ਨਵੀਂ ਦਿੱਲੀ : ਬਰਸਾਤ ਦਾ ਮੌਸਮ ਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕ ਇੱਕ ਵਾਰ ਫਿਰ ਤੋਂ ਘੁੰਮਣਾ-ਫਿਰਨਾ ਚਾਹੁੰਦੇ ਹਨ। ਪਰ ਸਫ਼ਰ ਕਰਨ ਦੀ ਇੱਛਾ ਵਧਣ ਦੇ ਨਾਲ-ਨਾਲ ਏਅਰ ਫਲਾਈਟ ਦੀਆਂ ਟਿਕਟਾਂ ਵੀ ਬਹੁਤ ਮਹਿੰਗੀਆਂ ਹਨ। ਫਲਾਈਟ ਦੀਆਂ ਟਿਕਟਾਂ ਅਕਸਰ ਮਹਿੰਗੀਆਂ ਹੁੰਦੀਆਂ ਹਨ। ਟਿਕਟਾਂ 'ਤੇ ਤੁਸੀਂ ਕਿੰਨਾ ਪੈਸਾ ਖਰਚ ਕਰਦੇ ਹੋ, ਇਸ ਨੂੰ ਘਟਾਉਣ ਦੇ ਤਰੀਕੇ ਲੱਭਣਾ ਤੁਹਾਡੀ ਯਾਤਰਾ ਦੇ ਖਰਚੇ ਨੂੰ ਘਟਾਉਣ ਦਾ ਵਧੀਆ ਤਰੀਕਾ ਹੈ। ਇੱਥੇ 5 ਸੁਝਾਅ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਸਸਤੀਆਂ ਉਡਾਣਾਂ ਦੀਆਂ ਟਿਕਟਾਂ ਪ੍ਰਾਪਤ ਕਰ ਸਕਦੇ ਹੋ।


ਪ੍ਰਾਈਵੇਟ ਬ੍ਰਾਊਜ਼ਿੰਗ ਦੀ ਕਰੋ ਵਰਤੋਂ


ਜਦੋਂ ਵੀ ਤੁਸੀਂ ਆਪਣੇ ਬ੍ਰਾਊਜ਼ਰ 'ਚ ਫਲਾਈਟ ਟਿਕਟ ਸਰਚ ਕਰਦੇ ਹੋ ਤਾਂ ਤੁਹਾਨੂੰ ਪ੍ਰਾਈਵੇਟ ਬ੍ਰਾਊਜ਼ਰ ਨਾਲ ਗੂਗਲ 'ਤੇ ਸਰਚ ਕਰਨਾ ਚਾਹੀਦਾ ਹੈ ਜਾਂ ਜੇਕਰ ਤੁਸੀਂ ਕਿਸੇ ਹੋਰ ਬ੍ਰਾਊਜ਼ਰ ਤੋਂ ਸਰਚ ਕਰ ਰਹੇ ਹੋ ਤਾਂ ਪ੍ਰਾਈਵੇਟ ਬ੍ਰਾਊਜ਼ਰ ਦੀ ਵਰਤੋਂ ਕਰਕੇ ਫਲਾਈਟ ਨੂੰ ਸਰਚ ਕਰਨਾ ਚਾਹੀਦਾ ਹੈ ਤਾਂ ਕਿ ਇਹ ਤੁਹਾਨੂੰ ਟ੍ਰੈਕ ਨਾ ਕਰ ਸਕਣ। ਅਗਲੀ ਵਾਰ ਜਦੋਂ ਤੁਸੀਂ ਸਰਚ ਕਰਦੇ ਹੋ ਤਾਂ ਉਸੇ ਫਲਾਈਟ ਦੀ ਕੀਮਤ ਅਚਾਨਕ ਵੱਧ ਜਾਂਦੀ ਹੈ, ਕਿਉਂਕਿ ਉਹ ਜਾਣਦੇ ਹਨ ਕਿ ਤੁਹਾਨੂੰ ਕਿੱਥੇ ਜਾਣਾ ਹੈ।


ਮਿਤੀ ਅਤੇ ਸਮੇਂ ਦੇ ਨਾਲ ਫਲੈਕਸਿਬਲ ਰਹੋ
ਕਈ ਵਾਰ ਇੱਕੋ ਫਲਾਈਟ ਦੀ ਕੀਮਤ ਵੱਖ-ਵੱਖ ਸਮੇਂ 'ਚ ਵੱਖ-ਵੱਖ ਹੁੰਦੀ ਹੈ। ਫਲਾਈਟਾਂ ਬੁੱਕ ਕਰਨ ਤੋਂ ਪਹਿਲਾਂ ਤੁਹਾਨੂੰ ਵੱਖ-ਵੱਖ ਸਮੇਂ ਦੀ ਫਲਾਈਟ ਵੀ ਦੇਖਣੀ ਚਾਹੀਦੀ ਹੈ, ਜਿਸ ਕਾਰਨ ਤੁਹਾਨੂੰ ਬੁਕਿੰਗ 'ਚ ਕੁਝ ਛੋਟ ਮਿਲ ਸਕਦੀ ਹੈ।


ਪੁਆਇੰਟਸ ਅਤੇ ਡਿਸਕਾਊਂਟ ਦੀ ਵਰਤੋਂ ਕਰੋ


ਤੁਸੀਂ ਕਈ ਏਅਰਲਾਈਨਾਂ, ਆਨਲਾਈਨ ਟ੍ਰੈਵਲ ਵੈੱਬਸਾਈਟਾਂ ਅਤੇ ਕਈ ਬੈਂਕਾਂ ਤੋਂ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਬੁਕਿੰਗ 'ਤੇ ਭਾਰੀ ਛੋਟ ਪ੍ਰਾਪਤ ਕਰ ਸਕਦੇ ਹੋ। ਬਹੁਤ ਸਾਰੇ ਕ੍ਰੈਡਿਟ ਕਾਰਡ ਤੁਹਾਨੂੰ ਬੁਕਿੰਗ ਲਈ ਇਨਾਮ ਪੁਆਇੰਟ ਦਿੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਅਗਲੀ ਬੁਕਿੰਗ 'ਤੇ ਡਿਸਕਾਊਂਟ ਜਾਂ ਰਿਵਾਰਡ ਪੁਆਇੰਟਸ ਦੀ ਵਰਤੋਂ ਕਰਕੇ ਭੋਜਨ ਅਤੇ ਕਈ ਤਰ੍ਹਾਂ ਦੇ ਵਾਊਚਰ ਲੈ ਸਕਦੇ ਹੋ।
ਤੁਸੀਂ ਫਲਾਈਟ ਟਿਕਟ ਟਰੈਕਰ ਦੀ ਵੀ ਕਰ ਸਕਦੇ ਹੋ ਵਰਤੋਂ


ਜਦੋਂ ਵੀ ਫਲਾਈਟ ਟਿਕਟ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ ਤਾਂ ਇਸ ਲਈ ਤੁਸੀਂ ਅਲਰਟ ਸੈਟਅਪ ਕਰਨ ਲਈ ਟਰੈਕਰਾਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਨ੍ਹਾਂ ਟਰੈਕਰਾਂ ਦੀ ਵਰਤੋਂ ਸਿਰਫ਼ ਇੱਕ ਪਲੇਟਫਾਰਮ 'ਤੇ ਕਈ ਏਅਰਲਾਈਨਾਂ, ਤਰੀਕਾਂ ਅਤੇ ਥਾਵਾਂ 'ਚ ਫਲਾਈਟ ਟਿਕਟ ਦੀਆਂ ਕੀਮਤਾਂ ਦੀ ਖੋਜ ਕਰਨ ਲਈ ਕਰ ਸਕਦੇ ਹੋ।


ਹਮੇਸ਼ਾ ਏਅਰਲਾਈਨ ਦੇ ਆਫ਼ਰਾਂ ਤੋਂ ਜਾਣੂ ਰਹੋ


ਏਅਰਲਾਈਨਾਂ ਕਈ ਵਾਰ ਪੂਰੇ ਸਾਲ ਪ੍ਰਮੋਸ਼ਨਲ ਆਫ਼ਰਸ ਅਤੇ ਛੋਟ ਦੀ ਪੇਸ਼ਕਸ਼ ਕਰਦੀਆਂ ਹਨ। ਏਅਰਲਾਈਨਜ਼ ਦੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਫਾਲੋ ਕਰ ਸਕਦੇ ਹੋ। ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਆਫ਼ਰ ਕਦੋਂ ਸ਼ੁਰੂ ਹੁੰਦੇ ਹਨ, ਜਿਸ ਨਾਲ ਤੁਸੀਂ ਕੁਝ ਸਸਤੀ ਹਵਾਈ ਟਿਕਟਾਂ ਪ੍ਰਾਪਤ ਕਰ ਸਕਦੇ ਹੋ।