EPFO Update: ਰਿਟਾਇਰਮੈਂਟ ਫੰਡ ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਿਹਾ ਹੈ ਕਿ ਯੂਆਈਡੀਏਆਈ  (UIDAI) ਦੁਆਰਾ ਜਾਰੀ ਕੀਤੇ ਗਏ ਆਧਾਰ ਨੂੰ ਹੁਣ ਜਨਮ ਮਿਤੀ ਦੇ ਸਬੂਤ ਲਈ ਇੱਕ ਵੈਧ ਦਸਤਾਵੇਜ਼ ਨਹੀਂ ਮੰਨਿਆ ਜਾਵੇਗਾ। 16 ਜਨਵਰੀ, 2024 ਨੂੰ ਇੱਕ ਸਰਕੂਲਰ ਜਾਰੀ ਕਰਕੇ, EPFO ​ਨੇ ਕਿਹਾ ਕਿ UIDAI  (Unique Identification Authority of India) ਦੁਆਰਾ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ, ਵੈਧ ਦਸਤਾਵੇਜ਼ਾਂ ਦੀ ਸੂਚੀ ਤੋਂ ਆਧਾਰ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।


ਈਪੀਐਫਓ ਦੁਆਰਾ ਜਾਰੀ ਸਰਕੂਲਰ ਦੇ ਅਨੁਸਾਰ, ਈਪੀਐਫਓ ਨਾਲ ਸਬੰਧਤ ਕੰਮ ਦੌਰਾਨ ਜਨਮ ਮਿਤੀ ਵਿੱਚ ਸੁਧਾਰ ਲਈ ਆਧਾਰ ਨੂੰ ਵੈਧ ਦਸਤਾਵੇਜ਼ਾਂ ਦੀ ਸੂਚੀ ਤੋਂ ਵੀ ਹਟਾਇਆ ਜਾ ਰਿਹਾ ਹੈ। UIDAI ਨੇ 22 ਦਸੰਬਰ, 2023 ਨੂੰ ਇੱਕ ਸਰਕੂਲਰ ਵਿੱਚ ਕਿਹਾ ਸੀ ਕਿ ਆਧਾਰ ਨੰਬਰ ਦੀ ਵਰਤੋਂ ਤਸਦੀਕ ਤੋਂ ਬਾਅਦ ਕਿਸੇ ਵਿਅਕਤੀ ਦੀ ਪਛਾਣ ਸਥਾਪਤ ਕਰਨ ਲਈ ਕੀਤੀ ਜਾ ਸਕਦੀ ਹੈ ਪਰ ਇਹ ਜਨਮ ਮਿਤੀ ਦਾ ਸਬੂਤ ਨਹੀਂ ਹੈ।


Interim Budget 2024: ਟੈਕਸ ਮੁਫਤ ਨਹੀਂ ਰਹੇਗੀ ਖੇਤੀ ਤੋਂ ਕਮਾਈ? ਇਨ੍ਹਾਂ ਕਿਸਾਨਾਂ ਨੂੰ ਦੇਣਾ ਪੈ ਸਕਦੈ ਇਨਕਮ ਟੈਕਸ


UIDAI ਨੇ ਇਹ ਵੀ ਕਿਹਾ ਸੀ ਕਿ EPFO ਵਰਗੇ ਕਈ ਅਦਾਰੇ ਜਨਮ ਮਿਤੀ ਦੀ ਪੁਸ਼ਟੀ ਕਰਨ ਲਈ ਆਧਾਰ ਦੀ ਵਰਤੋਂ ਕਰ ਰਹੇ ਹਨ। ਕਈ ਹਾਈ ਕੋਰਟਾਂ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ ਆਧਾਰ ਜਨਮ ਮਿਤੀ ਦਾ ਪ੍ਰਮਾਣਿਕ ਪ੍ਰਮਾਣ ਨਹੀਂ ਹੈ। ਜਨਮ ਅਤੇ ਮੌਤ ਦੇ ਰਜਿਸਟਰਾਰ ਦੁਆਰਾ ਜਾਰੀ ਜਨਮ ਸਰਟੀਫਿਕੇਟ, ਕਿਸੇ ਮਾਨਤਾ ਪ੍ਰਾਪਤ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਗਈ ਮਾਰਕ ਸ਼ੀਟ, ਪੈਨ (Permanent Account Number) ਕਾਰਡ ਵਰਗੇ ਦਸਤਾਵੇਜ਼ ਜਨਮ ਮਿਤੀ ਦੇ ਪ੍ਰਮਾਣਿਕ ਸਬੂਤ ਵਜੋਂ ਵਰਤੇ ਜਾਂਦੇ ਹਨ।


ਈਪੀਐਫਓ ਦੇ ਅਨੁਸਾਰ, ਜੇ ਸਿਵਲ ਸਰਜਨ ਨੇ ਅਜਿਹਾ ਕੋਈ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਹੈ ਜਿਸ ਵਿੱਚ ਜਨਮ ਮਿਤੀ ਦਾ ਜ਼ਿਕਰ ਕੀਤਾ ਗਿਆ ਹੈ, ਤਾਂ ਈਪੀਐਫਓ ਵੀ ਇਸ ਨੂੰ ਮਾਨਤਾ ਦੇਵੇਗਾ। 2018 'ਚ ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਫੈਸਲਾ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਆਧਾਰ ਕਾਰਡ ਦੀ ਵਰਤੋਂ ਕਿੱਥੇ ਕੀਤੀ ਜਾ ਸਕਦੀ ਹੈ। ਉਦੋਂ ਅਦਾਲਤ ਨੇ ਕਿਹਾ ਸੀ ਕਿ ਬੈਂਕ ਖਾਤੇ ਅਤੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਦੀ ਕੋਈ ਲੋੜ ਨਹੀਂ ਹੈ।