National Pension System News: ਭਵਿੱਖ 'ਚ ਤੁਹਾਡੀ ਪਤਨੀ ਪੈਸੇ ਲਈ ਕਿਸੇ 'ਤੇ ਨਿਰਭਰ ਨਾ ਰਹੇ ਤਾਂ ਤੁਸੀਂ ਉਸ ਲਈ ਰੈਗੁਲਰ ਇਨਕਮ (Regular Income) ਦਾ ਪ੍ਰਬੰਧ ਕਰ ਸਕਦੇ ਹੋ। ਤੁਸੀਂ ਆਪਣੀ ਪਤਨੀ ਦੇ ਨਾਂਅ 'ਤੇ ਨੈਸ਼ਨਲ ਪੈਨਸ਼ਨ ਸਿਸਟਮ (NPS) ਅਕਾਊਂਟ ਖੋਲ੍ਹ ਸਕਦੇ ਹੋ। ਇਹ NPS ਅਕਾਊਂਟ 60 ਸਾਲ ਦੀ ਉਮਰ 'ਤੇ ਪਤਨੀ ਨੂੰ ਇਕਮੁਸ਼ਤ ਰਕਮ ਦੇਵੇਗਾ। ਇਸ ਤੋਂ ਇਲਾਵਾ ਹਰ ਮਹੀਨੇ ਪੈਨਸ਼ਨ ਦਾ ਲਾਭ ਵੱਖਰਾ ਹੋਵੇਗਾ। ਇਹ ਪਤਨੀ ਦੀ ਰੈਗੁਲਰ ਆਮਦਨ ਹੋਵੇਗੀ। NPS ਖਾਤੇ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਤੁਸੀਂ ਖੁਦ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਹਰ ਮਹੀਨੇ ਕਿੰਨੀ ਪੈਨਸ਼ਨ ਚਾਹੀਦੀ ਹੈ। 60 ਸਾਲ ਦੀ ਉਮਰ 'ਚ ਪਤਨੀ ਕੋਲ ਪੈਸੇ ਦੀ ਕਮੀ ਨਹੀਂ ਰਹੇਗੀ।


ਤੁਸੀਂ ਆਪਣੀ ਪਤਨੀ ਦੇ ਨਾਮ 'ਤੇ ਨਿਊ ਪੈਨਸ਼ਨ ਸਿਸਟਮ (National Pension Scheme) ਅਕਾਊਂਟ ਖੋਲ੍ਹ ਸਕਦੇ ਹੋ। ਸਹੂਲਤ ਅਨੁਸਾਰ ਹਰ ਮਹੀਨੇ ਜਾਂ ਸਾਲਾਨਾ ਪੈਸੇ ਜਮ੍ਹਾ ਕਰਨ ਦਾ ਆਪਸ਼ਨ ਮਿਲਦਾ ਹੈ। 1000 ਰੁਪਏ ਤੋਂ ਵੀ ਪਤਨੀ ਦੇ ਨਾਂਅ 'ਤੇ NPS ਅਕਾਊਂਟ ਖੋਲ੍ਹਿਆ ਜਾ ਸਕਦਾ ਹੈ। 60 ਸਾਲ ਦੀ ਉਮਰ 'ਚ NPS ਅਕਾਊਂਟ ਮੈਚਿਓਰ ਹੋ ਜਾਂਦਾ ਹੈ। ਨਵੇਂ ਨਿਯਮਾਂ ਤਹਿਤ ਜੇਕਰ ਤੁਸੀਂ ਚਾਹੋ ਤਾਂ ਪਤਨੀ ਦੀ ਉਮਰ 65 ਸਾਲ ਹੋਣ ਤੱਕ NPS ਅਕਾਊਂਟ ਚਲਾਉਂਦੇ ਰਹੋ।


