Air Turbine Fuel Price Hike: ਹਵਾਈ ਯਾਤਰਾ ਹੁਣ ਹੋਰ ਮਹਿੰਗੀ ਹੋ ਸਕਦੀ ਹੈ।ਸਰਕਾਰੀ ਤੇਲ ਕੰਪਨੀਆਂ ਨੇ ਅੱਜ ਫਿਰ ਹਵਾਈ ਈਂਧਨ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ATF ਦੀਆਂ ਕੀਮਤਾਂ 5 ਫੀਸਦੀ ਵਧਾਈਆਂ ਗਈਆਂ ਹਨ। ਇਸ ਵਾਧੇ ਤੋਂ ਬਾਅਦ ਜਹਾਜ਼ ਈਂਧਨ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਸਾਲ 2022 'ਚ ਜਹਾਜ਼ ