ਨਵੀਂ ਦਿੱਲੀ: ਔਰਤਾਂ ਨੂੰ ਸੋਨਾ ਬਹੁਤ ਪਸੰਦ ਹੁੰਦਾ ਹੈ। ਵਿਆਹਾਂ ਤੇ ਹੋਰ ਖ਼ਾਸ ਮੌਕਿਆਂ ਉੱਤੇ ਉਹ ਇਸ ਪ੍ਰਤੀ ਆਪਣੀ ਖਿੱਚ ਨੂੰ ਲੁਕਾ ਨਹੀਂ ਪਾਉਂਦੀਆਂ। ਹੁਣ ਵਿਆਹਾਂ ਦਾ ਸੀਜ਼ਨ ਆਉਣ ਵਾਲਾ ਹੈ ਤੇ ਸੋਨੇ ਦੀ ਕੀਮਤ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਫ਼ਿਲਹਾਲ ਇਸ ਦੀ ਕੀਮਤ 45,000 ਰੁਪਏ ਪ੍ਰਤੀ 10 ਗ੍ਰਾਮ (ਤੋਲਾ) ਹੈ। ਸੋਨੇ ਦੀ ਕੀਮਤ ‘ਆਲ ਟਾਈਮ ਹਾਈ’ ਤੋਂ ਲਗਭਗ 12,000 ਰੁਪਏ ਤੋਂ ਵੱਧ ਘਟ ਚੁੱਕੀ ਹੈ। ਸੋਨਾ ਆਪਣੇ ਲਗਪਗ 8 ਮਹੀਨਿਆਂ ਦੇ ਘੱਟ ਤੋਂ ਘੱਟ ਪੱਧਰ ਉੱਤੇ ਪੁੱਜ ਗਿਆ ਹੈ।

 
ਪਿਛਲੇ ਵਰ੍ਹੇ ਸਾਲ 2020 ਦੇ ਅਗਸਤ ਮਹੀਨੇ ਸੋਨੇ ਨੇ ਲਗਭਗ 56,200 ਰੁਪਏ ਦਾ ‘ਆਲ ਟਾਈਮ ਹਾਈ’ ਲੈਵਲ ਛੋਹਿਆ ਸੀ ਤੇ ਹੁਣ ਸੋਨਾ 44,113 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਪੁੱਜ ਚੁੱਕਾ ਹੈ। ਇੰਝ ਪਿਛਲੇ ਕੁਝ ਸਮੇਂ ਦੌਰਾਨ ਸੋਨਾ ਹੁਣ 12,000 ਰੁਪਏ ਸਸਤਾ ਹੋ ਚੁੱਕਾ ਹੈ।

 

ਸਾਲ 2020 ’ਚ ਸੋਨੇ ਦੀ ਕੀਮਤ 28 ਫ਼ੀ ਸਦੀ ਤੱਕ ਵਧੀ ਸੀ। ਉੱਧਰ ਚਾਂਦੀ ’ਚ ਵੀ 10 ਹਜ਼ਾਰ ਰੁਪਏ ਤੱਕ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਆਖ਼ਰ ਇੱਕ ਵਿਅਕਤੀ ਆਪਣੇ ਘਰ ਵਿੱਚ ਕਿੰਨਾ ਕੁ ਸੋਨਾ ਰੱਖ ਸਕਦਾ ਹੈ।

 

ਆਮਦਨ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ ਇੱਕ ਵਿਆਹੁਤਾ ਮਹਿਲਾ ਘਰ ਵਿੱਚ 500 ਗ੍ਰਾਮ, ਅਣਵਿਆਹੀ ਮਹਿਲਾ 250 ਗ੍ਰਾਮ ਤੇ ਮਰਦ ਕੇਵਲ 100 ਗ੍ਰਾਮ ਸੋਨਾ ਆਮਦਨ ਦਾ ਸਬੂਤ ਦਿੱਤੇ ਬਿਨਾ ਆਪਣੇ ਕੋਲ ਰੱਖ ਸਕਦਾ ਹੈ। ਆਮਦਨ ਟੈਕਸ ਵਿਭਾਗ ਤੁਹਾਡੇ ਸੋਨੇ ਦੇ ਗਹਿਣੇ ਜ਼ਬਤ ਨਹੀਂ ਕਰੇਗਾ।

 
ਜੇ ਤੁਹਾਡੇ ਕੋਲ ਜ਼ਿਆਦਾ ਸੋਨਾ ਹੈ, ਤਾਂ ਇਸ ਲਈ ਤੁਹਾਨੂੰ ਆਮਦਨ ਟੈਕਸ ਦਾ ਪਰੂਫ਼ ਦੇਣਾ ਹੋਵੇਗਾ ਤੇ ਜਾਂ ਫਿਰ ਇਹ ਦੱਸਣਾ ਹੋਵੇਗਾ ਕਿ ਸੋਨਾ ਤੇ ਗਹਿਣੇ ਕਿੱਥੋਂ ਆਏ। ਵੈਲਿਡ ਸੋਰਸ ਤੇ ਪਰੂਫ਼ ਨਾਲ ਤੁਸੀਂ ਜਿੰਨਾ ਮਰਜ਼ੀ ਸੋਨਾ ਆਪਣੇ ਘਰ ’ਚ ਰੱਖ ਸਕਦੇ ਹੋ। ਪਰ ਜੇ ਆਮਦਨ ਦਾ ਕੋਈ ਸਰੋਤ ਦੱਸੇ ਬਿਨਾ ਘਰ ’ਚ ਸੋਨਾ ਰੱਖਣਾ ਚਾਹੁੰਦੇ ਹੋ, ਤਾਂ ਇਸ ਦੀ ਸੀਮਾ ਤੈਅ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