ਸਕੀਮ ਨੂੰ ਦੋ ਉਦਾਹਰਣਾਂ ਨਾਲ ਸਮਝੋ


ਜੇਕਰ ਤੁਹਾਡੀ ਪਤਨੀ 30 ਸਾਲ ਦੀ ਹੈ ਅਤੇ ਤੁਸੀਂ ਉਸ ਦੇ NPS ਅਕਾਊਂਟ 'ਚ ਹਰ ਮਹੀਨੇ 5000 ਰੁਪਏ ਨਿਵੇਸ਼ ਕਰਦੇ ਹੋ। ਨਾਲ ਹੀ ਮੰਨ ਲਓ ਕਿ ਜੇਕਰ ਉਨ੍ਹਾਂ ਨੂੰ ਸਾਲਾਨਾ ਨਿਵੇਸ਼ 'ਤੇ 10 ਫ਼ੀਸਦੀ ਰਿਟਰਨ ਮਿਲਦਾ ਹੈ ਤਾਂ 60 ਸਾਲ ਦੀ ਉਮਰ 'ਚ, ਉਨ੍ਹਾਂ ਦੇ ਖਾਤੇ 'ਚ ਕੁੱਲ 1.12 ਕਰੋੜ ਰੁਪਏ ਹੋਣਗੇ। ਉਨ੍ਹਾਂ ਨੂੰ ਇਸ ਵਿੱਚੋਂ ਲਗਭਗ 45 ਲੱਖ ਰੁਪਏ ਵਾਪਸ ਮਿਲਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਮਹੀਨੇ ਲਗਭਗ 45,000 ਰੁਪਏ ਪੈਨਸ਼ਨ ਮਿਲੇਗੀ। ਉਨ੍ਹਾਂ ਨੂੰ ਇਹ ਪੈਨਸ਼ਨ ਉਮਰ ਭਰ ਮਿਲਦੀ ਰਹੇਗੀ।


ਫੰਡ ਮੈਨੇਜਰ ਕਰਦੇ ਹਨ ਅਕਾਊਂਟ ਮੈਨੇਜਮੈਂਟ


NPS ਕੇਂਦਰ ਸਰਕਾਰ ਦੀ ਸੋਸ਼ਲ ਸਕਿਉਰਿਟੀ ਸਕੀਮ (Social Security Scheme) ਹੈ। ਇਸ 'ਚ ਤੁਸੀਂ ਜਿਹੜੀ ਵੀ ਰਕਮ ਨਿਵੇਸ਼ ਕਰਦੇ ਹੋ, ਉਸ ਦਾ ਪ੍ਰਬੰਧਨ ਪ੍ਰੋਫ਼ੈਸ਼ਨਲ ਫੰਡ ਮੈਨੇਜਰ ਕਰਦੇ ਹਨ। ਕੇਂਦਰ ਸਰਕਾਰ ਪ੍ਰੋਫ਼ੈਸ਼ਨਲ ਫੰਡ ਮੈਨੇਜਰਾਂ ਨੂੰ ਇਹ ਜ਼ਿੰਮੇਵਾਰੀ ਦਿੰਦੀ ਹੈ। ਅਜਿਹੀ ਸਥਿਤੀ 'ਚ NPS 'ਚ ਤੁਹਾਡਾ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਤੁਹਾਡੇ ਵੱਲੋਂ ਸਕੀਮ ਦੇ ਤਹਿਤ ਨਿਵੇਸ਼ ਕੀਤੇ ਗਏ ਪੈਸੇ 'ਤੇ ਰਿਟਰਨ ਦੀ ਗਰੰਟੀ ਨਹੀਂ ਹੈ। ਇੱਕ ਗੱਲ ਪੱਕੀ ਹੈ ਕਿ ਫਾਈਨੈਂਸ਼ੀਅਲ ਪਲਾਨਰਸ ਮੁਤਾਬਕ NPS ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਾਲਾਨਾ ਔਸਤਨ 10 ਤੋਂ 11 ਫ਼ੀਸਦੀ ਤਕ ਰਿਟਰਨ ਦਿੱਤਾ ਹੈ।