7th Pay Commission: ਸਰਕਾਰ ਨੇ ਕੇਂਦਰੀ ਕਰਮਚਾਰੀਆਂ (Central Employees) ਨੂੰ ਨਵਾਂ ਤੋਹਫਾ ਦਿੱਤਾ ਹੈ। ਨਿਯਮਾਂ ਮੁਤਾਬਕ ਹੁਣ ਸਰਕਾਰ ਕੇਂਦਰੀ ਕਰਮਚਾਰੀਆਂ ਦੇ ਪਰਿਵਾਰ ਨੂੰ ਪੈਨਸ਼ਨ ਦੀ ਸਹੂਲਤ ਦੇਵੇਗੀ। ਜੇਕਰ ਪਰਿਵਾਰ 'ਚ ਪਤੀ-ਪਤਨੀ ਦੋਵੇਂ ਸਰਕਾਰੀ ਕਰਮਚਾਰੀ ਹਨ ਤਾਂ ਅਜਿਹੀ ਸਥਿਤੀ 'ਚ ਉਨ੍ਹਾਂ ਦੇ ਪਰਿਵਾਰ ਨੂੰ ਵੀ ਫੈਮਿਲੀ ਪੈਨਸ਼ਨ ਦਾ ਅਧਿਕਾਰ ਮਿਲੇਗਾ। ਇਹ ਫੈਸਲਾ ਕੇਂਦਰੀ ਸਿਵਲ ਸੇਵਾਵਾਂ ਪੈਨਸ਼ਨ (CCS Pension) 1972 ਦੇ ਤਹਿਤ ਲਿਆ ਗਿਆ ਹੈ। ਜੇਕਰ ਸੇਵਾਮੁਕਤੀ ਤੋਂ ਬਾਅਦ ਦੋਵੇਂ ਕਰਮਚਾਰੀਆਂ ਦੀ ਮੌਤ ਹੋ ਜਾਂਦੀ ਹੈ, ਤਾਂ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਬੱਚਿਆਂ (ਨਾਮਜ਼ਦ) ਨੂੰ ਪੈਨਸ਼ਨ ਮਿਲੇਗੀ। ਇਹ ਪੈਨਸ਼ਨ ਵੱਧ ਤੋਂ ਵੱਧ 1.25 ਲੱਖ ਰੁਪਏ ਤੱਕ ਹੋ ਸਕਦੀ ਹੈ।


ਬੱਚਿਆਂ ਨੂੰ ਇਸ ਸ਼ਰਤ 'ਚ ਮਿਲੇਗੀ ਪੈਨਸ਼ਨ


ਇਸ ਪੈਨਸ਼ਨ ਦਾ ਲਾਭ ਲੈਣ ਲਈ ਮੁਲਾਜ਼ਮਾਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। CCS Pension 1972 ਦੇ ਨਿਯਮ 54 (11) ਮੁਤਾਬਕ, ਜੇਕਰ ਪਤੀ ਅਤੇ ਪਤਨੀ ਦੋਵੇਂ ਕੇਂਦਰੀ ਕਰਮਚਾਰੀ ਹਨ ਅਤੇ ਇੱਕ ਦੀ ਮੌਤ ਹੋ ਜਾਂਦੀ ਹੈ, ਤਾਂ ਦੂਜੇ ਵਿਅਕਤੀ ਨੂੰ ਉਸਦੀ ਪਰਿਵਾਰਕ ਪੈਨਸ਼ਨ ਮਿਲੇਗੀ। ਦੂਜੇ ਪਾਸੇ, ਜੇਕਰ ਸੇਵਾਮੁਕਤੀ ਤੋਂ ਬਾਅਦ ਦੋਵੇਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ, ਤਾਂ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਬੱਚੇ ਨੂੰ ਪਰਿਵਾਰਕ ਪੈਨਸ਼ਨ ਦੀ ਸਹੂਲਤ ਮਿਲੇਗੀ।


