Abu Dhabi Investment: ਅਬੂ ਧਾਬੀ ਇਨਵੈਸਟਮੈਂਟ ਅਥਾਰਟੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਸ ਲਿਮਿਟੇਡ (RRVL) 4,966.80 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਅਬੂ ਧਾਬੀ ਦੀ ਕੰਪਨੀ ਇਸ ਸੌਦੇ 'ਚ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ 'ਚ 0.59 ਫੀਸਦੀ ਇਕਵਿਟੀ ਖਰੀਦੇਗੀ।


ਇਹ ਨਿਵੇਸ਼ RRVL ਦੇ ਪ੍ਰੀ-ਮਨੀ ਇਕੁਇਟੀ ਮੁੱਲ 'ਤੇ ਕੀਤਾ ਜਾਵੇਗਾ, ਜਿਸ ਦਾ ਅਨੁਮਾਨ 8.381 ਲੱਖ ਕਰੋੜ ਰੁਪਏ ਹੈ। ਵਰਣਨਯੋਗ ਹੈ ਕਿ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ ਦੇਸ਼ ਵਿਚ ਇਕੁਇਟੀ ਮੁੱਲ ਦੇ ਮਾਮਲੇ ਵਿਚ ਪਹਿਲੀਆਂ 4 ਕੰਪਨੀਆਂ ਵਿਚ ਸ਼ਾਮਲ ਹੋ ਗਿਆ ਹੈ।



ਈਸ਼ਾ ਅੰਬਾਨੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਅਧੀਨ ਸੰਚਾਲਿਤ ਰਿਲਾਇੰਸ ਰਿਟੇਲ ਦੀ ਕਮਾਂਡ ਸੰਭਾਲ ਰਹੀ ਹੈ। ਰਿਲਾਇੰਸ ਰਿਟੇਲ ਨੇ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ। RRVL ਆਪਣੀਆਂ ਸਹਾਇਕ ਕੰਪਨੀਆਂ ਦੁਆਰਾ ਅਤੇ ਸਹਿਯੋਗੀਆਂ ਦੁਆਰਾ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਤੇ ਸਭ ਤੋਂ ਵੱਧ ਲਾਭਕਾਰੀ ਰਿਟੇਲ ਕਾਰੋਬਾਰ ਨੂੰ ਚਲਾਉਂਦਾ ਹੈ।


ਰਿਲਾਇੰਸ ਰਿਟੇਲ ਕੰਪਨੀ ਦੇ 18,500 ਤੋਂ ਵੱਧ ਸਟੋਰ ਹਨ। ਕੰਪਨੀ ਡਿਜੀਟਲ ਵਪਾਰਕ ਪਲੇਟਫਾਰਮ ਰਜਿਸਟਰਡ ਨੈੱਟਵਰਕ ਦੇ ਨਾਲ 26.7 ਕਰੋੜ ਗਾਹਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। RRVL ਨੇ ਆਪਣੇ ਨਵੇਂ ਵਪਾਰਕ ਕਾਰੋਬਾਰ ਰਾਹੀਂ 30 ਲੱਖ ਤੋਂ ਵੱਧ ਛੋਟੇ ਅਤੇ ਅਸੰਗਠਿਤ ਵਪਾਰੀਆਂ ਨੂੰ ਡਿਜੀਟਲ ਦੁਨੀਆ ਨਾਲ ਜੋੜਿਆ ਹੈ, ਤਾਂ ਜੋ ਇਹ ਵਪਾਰੀ ਆਪਣੇ ਗਾਹਕਾਂ ਨੂੰ ਚੰਗੀਆਂ ਕੀਮਤਾਂ 'ਤੇ ਉਤਪਾਦ ਪ੍ਰਦਾਨ ਕਰ ਸਕਣ।


ਗਲੋਬਲ ਪੱਧਰ 'ਤੇ ਲੰਬੇ ਸਮੇਂ 'ਚ ਫਾਇਦਾ ਹੋਵੇਗਾ


ਈਸ਼ਾ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਵਿੱਚ ਇੱਕ ਨਿਵੇਸ਼ਕ ਦੇ ਰੂਪ ਵਿੱਚ ਏਡੀਆਈਏ ਦੇ ਲਗਾਤਾਰ ਸਮਰਥਨ ਨੇ ਸਾਡੇ ਰਿਸ਼ਤੇ ਨੂੰ ਹੋਰ ਗੂੜ੍ਹਾ ਕੀਤਾ ਹੈ। ਇਸ ਰਕਮ ਨਾਲ ਕੰਪਨੀ ਨੂੰ ਗਲੋਬਲ ਪੱਧਰ 'ਤੇ ਲੰਬੇ ਸਮੇਂ 'ਚ ਫਾਇਦਾ ਹੋਵੇਗਾ। ਨਾਲ ਹੀ, ਭਾਰਤੀ ਰਿਟੇਲ ਖੇਤਰ ਵਿੱਚ ਤਬਦੀਲੀਆਂ ਵਿੱਚ ਤੇਜ਼ੀ ਆਵੇਗੀ। ADIA ਦਾ RRVL ਵਿੱਚ ਨਿਵੇਸ਼ ਭਾਰਤੀ ਅਰਥਵਿਵਸਥਾ ਅਤੇ ਸਾਡੇ ਕਾਰੋਬਾਰ ਦੀਆਂ ਬੁਨਿਆਦੀ ਗੱਲਾਂ, ਰਣਨੀਤੀ ਅਤੇ ਸਮਰੱਥਾਵਾਂ ਵਿੱਚ ਉਹਨਾਂ ਦੇ ਵਿਸ਼ਵਾਸ ਦਾ ਇੱਕ ਹੋਰ ਪ੍ਰਮਾਣ ਹੈ।


ਏਡੀਆਈਏ ਦੇ ਪ੍ਰਾਈਵੇਟ ਇਕੁਇਟੀ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਹਮਦ ਸ਼ਾਹਵਾਨ ਅਲਦਾਹੇਰੀ ਨੇ ਕਿਹਾ ਕਿ ਰਿਲਾਇੰਸ ਰਿਟੇਲ ਨੇ ਤੇਜ਼ੀ ਨਾਲ ਵਿਕਾਸ ਕਰ ਰਹੇ ਬਾਜ਼ਾਰ ਵਿੱਚ ਇੱਕ ਮਜ਼ਬੂਤ ​​ਪ੍ਰਦਰਸ਼ਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਵਿਸ਼ੇਸ਼ ਬਦਲਾਅ ਲਿਆਵੇਗਾ। ਮੋਰਗਨ ਸਟੈਨਲੀ ਨੇ ਇਸ ਸੌਦੇ ਲਈ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੇ ਵਿੱਤੀ ਸਲਾਹਕਾਰ ਵਜੋਂ ਕੰਮ ਕੀਤਾ ਹੈ।