰਨ ਪੈਦਾ ਕਰਦਾ ਹੈ, ਜੋ ਆਮ ਤੌਰ 'ਤੇ ਸਿੰਥੈਟਿਕ ਨਸ਼ੇ ਨਾਲ ਕਿਸੇ ਵਿਅਕਤੀ ਨੂੰ ਪ੍ਰਾਪਤ ਹੁੰਦੀ ਹੈ।


ਲਾਸ ਏਂਜਲਸ ਸਥਿੱਤ ਘਰ ਵਿੱਚ ਬੈਠ ਕੇ ਐਤਵਾਰ ਦੁਪਹਿਰ ਨੂੰ ਯੂਰੋ ਕੱਪ ਦਾ ਫਾਈਨਲ ਦੇਖਣਾ ਆਰਾਮ ਤੋਂ ਇਲਾਵਾ ਇਕ ਵੱਖਰਾ ਤਜ਼ਰਬਾ ਸੀ। ਕਿਸੇ ਸਮੇਂ ਮੈਂ 'ਇਸ ਖੂਬਸੂਰਤ ਗੇਮ' ਦੀ ਖ਼ਬਰਾਂ ਸੁਣਦਾ ਹੁੰਦਾ ਸੀ, ਪਰ ਕਦੇ ਫੁੱਟਬਾਲ ਨੂੰ ਲੈ ਕੇ ਜਨੂੰਨੀ ਨਹੀਂ ਰਿਹਾ, ਜਿਵੇਂ ਆਮ ਤੌਰ 'ਤੇ ਫੈਨਜ਼ ਹੁੰਦੇ ਹਨ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕਿਵੇਂ ਕੋਈ ਕਿਸੇ ਇਕ ਟੀਮ ਦਾ ਪ੍ਰਸ਼ੰਸਕ ਬਣ ਜਾਂਦਾ ਹੈ ਜਾਂ ਇਹ ਇਕ ਰਹੱਸ ਹੈ ਕਿ ਕੋਈ ਕਿਵੇਂ ਇੰਨਾ ਰੁੱਝ ਜਾਂਦਾ ਹੈ ਕਿ ਕੋਈ ਇਕ ਟੀਮ ਲਈ ਚੀਕਣਾ-ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਜਾਂ ਦੂਜਿਆਂ 'ਤੇ ਬੀਅਰ ਦੀਆਂ ਬੋਤਲਾਂ ਪਾਗਲ ਵਾਂਗ ਸੁੱਟਦਾ ਹੈ, ਬੁਰੀ ਤਰ੍ਹਾਂ ਲੜਦੇ ਹਨ ਤੇ ਤੋੜ-ਫੋੜ 'ਤੇ ਉਤਾਰੂ ਹੋ ਜਾਂਦੇ ਹਨ।


ਯਕੀਨਨ ਬੀਤੇ ਦਿਨੀਂ ਵੇਂਬਲੇ 'ਚ ਇਹੀ ਹੋਇਆ, ਜਿੱਥੇ ਹਜ਼ਾਰਾਂ ਇੰਗਲਿਸ਼ ਪ੍ਰਸ਼ੰਸਕ ਬਿਨਾਂ ਟਿਕਟ ਸਟੇਡੀਅਮ 'ਚ ਦਾਖਲ ਹੋ ਗਏ ਸਨ ਅਤੇ ਤੋੜਭੰਨ ਕਰਦੇ ਹੋਏ ਬੇਵਜ੍ਹਾ ਲੋਕਾਂ ਨਾਲ ਮਾਰਕੁੱਟ ਕਰਨ ਲੱਗੇ। ਜਿਵੇਂ ਕਿਵੇ ਬੁਫੋਰਡ ਨੇ ਲਿਖਿਆ ਸੀ। ਇਹ ਸਭ ਇਸ ਲਈ ਕਿਉਂਕਿ ਉਹ ਸਿਰਫ਼ ਇਸ ਗੱਲ ਤੋਂ ਉਤਸੁਕ ਸਨ ਕਿ ਮੈਚ ਹੁਣ ਸ਼ੁਰੂ ਹੋਣ ਵਾਲਾ ਹੈ। ਯਕੀਨਨ ਇਸ 'ਚ ਉਹੀ ਉਤਸ਼ਾਹ ਦੀ ਭਾਵਨਾ ਰਹੀ ਹੋਵੇਗੀ ਜਿਸ ਨੇ ਮੇਰੀ ਦੁਪਹਿਰ ਦੇ ਆਰਾਮ ਨੂੰ ਤਿੰਨ ਘੰਟੇ ਦੇ ਤਣਾਅ ਵਾਲੇ ਮਾਹੌਲ 'ਚ ਬਦਲ ਦਿੱਤਾ, ਜਿਸ ਵਿੱਚ ਇੰਗਲੈਂਡ ਅਤੇ ਇਟਲੀ ਖੇਡ ਦਾ ਸਮਾਂ 1-1 ਦੀ ਡਰਾਅ ਨਾਲ ਖਤਮ ਹੋਇਆ।


ਸਵਾਲ ਇਹ ਵੀ ਉੱਠ ਰਿਹਾ ਹੈ ਸੀ ਕਿ ਕੀ ਇੰਗਲੈਂਡ ਨੂੰ ਇਸ ਫਾਈਨਲ 'ਚ ਹੋਣਾ ਚਾਹੀਦਾ ਸੀ। ਮੈਂ ਅਤੇ ਹੋਰ ਲੋਕ ਸਵਾਲ ਕਰ ਰਹੇ ਹਨ ਕਿ ਕੀ ਸੈਮੀਫਾਈਨਲ 'ਚ ਉਸ ਨੂੰ ਡੈਨਮਾਰਕ ਖ਼ਿਲਾਫ਼ ਮਿਲੀ ਪੈਨਲਟੀ ਕਿੱਕ ਦਰਅਸਲ ਗ਼ਲਤ ਸੀ, ਜਿਸ ਉੱਤੇ ਲਾਲ ਕਾਰਡ ਜਾਰੀ ਕੀਤਾ ਜਾ ਸਕਦਾ ਸੀ। ਮੇਰੇ ਅੰਦਰ ਦੇ ਹਿੰਦੁਸਤਾਨੀ ਨੇ ਜੀਵਨ ਭਰ ਬਸਤੀਵਾਦ ਦਾ ਅਧਿਐਨ ਕੀਤਾ ਹੈ ਅਤੇ ਖ਼ਾਸਕਰ ਭਾਰਤ 'ਚ ਬ੍ਰਿਟਿਸ਼ ਬਸਤੀਵਾਦੀ ਰਾਜ ਦਾ। ਮੈਂ ਹਮੇਸ਼ਾ ਸੋਚਿਆ ਹੈ ਕਿ ਇੰਗਲੈਂਡ ਨੇ ਹਮੇਸ਼ਾਂ ਦੁਨੀਆ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ 'ਇਮਾਨਦਾਰ' ਹੈ ਅਤੇ 'ਖੇਡਾਂ' ਨੂੰ ਸਭ ਤੋਂ ਉੱਪਰ ਰੱਖਦਾ ਹੈ, ਪਰ ਤੱਥ ਇਹ ਹੈ ਕਿ 18ਵੀਂ ਸਦੀ ਦੇ ਦੂਜੇ ਅੱਧ ਵਿਚ ਆਪਣੀ ਵੱਧ ਰਹੀ ਤਾਕਤ ਦੇ ਨਾਲ ਉਸ ਨੇ ਕਦੇ ਸਮਝੌਤਿਆਂ ਦਾ ਸਨਮਾਨ ਨਹੀਂ ਕੀਤਾ, ਜੋ ਉਸ ਨੇ ਭਾਰਤੀ ਰਾਜਿਆਂ ਨਾਲ ਕੀਤੀਆਂ ਸਨ।


ਤੱਥ ਦਰਸਾਉਂਦੇ ਹਨ ਕਿ ਅਮਰੀਕਾ 'ਚ ਵੀ ਇਨ੍ਹਾਂ ਗੋਰਿਆਂ ਦੇ ਭੈਣ-ਭਰਾਵਾਂ ਨੇ ਨਾ ਸਿਰਫ ਸਥਾਨਕ ਲੋਕਾਂ ਨਾਲ ਕੀਤੇ ਸਮਝੌਤੇ ਤੋੜੇ, ਉਨ੍ਹਾਂ ਦੀ ਉਲੰਘਣਾ ਕੀਤੀ, ਸਗੋਂ ਇਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਵੀ ਵੱਡਾ ਯੋਗਦਾਨ ਪਾਇਆ। ਹੁਣ ਜਦੋਂ ਇੰਗਲੈਂਡ ਨੂੰ ਬੇਲੋੜੀ ਪੈਨਲਟੀ ਕਿੱਕ ਮਿਲੀ ਤਾਂ ਇਹ ਇਕ ਰੈਫਰੀ ਦੀ ਗਲਤੀ ਦਾ ਨਤੀਜਾ ਸੀ। ਹਾਲਾਂਕਿ ਹੁਣ ਇਸ ਬਾਰੇ ਚਿੰਤਾ ਕਰਨ ਦਾ ਕੋਈ ਮਤਲਬ ਨਹੀਂ ਹੈ। ਖੈਰ, ਜਦੋਂ ਮੈਂ ਮੈਚ ਨੂੰ ਵੇਖਣ ਲਈ ਆਪਣੀ ਅਰਾਮਦਾਇਕ ਕੁਰਸੀ 'ਤੇ ਬੈਠ ਗਿਆ ਤਾਂ ਮੈਂ ਇਟਲੀ ਲਈ ਜਿੱਤ ਦੀ ਉਡੀਕ ਕਰ ਰਿਹਾ ਸੀ। ਹਾਲਾਂਕਿ ਮੈਂ ਨਾ ਤਾਂ ਇਟਲੀ ਦਾ ਪ੍ਰਸ਼ੰਸਕ ਹਾਂ ਅਤੇ ਨਾ ਹੀ ਇੰਗਲੈਂਡ ਦਾ। ਇਸ ਕੇਸ ਵਿੱਚ ਜਦੋਂ ਇੰਗਲੈਂਡ ਅਤੇ ਕਿਸੇ ਹੋਰ ਦੇਸ਼ ਦੀ ਚੋਣ ਕਰਨ ਦੀ ਗੱਲ ਆਉਂਦੀ ਹੈ, ਮੈਂ ਆਮ ਤੌਰ 'ਤੇ ਮਰਹੂਮ ਮਾਰਕ ਮਾਰਕੇਜ਼ ਦੀ ਸ਼ਾਨਦਾਰ ਕਿਤਾਬ 'ਐਨੀ ਵਨ ਬੱਟ ਇੰਗਲੈਂਡ' (ਇੰਗਲੈਂਡ ਤੋਂ ਇਲਾਵਾ ਹੋਰ ਕੋਈ ਵੀ - 2005) ਦੀ ਸਿਰਲੇਖ ਨੂੰ ਫਾਲੋ ਕਰਦਾ ਹਾਂ। ਮਾਰਕ ਦੀ ਇਹ ਕਿਤਾਬ ਕ੍ਰਿਕਟ, ਨਸਲਵਾਦ ਅਤੇ ਰਾਸ਼ਟਰਵਾਦ 'ਤੇ ਹੈ। ਹਾਲਾਂਕਿ ਇੱਥੇ ਇਕ ਅਪਵਾਦ ਹੈ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਮੈਂ ਇੰਗਲੈਂਡ ਦਾ ਪੱਖ ਪੂਰਦਾ ਹਾਂ, ਕਿਉਂਕਿ ਆਸਟ੍ਰੇਲੀਆ ਦਾ ਨਸਲਵਾਦ ਅਤੇ ਜਾਤੀਵਾਦ ਇਸ ਤੋਂ ਕਿਤੇ ਜ਼ਿਆਦਾ ਹਿੰਸਕ ਹੈ।


ਦੋ ਮਿੰਟ ਹੀ ਹੋਏ ਸਨ ਤੇ ਇੰਗਲਿਸ਼ ਡਿਫੈਂਡਰ ਲੂਕ ਸ਼ਾ ਨੇ ਕੌਮਾਂਤਰੀ ਮੈਚ ਦਾ ਆਪਣਾ ਪਹਿਲਾ ਗੋਲ ਕੀਤਾ। ਯੂਰੋ ਫਾਈਨਲ ਦੇ ਇਤਿਹਾਸ ਵਿੱਚ ਇਹ ਸਭ ਤੋਂ ਤੇਜ਼ ਗੋਲ ਸੀ। ਇਹ ਇਕ ਵਧੀਆ ਗੋਲ ਸੀ ਅਤੇ ਇੰਗਲੈਂਡ ਨੇ ਪੂਰੀ ਗਰਜ ਨਾਲ ਪੂਰੇ ਟੂਰਨਾਮੈਂਟ ਦੀ ਤਰਜ਼ 'ਤੇ ਇੱਥੇ ਇਕ ਮਜ਼ਬੂਤ ਸ਼ੁਰੂਆਤ ਕੀਤੀ। ਮੇਰਾ ਦਿਲ ਤੇਜ਼ ਧੜਕਣ ਲੱਗ ਪਿਆ ਪਰ ਮੈਂ ਫੁੱਟਬਾਲ ਪ੍ਰੇਮੀ ਨਹੀਂ ਹਾਂ। ਇਕ ਆਮ ਫੁੱਟਬਾਲ ਪ੍ਰਸ਼ੰਸਕ ਵੀ ਨਹੀਂ। ਮੈਂ ਵੇਂਬਲੇ ਅਤੇ ਇੰਗਲੈਂਡ ਦੇ ਬਹੁਤ ਸਾਰੇ ਪੱਬਾਂ ਵਿਖੇ ਭੀੜ ਦੀ ਕਲਪਨਾ ਕਰ ਰਿਹਾ ਸੀ ਜਿੱਥੇ ਮੇਰੇ ਵਿਚਾਰਾਂ ਦੀ ਗਤੀ ਨਾਲੋਂ ਤੇਜ਼ ਬੀਅਰ ਵੱਗ ਰਹੀ ਸੀ। ਮੇਰੇ ਦਿਮਾਗ 'ਚ ਦੂਜੇ ਖਿਆਲ ਆ ਰਹੇ ਸਨ : ਜੇ ਇੰਗਲੈਂਡ ਜਿੱਤ ਜਾਂਦਾ ਹੈ ਤਾਂ ਬ੍ਰੈਗਜਿਟ ਦਾ ਬਚਾਅ ਕਰਨ ਵਾਲੇ ਯਕੀਨਨ ਦਾਅਵਾ ਕਰਨਗੇ ਕਿ ਯੂਰਪੀਅਨ ਯੂਨੀਅਨ ਨੂੰ ਛੱਡਣ ਤੋਂ ਬਾਅਦ ਇੰਗਲੈਂਡ 'ਚ ਫੁਟਬਾਲ ਇਕ ਵਾਰ ਫਿਰ ਜ਼ਿੰਦਾ ਹੈ। ਫਿਰ ਤੋਂ ਕਈ ਲੋਕ ਅੱਖਾਂ ਵਿਖਾ ਕੇ ਕਹਿਣਗੇ ਕਿ ਇੰਗਲੈਂਡ ਆਖਰ ਇੰਗਲੈਂਡ ਹੈ ਅਤੇ ਯੂਰਪ ਆਪਣੀ ਬਦਹਾਲੀ ਲਈ ਖੁਦ ਜ਼ਿਮੇਵਾਰ ਹੈ। ਸੱਚ ਇਹ ਹੈ ਕਿ ਸਿਰਫ਼ ਡੈਨਮਾਰਕ ਨਹੀਂ, ਪੂਰੇ ਯੂਰਪ 'ਚ ਕੁੱਝ ਗੜਬੜ ਹੈ। ਸਵਾਹ ਇਹ ਨਹੀਂ ਹੈ ਕਿ ਇੰਗਲੈਂਡ ਦੀ ਜਿੱਤ ਦਾ ਬ੍ਰੈਗਜਿਟ ਨੂੰ ਲੈ ਕੇ ਚੱਲ ਰਹੀ ਬਹਿਸ ਨਾਲ ਕੋਈ ਸਬੰਧ ਹੈ ਜਾਂ ਨਹੀਂ। ਬਹੁਤ ਸਾਰੇ ਮੰਨਦੇ ਸਨ ਕਿ ਇੰਗਲੈਂਡ ਦੀ ਜਿੱਤ ਇਸ ਦੇ ਅੰਦਰੂਨੀ ਢਾਂਚੇ ਨੂੰ ਮਜ਼ਬੂਤ ਕਰੇਗੀ।


ਇਸ ਦੌਰਾਨ ਇੰਗਲੈਂਡ ਨੇ ਪਹਿਲੇ ਅੱਧੇ ਘੰਟੇ ਤੱਕ ਮੈਚ 'ਤੇ ਦਬਦਬਾ ਬਣਾਇਆ, ਪਰ ਹੌਲੀ-ਹੌਲੀ ਉਸ ਨੇ ਆਪਣੀ ਲੀਡ ਵਧਾਉਣ ਦੀ ਬਜਾਏ ਇਸ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਉਸ ਨੇ ਸੋਚਿਆ ਕਿ ਉਸ ਨੂੰ ਖੇਡ ਹੌਲੀ ਕਰਨੀ ਚਾਹੀਦੀ ਹੈ ਅਤੇ ਘੜੀ ਦੀਆਂ ਸੂਈਆਂ ਨੂੰ ਅੱਗੇ ਵਧਣ ਦੇਣ। ਮੈਂ ਸੋਚਿਆ ਕਿ ਕੋਈ ਇੰਗਲੈਂਡ ਦੇ ਕੋਚ ਗੈਰੇਥ ਸਾਊਥਗੇਟ ਨੂੰ ਕਹੇਗਾ ਕਿ ਉਸ ਦਾ ਦੇਸ਼ ਵਿਸ਼ਵ ਦੇ ਇਕ ਚੌਥਾਈ ਹਿੱਸੇ ਤਕ ਵਿਸ਼ਾਲ ਸਾਮਰਾਜ ਦਾ ਵਿਸਥਾਰ ਕਰਨ ਅਤੇ ਯੂਨੀਅਨ ਜੈਕ ਨੂੰ ਲਹਿਰਾਉਣ ਲਈ ਕੁਝ ਥਾਂਵਾਂ 'ਤੇ ਕਬਜ਼ਾ ਕਰਨ ਤੋਂ ਬਾਅਦ ਚੁੱਪ ਨਹੀਂ ਬੈਠਾ ਸੀ। ਸਾਮਰਾਜ ਬਣਾਉਣ ਦੀ ਤਰ੍ਹਾਂ ਫੁਟਬਾਲ ਵੀ ਇਕ ਅਨਿਸ਼ਚਿਤ ਉਤਰਾਅ-ਚੜਾਅ ਵਾਲੀ ਖੇਡ ਹੈ। ਮੈਦਾਨ 'ਚ ਅੰਤਮ ਦੋ-ਤਿਹਾਈ ਸਮੇਂ 'ਚ ਇਟਲੀ ਦਾ ਦਬਦਬਾ ਰਿਹਾ। ਹਾਲਾਂਕਿ ਮੈਂ ਇੱਥੇ ਖੇਡ ਦੀ ਪ੍ਰਸ਼ੰਸਾ ਕਰਨ ਲਈ ਨਹੀਂ ਹਾਂ ਅਤੇ ਨਾ ਹੀ ਮੈਂ ਅੰਕੜਿਆਂ ਬਾਰੇ ਗੱਲ ਕਰਾਂਗਾ। ਇਟਲੀ ਨੇ ਲੰਬੇ ਸਮੇਂ ਤਕ ਗੇਂਦ ਨੂੰ ਆਪਣੇ ਕੋਲ ਰੱਖਿਆ। ਹਾਲਾਂਕਿ ਇਹ ਸਾਨੂੰ ਫੁੱਟਬਾਲ ਦੀ ਸੱਭਿਆਚਾਰਕ ਰਾਜਨੀਤੀ ਦੀ ਕੋਈ ਖ਼ਬਰ ਨਹੀਂ ਦਿੰਦਾ। 67ਵੇਂ ਮਿੰਟ 'ਚ ਵੈਟਰਨ ਡਿਫੈਂਡਰ ਬੋਨੂਸੀ ਨੇ ਗੋਲ ਕਰਕੇ ਗੇਮ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਉਸ ਤੋਂ ਬਾਅਦ ਅਤੇ ਓਵਰਟਾਈਮ ਦੇ ਅਗਲੇ ਅੱਧੇ ਘੰਟੇ 'ਚ ਸਕੋਰ ਇਕੋ ਜਿਹਾ ਰਿਹਾ। ਨਤੀਜੇ ਵਜੋਂ ਖੇਡ ਪੈਨਲਟੀ ਸ਼ੂਟਆਊਟ 'ਚ ਚਲਾ ਗਿਆ।


ਆਮ ਸਮਾਂ ਤੇ ਓਵਰਟਾਈਮ ਹੀ ਦਿਲ ਦੀਆਂ ਧੜਕਨਾਂ ਇੰਨੀ ਤੇਜ਼ ਕਰ ਦਿੰਦਾ ਹੈ ਕਿ ਜੋਸ਼ ਨੂੰ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਕੌਮਾਂਤਰੀ ਫੁੱਟਬਾਲ 'ਚ ਪੈਨਲਟੀ ਸ਼ੂਟਆਊਟ ਦਾ ਜੋਸ਼ ਕਿਸੇ ਨੂੰ ਵੀ ਲ ਦਾ ਦੌਰਾ ਪੈਣ ਦਾ ਕਾਰਨ ਹੋ ਸਕਦਾ ਹੈ। 