Adani Statement: ਅਮਰੀਕੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਨੇ ਦੋਸ਼ ਲਗਾਇਆ ਸੀ ਕਿ ਅਡਾਨੀ ਸਮੂਹ ਖ਼ੁੱਲਮ ਖੁਲ੍ਹਾ ਸ਼ੇਅਰਾਂ ਵਿੱਚ ਹੇਰਾਫੇਰੀ ਅਤੇ ਲੇਖਾ-ਜੋਖਾ ਧੋਖਾਧੜੀ' ਵਿੱਚ ਸ਼ਾਮਲ ਰਿਹਾ ਹੈ। ਹਾਲਾਂਕਿ ਅਡਾਨੀ ਗਰੁੱਪ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੁਝ ਹੋਰ ਨਹੀਂ ਸਗੋਂ ਉਨ੍ਹਾਂ ਦੇ ਸ਼ੇਅਰ ਦੀ ਵਿਕਰੀ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਹੈ। ਅਡਾਨੀ ਗਰੁੱਪ ਦੇ ਲੀਗਲ ਹੈਡ ਜਤਿਨ ਜਾਲੁੰਧਵਾਲਾ ਨੇ ਇਹ ਜਾਣਕਾਰੀ ਦਿੱਤੀ ਹੈ।


ਅਡਾਨੀ ਗਰੁੱਪ ਨੇ ਕੀ ਕਿਹਾ? 


ਅਡਾਨੀ ਗਰੁੱਪ ਨੇ ਕਿਹਾ ਕਿ ਰਿਪੋਰਟ ਸਬੰਧੀ ਤੱਥਾਂ ਦੀ ਪੁਸ਼ਟੀ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਅਤੇ ਇਹ ਹੈਰਾਨ ਕਰਨ ਵਾਲਾ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ। ਪੋਰਟ ਤੋਂ ਲੈ ਕੇ ਊਰਜਾ ਦੇ ਖੇਤਰ ਵਿੱਚ ਕੰਮ ਕਰ ਰਹੇ ਗਰੁੱਪ ਨੇ ਕਿਹਾ, "ਇਹ ਰਿਪੋਰਟ ਕੁਝ ਹੋਰ ਨਹੀਂ ਸਗੋਂ ਚੋਣਵੀਆਂ ਗਲਤ ਅਤੇ ਬੇਬੁਨਿਆਦ ਸੂਚਨਾਵਾਂ ਤੋਂ ਤਿਆਰ ਕੀਤੀ ਗਈ ਹੈ ਅਤੇ ਜਿਸ ਦਾ ਮਕਸਦ ਪੂਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣਾ ਹੈ। ਜਿਸ ਦੇ ਆਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਨੂੰ ਭਾਰਤ ਦੀਆਂ ਅਦਾਲਤਾਂ ਨੇ ਰੱਦ ਕਰ ਦਿੱਤਾ ਹੈ।


ਅਡਾਨੀ ਗਰੁੱਪ ਦੇ ਸੀਐਫਓ ਜੁਗੇਸ਼ਿੰਦਰ ਸਿੰਘ ਨੇ ਦਿੱਤੀ ਆਪਣੀ ਪ੍ਰਤੀਕਿਰਿਆ


ਹਿੰਡਨਬਰਗ ਰਿਸਰਚ ਦੀ ਰਿਪੋਰਟ 'ਤੇ ਅਡਾਨੀ ਗਰੁੱਪ ਦੇ ਗਰੁੱਪ ਸੀਐੱਫਓ ਜੁਗੇਸ਼ਿੰਦਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਸੀਂ ਹਿੰਡਨਬਰਗ ਰਿਸਰਚ ਦੀ ਪ੍ਰਕਾਸ਼ਿਤ ਰਿਪੋਰਟ ਤੋਂ ਹੈਰਾਨ ਹਾਂ ਕਿਉਂਕਿ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤੇ ਜਾਂ ਸਹੀ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਹੀ ਰਿਪੋਰਟ ਪ੍ਰਕਾਸ਼ਿਤ ਕਰ ਦਿੱਤੀ। ਅਡਾਨੀ ਗਰੁੱਪ ਨੇ ਕਿਹਾ ਕਿ ਇਹ ਰਿਪੋਰਟ ਗਲਤ ਜਾਣਕਾਰੀ, ਫਾਲਤੂ, ਬੇਬੁਨਿਆਦ ਅਤੇ ਮਾਣਹਾਨੀ ਦੇ ਦੋਸ਼ਾਂ ਦਾ ਇੱਕ ਖਤਰਨਾਕ ਮਿਸ਼ਰਣ ਹੈ, ਜਿਸ ਦੀ ਜਾਂਚ ਭਾਰਤ ਦੀਆਂ ਸੁਪਰੀਮ ਕੋਰਟਾਂ ਦੁਆਰਾ ਕੀਤੀ ਗਈ ਹੈ ਅਤੇ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਰਿਪੋਰਟ ਅਡਾਨੀ ਇੰਟਰਪ੍ਰਾਈਜਿਜ਼ ਦੇ ਐਫਪੀਓ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਹੈ।


