Income Tax Return e-Verification: ਬਹੁਤ ਸਾਰੇ ਟੈਕਸਦਾਤਾਵਾਂ ਨੇ ਅੰਤਮ ਤਰੀਕ ਤੋਂ ਪਹਿਲਾਂ ਈ-ਫਾਈਲਿੰਗ ਪੋਰਟਲ ਰਾਹੀਂ ਮੁਲਾਂਕਣ ਸਾਲ 2023-24 ਜਾਂ ਵਿੱਤੀ ਸਾਲ 2022-23 ਲਈ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਸਨ, ਪਰ ਉਨ੍ਹਾਂ ਨੇ ਆਪਣੇ ਆਈਟੀਆਰ ਦੀ ਪੁਸ਼ਟੀ ਨਹੀਂ ਕੀਤੀ ਸੀ। ਹੁਣ ਇਨ੍ਹਾਂ ਟੈਕਸਦਾਤਾਵਾਂ ਨੂੰ ਰਿਫੰਡ ਲਈ ਯੋਗ ਨਹੀਂ ਮੰਨਿਆ ਜਾਵੇਗਾ, ਕਿਉਂਕਿ ਆਈਟੀ ਵਿਭਾਗ ਦੇ ਨਿਯਮਾਂ ਦੇ ਅਨੁਸਾਰ, ਸਾਰੇ ਟੈਕਸਦਾਤਾਵਾਂ ਲਈ ਆਪਣੇ ਆਈਟੀਆਰ ਦੀ ਪੁਸ਼ਟੀ ਕਰਨਾ ਲਾਜ਼ਮੀ ਹੈ।
ਜੇ ਟੈਕਸਦਾਤਾ ਆਪਣੀ ਇਨਕਮ ਟੈਕਸ ਰਿਟਰਨ ਦੀ ਪੁਸ਼ਟੀ ਨਹੀਂ ਕਰਦਾ ਹੈ, ਤਾਂ ITR ਭਰਿਆ ਨਹੀਂ ਮੰਨਿਆ ਜਾਵੇਗਾ। ਆਮਦਨ ਕਰ ਵਿਭਾਗ ITR ਫਾਈਲ ਕਰਨ ਤੋਂ ਬਾਅਦ ਤਸਦੀਕ ਕਰਨ ਲਈ 30 ਦਿਨਾਂ ਦਾ ਸਮਾਂ ਦਿੰਦਾ ਹੈ। Verification ਨਹੀਂ ਕੀਤੀ ਜਾਂਦੀ ਤਾਂ ਆਮਦਨ ਕਰ ਵਿਭਾਗ ਰਿਫੰਡ ਲਈ ਪ੍ਰਕਿਰਿਆ ਨਹੀਂ ਕਰੇਗਾ। ਅਜਿਹੇ 'ਚ ਇਨਕਮ ਟੈਕਸ ਦਾਤਾਵਾਂ ਨੂੰ ਫਿਰ ਤੋਂ ਇਨਕਮ ਟੈਕਸ ਰਿਟਰਨ ਭਰਨੀ ਹੋਵੇਗੀ।
31 ਲੱਖ ਲੋਕਾਂ ਨੂੰ ਨਹੀਂ ਮਿਲੇਗਾ ਰਿਫੰਡ!
ਇਨਕਮ ਟੈਕਸ ਦੀ ਵੈੱਬਸਾਈਟ ਮੁਤਾਬਕ 23 ਅਗਸਤ ਤੱਕ 6.91 ਕਰੋੜ ਤੋਂ ਵੱਧ ਲੋਕਾਂ ਨੇ ਰਿਟਰਨ ਭਰੀ ਸੀ ਪਰ ਸਿਰਫ਼ 6.59 ਕਰੋੜ ਟੈਕਸਦਾਤਾਵਾਂ ਨੇ ਹੀ ਆਪਣੇ ਆਈਟੀਆਰ ਬਾਕੀ 31 ਲੱਖ ਲੋਕਾਂ ਦੀ ਰਿਟਰਨ ਵੈਰੀਫਾਈ ਨਹੀਂ ਹੋਈ ਹੈ। ਇਸ 'ਚੋਂ ਕੁਝ ਟੈਕਸਦਾਤਾਵਾਂ ਲਈ ਵੈਰੀਫਿਕੇਸ਼ਨ ਲਈ 30 ਦਿਨਾਂ ਦਾ ਸਮਾਂ ਹੈ, ਜੋ ਜਲਦੀ ਹੀ ਖ਼ਤਮ ਹੋ ਜਾਵੇਗਾ। ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਵੈਰੀਫਿਕੇਸ਼ਨ ਕਰਵਾਉਣ ਲਈ ਸੁਚੇਤ ਕੀਤਾ ਹੈ।
ਆਮਦਨ ਕਰ ਵਿਭਾਗ ਨੇ ਦਿੱਤੀ ਜਾਣਕਾਰੀ
ਬੁੱਧਵਾਰ ਨੂੰ ਐਕਸ ਪਲੇਟਫਾਰਮ 'ਤੇ ਇਕ ਟਵੀਟ ਰਾਹੀਂ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ 30 ਦਿਨਾਂ ਦੇ ਅੰਦਰ ਆਪਣੇ ਆਈਟੀਆਰ ਦੀ ਪੁਸ਼ਟੀ ਕਰੋ, ਨਹੀਂ ਤਾਂ ਤੁਹਾਨੂੰ ਦੁਬਾਰਾ ਰਿਟਰਨ ਫਾਈਲ ਕਰਨੀ ਪਵੇਗੀ ਅਤੇ ਇਸ ਲਈ ਤੁਹਾਨੂੰ ਲੇਟ ਫੀਸ ਅਦਾ ਕਰਨੀ ਪਵੇਗੀ।
ਹੁਣ ITR ਫਾਈਲ ਕਰਨ ਲਈ ਕਿੰਨਾ ਹੋਵੇਗਾ ਖਰਚਾ ?
ਆਮਦਨ ਕਰ ਵਿਭਾਗ ਦੁਆਰਾ ਮੁਲਾਂਕਣ ਸਾਲ 2023-24 ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਰੀ ਨਾਲ ਆਈਟੀਆਰ ਫਾਈਲ ਕਰਨ ਦੀ ਆਗਿਆ ਹੈ। ITR ਦੇਰ ਨਾਲ ਫਾਈਲ ਕਰਨ ਲਈ ਲੇਟ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਜਿਨ੍ਹਾਂ ਟੈਕਸਦਾਤਿਆਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ 1000 ਰੁਪਏ ਅਤੇ ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ 5000 ਰੁਪਏ ਦੀ ਦੇਰੀ ਨਾਲ ਭੁਗਤਾਨ ਕਰਨਾ ਹੋਵੇਗਾ।