'ਪੈਨਲਟੀ ਸ਼ੂਟਆਊਟ' ਇਹ ਸ਼ਬਦ ਜਿੰਨਾ ਸਮਝ 'ਚ ਆਉਂਦਾ ਹੈ ਅਤੇ ਜੋ ਮੈਂ ਕਹਿ ਰਿਹਾ ਹਾਂ, ਉਸ ਨਾਲੋਂ ਵੱਧ ਵਿਸਤਾਰ ਨਾਲ ਇਸ ਦੀ ਵਿਆਖਿਆ ਹੋਣਾ ਚਾਹੀਦੀ ਹੈ। ਸੱਭਿਆਚਾਰਕ ਇਤਿਹਾਸਕਾਰਾਂ ਨੂੰ ਇਸ ਬਾਰੇ ਅਤੇ ਇਸ ਤਰ੍ਹੀਂ ਦੀਆਂ ਹੋਰ ਯੂਰਪੀਅਨ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਣਾ ਚਾਹੀਦਾ ਹੈ। ਇਹ ਸਮਝ 'ਚ ਆਉਂਦਾ ਹੈ ਕਿ ਪੈਨਲਟੀ ਬਾਕਸ 'ਚ ਕੀਤੇ ਗਏ ਗੰਭੀਰ ਫਾਊਲ 'ਤੇ ਰੈੱਡ ਕਾਰਡ ਵਿਖੇ ਕੇ ਪੈਨਲਟੀ ਕਿੱਟ ਦਿੱਤੀ ਜਾਂਦੀ ਹੈ, ਪਰ ਇਹ ਸਮਝ ਤੋਂ ਪਰੇ ਹੈ ਕਿ ਜਦੋਂ ਓਵਰਟਾਈਮ ਵੀ ਖਤਮ ਹੋ ਜਾਂਦਾ ਹੈ ਤਾਂ ਕੀ ਦੋਵੇਂ ਟੀਮਾਂ ਨੂੰ 5-5 ਕਿੱਕ ਗੋਲ 'ਚ ਮਾਰਨ ਨੂੰ ਦਿੱਤੀ ਜਾਂਦੀ ਹੈ।


ਇਸ 'ਪੈਨਲਟੀ ਸ਼ੂਟਆਊਟ' ਨਾਲ ਵੀ ਗੱਲ ਨਾ ਬਣੇ ਤਾਂ 'ਸਡਨ ਡੈਥ' ਹੈ। ਇੱਥੇ ਕੋਈ ਪੈਨਲਟੀ ਨਹੀਂ ਹੁੰਦੀ, ਜਿਸ ਨਾਲ ਤੁਸੀਂ ਕਿਸੇ ਖਿਡਾਰੀ ਦੀ ਪ੍ਰਤਿਭਾ ਦਾ ਨਿਰਣਾ ਕਰ ਸਕਦੇ ਹੋ। ਜੇ ਪੈਨਲਟੀ ਸ਼ੂਟਆਊਟ ਕੁਝ ਹੈ ਤਾਂ ਸਿਰਫ਼ ਖੇਡ ਨੂੰ ਖ਼ਤਮ ਕਰਨ ਦਾ ਇਕ ਵਿਵੇਕਲਾ ਅਤੇ ਗੁੰਝਲਦਾਰ ਤਰੀਕਾ। ਇਕ ਤਰ੍ਹਾਂ ਨਾਲ ਇਹ ਨਿਰਧਾਰਤ ਸਮੇਂ ਵਿਚ ਨਿਸ਼ਚਿਤ ਨਤੀਜਾ ਨਾ ਪੈਦਾ ਕਰਨ ਲਈ ਸਾਰੇ ਖਿਡਾਰੀਆਂ ਨੂੰ ਸਜ਼ਾ ਦਿੰਦਾ ਹੈ। ਇੱਥੋਂ ਤਕ ਕਿ 'ਪੈਨਲਟੀ ਸ਼ੂਟਆਊਟ' ਵੀ ਦਰਸ਼ਕਾਂ ਲਈ ਇਕ ਸਜ਼ਾ ਹੈ, ਕਿਉਂਕਿ ਇਸ ਪੜਾਅ 'ਤੇ ਆ ਕੇ ਹਰ ਕੋਈ ਸਮਝ ਗਿਆ ਹੈ ਕਿ ਇਹ ਅਸਲ 'ਚ ਕਿਸਮਤ ਦਾ ਇੱਕ ਡਰਾਅ ਹੈ ਜੋ ਨਤੀਜਾ ਲਿਆਏਗੀ।


