ਕੰਜਕਾਂ-


ਅੇੈਸੇ ਦੌਰ ਵਿੱਚ ਲੋਕੀਂ ਪਹੁੰਚੇ ਰੱਜ ਕੇ ਵੀ ਨਹੀਂ ਰੱਜਦੇ ਵੇਖੇ, 


ਸਭ ਦੀ ਡੌਂਡੀ ਪਿੱਟਣ ਵਾਲੇ ਖ਼ੁਦ ਦੇ ਪਰਦੇ ਕੱਜਦੇ ਵੇਖੇ,


 


ਦੋ ਦੋ ਵੇਲੇ ਕਰਦੇ ਪੂਜਾ ਲੋਕ ਮੁਖੌਟੇ ਲਾ ਕੇ ਘੁੰਮਣ 


ਕਾਲੀ, ਦੁਰਗਾ ਪੂਜਣ ਵਾਲੇ ਕੁੜੀਆਂ ਦੇ ਗਲ ਵੱਢਦੇ ਵੇਖੇ,


 


ਮਾਸੀ ਭੂਆ ਕਿੱਥੇ ਲੱਭਣੀ "ਜੋਸਨ"  ਬਾਹਲੀ ਅੱਤ ਜਿਹੀ ਹੋਗੀ 


ਕੁੱਖ ਵਿੱਚ ਕੁੜੀਆਂ ਮਾਰਨ ਵਾਲੇ ਘਰ-ਘਰ ਕੰਜਕਾਂ ਲੱਭਦੇ ਵੇਖੇ


 


ਚੰਦ ਛਿੱਲੜਾਂ ਦੇ ਲਾਲਚ ਖ਼ਾਤਰ ਨੂੰਹਾਂ ਨੂੰ ਜੋ ਤੋਰਨ ਪੇਕੇ


ਇੱਕ ਦਿਨ ਸੁੰਨੇ ਘਰ ਵਿੱਚ ਕੱਲੇ ਕੰਧਾਂ ਦੇ ਵਿੱਚ ਵੱਜਦੇ ਦੇਖੇ


 


-ਮਿਹਰਬਾਨ ਸਿੰਘ ਜੋਸਨ-