ਹਿੰਡਨਬਰਗ ਰਿਸਰਚ ਦੇ ਦੋਸ਼ ਬਹੁਤ ਗੰਭੀਰ - ਅਡਾਨੀ ਗਰੁੱਪ ਦੇ ਸ਼ੇਅਰ ਹੋਏ ਕਰੈਸ਼ 


ਅਮਰੀਕੀ ਕੰਪਨੀ ਹਿੰਡਨਬਰਗ ਦੇ ਅਨੁਸਾਰ, ਦੋ ਸਾਲਾਂ ਦੀ ਖੋਜ ਤੋਂ ਬਾਅਦ, ਇਹ ਪਾਇਆ ਗਿਆ ਕਿ 17,800 ਬਿਲੀਅਨ ($ 218 ਬਿਲੀਅਨ) ਦਾ ਅਡਾਨੀ ਗੁਰੱਪ ਦਹਾਕਿਆਂ ਤੋਂ "ਸਟਾਕ ਨਾਲ ਹੇਰਾਫੇਰੀ ਅਤੇ ਲੇਖਾ ਦੀ ਧੋਖਾਧੜੀ" ਵਿੱਚ ਸ਼ਾਮਲ ਰਿਹਾ ਹੈ। ਇਹ ਰਿਪੋਰਟ ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ 20,000 ਕਰੋੜ ਰੁਪਏ ਦੀ ਫਾਲੋ-ਆਨ ਪਬਲਿਕ ਪੇਸ਼ਕਸ਼ (FPO) ਲਈ ਅਰਜ਼ੀਆਂ ਖੋਲ੍ਹਣ ਤੋਂ ਠੀਕ ਪਹਿਲਾਂ ਆਈ ਹੈ। ਕੰਪਨੀ ਦਾ FPO 27 ਜਨਵਰੀ ਨੂੰ ਖੁੱਲ੍ਹੇਗਾ ਅਤੇ 31 ਜਨਵਰੀ ਨੂੰ ਬੰਦ ਹੋਵੇਗਾ।


ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਦੇ ਦੋਸ਼ ਹਨ


ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਅਨੁਸਾਰ, "ਅਡਾਨੀ ਗੁਰੱਪ ਦੇ ਸੰਸਥਾਪਕ ਅਤੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ 120 ਬਿਲੀਅਨ ਡਾਲਰ ਹੈ। ਇਸ ਵਿੱਚੋਂ ਪਿਛਲੇ ਤਿੰਨ ਸਾਲਾਂ ਵਿੱਚ 100 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਕਰਕੇ ਗਰੁੱਪ ਦੀਆਂ ਸੱਤ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਇਨ੍ਹਾਂ ਵਿੱਚ ਔਸਤਨ 819 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।” ਰਿਪੋਰਟ ਵਿੱਚ ਅਡਾਨੀ ਪਰਿਵਾਰ ਦੁਆਰਾ ਨਿਯੰਤਰਿਤ ਫਰੰਟ ਯੂਨਿਟਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਹ ਕੰਪਨੀਆਂ ਕੈਰੇਬੀਅਨ ਅਤੇ ਮਾਰੀਸ਼ਸ ਤੋਂ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੱਕ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਯੂਨਿਟਾਂ ਦੀ ਵਰਤੋਂ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਕਰਨ ਲਈ ਕੀਤੀ ਜਾਂਦੀ ਸੀ। ਇਸ ਦੇ ਨਾਲ ਹੀ ਇਸ ਦੀ ਵਰਤੋਂ ਸਮੂਹ ਦੀਆਂ ਸੂਚੀਬੱਧ ਕੰਪਨੀਆਂ ਦੇ ਫੰਡਾਂ ਦੀ ਦੁਰਵਰਤੋਂ ਕਰਨ ਲਈ ਵੀ ਕੀਤੀ ਗਈ ਸੀ।


ਹਿੰਡਨਬਰਗ ਨੇ ਕਿਹਾ, "ਅਡਾਨੀ ਗਰੁੱਪ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ। ਹਜ਼ਾਰਾਂ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਗਈ ਅਤੇ ਲਗਭਗ ਛੇ ਦੇਸ਼ਾਂ ਦਾ ਦੌਰਾ ਕਰਕੇ ਸਥਿਤੀ ਦਾ ਪਤਾ ਲਗਾਇਆ ਗਿਆ। ਕੰਪਨੀ ਨੇ ਕੋਸ਼ਿਸ਼ਾਂ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ, ਜਿਸ ਵਿੱਚ ਕੁਝ ਸ਼ੈੱਲ ਯੂਨਿਟਾਂ ਨੂੰ ਕਵਰ ਕਰਨ ਲਈ ਉਪਾਅ ਕੀਤੇ ਗਏ ਸਨ। ਇਸ ਵਿਚ ਜਦੋਂ ਸਟਾਕ ਦੀਆਂ ਕੀਮਤਾਂ ਜ਼ਿਆਦਾ ਸਨ ਤਾਂ ਗਿਰਵੀ ਰੱਖ ਕੇ ਕਰਜ਼ਾ ਲਿਆ ਗਿਆ। ਇਸ ਨਾਲ ਸਮੁੱਚੇ ਸਮੂਹ ਦੀ ਵਿੱਤੀ ਹਾਲਤ ਡਾਵਾਂਡੋਲ ਹੋ ਗਈ ਹੈ।"


ਅਡਾਨੀ ਸਮੂਹ ਚਿੰਤਾਵਾਂ ਨੂੰ ਖਾਰਜ ਕਰਦਾ ਰਿਹਾ ਹੈ


ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਕਰਜ਼ੇ ਨੂੰ ਲੈ ਕੇ ਹੋਈ ਚਿੰਤਾ ਨੂੰ ਵਾਰ-ਵਾਰ ਖਾਰਜ ਕਰਦਾ ਆ ਰਿਹਾ ਹੈ। ਗਰੁੱਪ ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਜੁਗੇਸ਼ਿੰਦਰ ਸਿੰਘ ਨੇ 21 ਜਨਵਰੀ ਨੂੰ ਮੀਡੀਆ ਨੂੰ ਦੱਸਿਆ, "ਕਿਸੇ ਨੇ ਵੀ ਸਾਡੇ ਕਰਜ਼ੇ ਨੂੰ ਲੈ ਕੇ ਚਿੰਤਾ ਨਹੀਂ ਕੀਤੀ, ਇੱਕ ਵੀ ਨਿਵੇਸ਼ਕ ਨੇ ਕੁਝ ਨਹੀਂ ਕਿਹਾ। ਸਮੂਹ ਨੇ ਕਿਹਾ, ''ਵਿੱਤੀ ਮਾਹਿਰਾਂ ਅਤੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕ੍ਰੈਡਿਟ ਰੇਟਿੰਗ ਏਜੰਸੀਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਅਤੇ ਰਿਪੋਰਟਾਂ ਦੇ ਆਧਾਰ 'ਤੇ, ਨਿਵੇਸ਼ਕ ਭਾਈਚਾਰੇ ਨੇ ਹਮੇਸ਼ਾ ਅਡਾਨੀ ਸਮੂਹ 'ਤੇ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਨੇ ਕਿਹਾ, "ਸਾਡੇ ਨਿਵੇਸ਼ਕ ਚੀਜ਼ਾਂ ਤੋਂ ਜਾਣੂ ਹਨ ਅਤੇ ਉਹ ਸਵਾਰਥੀ ਹਿੱਤਾਂ ਦੁਆਰਾ ਜਾਰੀ ਇਕਪਾਸੜ ਅਤੇ ਬੇਬੁਨਿਆਦ ਰਿਪੋਰਟਾਂ ਤੋਂ ਪ੍ਰਭਾਵਿਤ ਨਹੀਂ ਹੋਣ ਵਾਲੇ ਹਨ।" ਸਮੂਹ ਨੇ ਕਿਹਾ, "ਸਮੂਹ ਜਿੱਥੇ ਵੀ ਕੰਮ ਕਰਦਾ ਹੈ, ਹਮੇਸ਼ਾ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਰਿਹਾ ਹੈ ਅਤੇ ਕਾਰਪੋਰੇਟ ਗਵਰਨੈਂਸ ਦੇ ਉੱਚ ਮਾਪਦੰਡਾਂ ਨੂੰ ਕਾਇਮ ਰੱਖਿਆ ਹੈ।"


ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ PERIODS 'ਚ ਬਹੁਤ ਦਰਦ ਹੁੰਦਾ ਹੈ, ਤਾਂ ਤੁਸੀਂ ਇਸ ਬਿਮਾਰੀ ਦੇ ਹੋ ਸਕਦੇ ਸ਼ਿਕਾਰ, ਜਾਣੋ


ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਕੱਲ੍ਹ ਭਾਰੀ ਗਿਰਾਵਟ ਦਰਜ ਕੀਤੀ ਗਈ


ਇਸ ਰਿਪੋਰਟ ਤੋਂ ਬਾਅਦ ਕੱਲ੍ਹ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਬਾਅਦ ਵਿੱਚ ਇਹ ਨੁਕਸਾਨ ਤੋਂ ਉਭਰਨ ਵਿੱਚ ਕਾਮਯਾਬ ਰਿਹਾ। ਅਡਾਨੀ ਐਂਟਰਪ੍ਰਾਈਜਿਜ਼ 2.5 ਫੀਸਦੀ ਹੇਠਾਂ ਸੀ ਪਰ ਗਰੁੱਪ ਦੇ ਬਿਆਨ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ 1.5 ਫੀਸਦੀ ਹੇਠਾਂ ਆ ਗਿਆ। ਅਡਾਨੀ ਪੋਰਟ ਐਂਡ ਸੇਜ਼ ਲਿਮਟਿਡ ਵੀ ਇਕ ਸਮੇਂ 'ਤੇ 6.23 ਫੀਸਦੀ ਹੇਠਾਂ ਚਲਾ ਗਿਆ। ਬਾਅਦ ਵਿੱਚ ਇਸ ਵਿੱਚ ਕੁਝ ਸੁਧਾਰ ਹੋਇਆ।