ਯੂਰੋ 2020 ਦੇ ਫਾਈਨਲ ਦੀ ਪੈਨਲਟੀ ਸ਼ੂਟਆਊਟ ਪਿਛਲੇ ਸਾਲਾਂ 'ਚ ਅੰਤਰਰਾਸ਼ਟਰੀ ਫੁੱਟਬਾਲ 'ਚ ਸਭ ਤੋਂ ਦਿਲ ਦਹਿਲਾਉਣ ਵਾਲਾ ਚੈਪਟਰ ਰਹੇਗਾ। ਪਹਿਲਾਂ ਆਓ ਨਤੀਜਾ ਵੇਖੀਏ : ਇਟਲੀ 3, ਇੰਗਲੈਂਡ 2 . ਕੋਚ ਸਾਊਥਗੇਟ ਨੇ ਸ਼ਾਇਦ ਖੇਡ ਦੇ ਆਖਰੀ ਪਲਾਂ ਵਿੱਚ ਦੋ ਬਦਲ - ਮਾਰਕਸ ਰਾਸ਼ਫੋਰਡ ਅਤੇ ਜੈਡਨ ਸੈਂਚੋ ਨੂੰ ਮੈਦਾਨ 'ਚ ਉਤਾਰਿਆ ਸੀ ਕਿ ਇਸ ਨਾਲ ਉਹ ਸੰਭਾਵਿਤ ਪੈਨਲਟੀ ਕਿੱਕਾਂ ਦੇ ਯੋਗ ਬਣ ਜਾਵੇਗਾ। 19 ਸਾਲਾ ਬੁਕਾਯੋ ਸਾਕਾ ਨੂੰ ਵੀ 70ਵੇਂ ਮਿੰਟ ਦੇ ਆਸਪਾਸ ਬਦਲ ਦਿੱਤਾ ਗਿਆ। ਇਸ ਤਰ੍ਹਾਂ 5 ਪੈਨਲਟੀ ਲੈਣ ਵਾਲਿਆਂ ਵਿੱਚੋਂ ਦੋ ਉਹ ਖਿਡਾਰੀ ਸਨ, ਜਿਨ੍ਹਾਂ ਨੂੰ ਫੁੱਟਬਾਲ ਦੀ ਸ਼ਬਦਾਵਲੀ 'ਚ 'ਫਰੈੱਸ ਲੈਗਸ' ਕਿਹਾ ਜਾਂਦਾ ਹੈ ਅਤੇ ਤੀਸਰਾ ਇਕ ਕਿਸ਼ੋਰ ਸੀ, ਜਿਸ ਨੇ ਅੰਤਰਰਾਸ਼ਟਰੀ ਮੈਚ ਵਿੱਚ ਕੋਈ ਪੈਨਲਟੀ ਕਿੱਕ ਨਹੀਂ ਲਈ ਸੀ। ਇਹ ਸਭ ਉਸ ਸਮੇਂ ਹੋ ਰਿਹਾ ਸੀ ਜਦੋਂ ਸ਼ਾਨਦਾਰ ਪਲ ਦੀ ਬੇਸਬਰੀ ਨਾਲ ਇੰਗਲੈਂਡ ਲਈ ਉਡੀਕ ਕੀਤੀ ਜਾ ਰਹੀ ਸੀ। ਇੰਗਲੈਂਡ ਦੋ ਪੈਨਲਟੀ ਤੋਂ ਬਾਅਦ 2-1 ਨਾਲ ਅੱਗੇ ਸੀ। ਪਰ ਸਕੋਰ ਬਰਾਬਰ ਸੀ, ਜਦੋਂ ਇਟਲੀ ਦੇ ਗੋਲਕੀਪਰ ਨੇ ਸੈਂਚੋ ਦੇ ਪੈਨਲਟੀ ਨੂੰ ਰੋਕਿਆ। ਇਸ ਦੇ ਬਾਅਦ ਰਾਸ਼ਫੋਰਡ ਨੇ ਗੇਂਦ ਨੂੰ ਪੋਸਟ 'ਚ ਟੱਕਰ ਮਾਰ ਦਿੱਤੀ। ਫਿਰ ਇੰਗਲੈਂਡ ਦਾ ਸਾਰਾ ਭਾਰ ਸਾਕਾ ਦੇ ਨਾਜ਼ੁਕ ਮੋਢਿਆਂ 'ਤੇ ਸੀ, ਜਦਕਿ ਇਟਲੀ ਦੇ ਪੈਨਲਟੀ ਮਾਹਰ ਜੋਰਜੀਨੋ ਇਸ ਅਹਿਮ ਮੌਕੇ 'ਤੇ ਅਸਫਲ ਸਾਬਤ ਹੋਏ।