ਹੁਣ ਤੁਹਾਨੂੰ ਮਿਲੇਗੀ 1.25 ਲੱਖ ਰੁਪਏ ਤੱਕ ਦੀ ਪੈਨਸ਼ਨ


ਹੁਣ ਕੇਂਦਰੀ ਕਰਮਚਾਰੀਆਂ ਦੀ ਪੈਨਸ਼ਨ ਦੀ ਅਧਿਕਤਮ ਸੀਮਾ 2.5 ਲੱਖ ਹੈ। ਪਰ, ਜੇਕਰ ਪਤੀ-ਪਤਨੀ ਦੋਵਾਂ ਦੀ ਮੌਤ ਹੋ ਜਾਂਦੀ ਹੈ, ਤਾਂ ਅਜਿਹੀ ਸਥਿਤੀ ਵਿੱਚ ਇੱਕ ਪੈਨਸ਼ਨ ਦਾ 50 ਪ੍ਰਤੀਸ਼ਤ ਯਾਨੀ 1.25 ਲੱਖ ਅਤੇ ਦੂਜੀ ਨੂੰ 30 ਪ੍ਰਤੀਸ਼ਤ ਭਾਵ 75000 ਰੁਪਏ ਦਿੱਤੇ ਜਾਣਗੇ।


ਪਹਿਲਾਂ ਮਿਲਦੀ ਸੀ ਇੰਨੀ ਪੈਨਸ਼ਨ ਦੀ ਸਹੂਲਤ


ਪਹਿਲਾਂ ਕਿਸੇ ਮੁਲਾਜ਼ਮ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰ ਨੂੰ ਪੈਨਸ਼ਨ ਦੀ ਸਹੂਲਤ ਮਿਲਦੀ ਸੀ। ਪਰ, ਇਹ ਸਿਰਫ 45 ਹਜ਼ਾਰ ਰੁਪਏ ਤੱਕ ਉਪਲਬਧ ਸੀ। ਇਹ ਪੈਨਸ਼ਨ ਦੇਣ ਲਈ ਪੈਨਸ਼ਨ ਨਿਯਮ 54 (11) ਦੀ ਪਾਲਣਾ ਕੀਤੀ ਗਈ। ਦੂਜੇ ਪਾਸੇ ਜੇਕਰ ਮਾਤਾ-ਪਿਤਾ ਦੋਵਾਂ ਦੀ ਮੌਤ ਤੋਂ ਬਾਅਦ ਬੱਚਿਆਂ ਨੂੰ ਦੋਵੇਂ ਪੈਨਸ਼ਨਾਂ ਦਾ ਲਾਭ ਮਿਲਣ ਦੀ ਸੂਰਤ ਵਿੱਚ ਇਹ ਰਾਸ਼ੀ 27 ਹਜ਼ਾਰ ਰੁਪਏ ਬਣਦੀ ਸੀ। ਪਹਿਲਾਂ ਦੀ ਪੈਨਸ਼ਨ ਨਿਯਮ ਮੁਤਾਬਕ ਪਹਿਲਾਂ 90 ਹਜ਼ਾਰ ਦਾ 50 ਫ਼ੀਸਦੀ ਯਾਨੀ 45 ਹਜ਼ਾਰ ਰੁਪਏ ਅਤੇ 27 ਹਜ਼ਾਰ ਰੁਪਏ (ਦੋ ਪੈਨਸ਼ਨਾਂ ਦਾ ਲਾਭ ਮਿਲਣ ਦੀ ਸੂਰਤ ਵਿੱਚ) ਤੱਕ ਦਾ ਲਾਫ ਮਿਲਦਾ ਸੀ।


ਇਹ ਵੀ ਪੜ੍ਹੋ: Sukhbir Badal: ਸੁਖਬੀਰ ਬਾਦਲ ਦੀ 'ਆਪ' ਨੂੰ ਨਸੀਅਤ, ਬੋਲੇ ਐਸਵਾਈਐਲ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਨਹੀਂ ਕਰਨੀ ਚਾਹੀਦੀ ਸਿਆਸਤ