ਬਿਨਾਂ ਸ਼ੱਕ ਇਸ ਖੇਡ ਦਾ ਸੁਭਾਅ ਅਜਿਹਾ ਹੈ ਕਿ ਪ੍ਰਸ਼ੰਸਕ ਦੂਜੀ ਟੀਮ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕਰਦੇ। ਨਾ ਹੀ ਉਹ ਆਪਣੀ ਟੀਮ ਦੀਆਂ ਗਲਤੀਆਂ ਨੂੰ ਮੁਆਫ ਕਰਦੇ ਹਨ। ਇਸ ਤੋਂ ਬਾਅਦ ਲੰਬੇ ਸਮੇਂ ਤੋਂ ਸਾਕਾ ਦੇ ਤਜਰਬੇ ਦੀ ਗੱਲ ਹੋਵੇਗੀ। ਇਟਲੀ ਦੇ ਗੋਲਕੀਪਰ ਦੇ ਸ਼ਾਨਦਾਰ ਬਚਾਅ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ ਜਾਂ ਕੋਚ ਦੁਆਰਾ ਕੀਤੀਆਂ ਗਲਤੀਆਂ ਦਾ ਵਿਸ਼ਲੇਸ਼ਣ ਵੀ ਕੀਤਾ ਜਾਏਗਾ ਪਰ ਇਹ ਕਦੇ ਨਹੀਂ ਰੁਕੇਗਾ ਕਿ ਸਾਕਾ ਨੇ ਗੇਂਦ ਨਾਲ ਨਿਸ਼ਾਨਾ ਨਹੀਂ ਮਾਰਿਆ।


ਫੁਟਬਾਲ ਦਾ ਭਵਿੱਖ ਨਾ ਤਾਂ ਇੰਗਲੈਂਡ ਦਾ ਹੈ ਅਤੇ ਨਾ ਹੀ ਇਟਲੀ ਦਾ, ਨਾ ਹੀ ਜਰਮਨੀ, ਸਪੇਨ, ਡੈਨਮਾਰਕ ਜਾਂ ਫਰਾਂਸ ਜਾਂ ਕਿਸੇ ਹੋਰ ਦੇਸ਼ ਦੀ ਟੀਮ। ਜੇ ਸਾਨੂੰ ਸੱਭਿਅਕ ਹੋਣਾ ਹੈ ਤਾਂ ਕਿਸੇ ਵੀ ਖੇਡ ਦਾ ਭਵਿੱਖ ਇਸ ਤੱਥ 'ਤੇ ਹੈ ਕਿ ਅਸੀਂ ਖਿਡਾਰੀਆਂ ਨੂੰ ਵਿਜੇਤਾ ਜਾਂ ਹਾਰਨ ਵਜੋਂ ਵੇਖਣਾ ਬੰਦ ਕਰੀਏ। ਜਦੋਂ ਖਿਡਾਰੀ ਸਿਰਫ ਖੇਡਣ ਲਈ ਖੇਡਦੇ ਹਨ ਤਾਂ ਉਹ ਸਾਡੇ ਅੰਦਰ ਸੋਚ ਦੀਆਂ ਸੀਮਾਵਾਂ ਨੂੰ ਖਤਮ ਕਰ ਦਿੰਦੇ ਹਨ। ਸਾਡੇ ਲਈ ਖੇਡਾਂ ਨੂੰ ਸੀਮਤ ਉੱਦਮ ਵਜੋਂ ਵੇਖਣ ਦੀ ਆਦਤ ਨੂੰ ਬਦਲਣ ਵਿੱਚ ਦਹਾਕਿਆਂ ਜਾਂ ਇੱਥੋਂ ਤਕ ਕਿ ਪੀੜ੍ਹੀਆਂ ਲੱਗ ਸਕਦੀਆਂ ਹਨ, ਜਦਕਿ ਖੇਡਾਂ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦੀ ਅਥਾਹ ਸੰਭਾਵਨਾ ਰੱਖਦੀਆਂ ਹਨ।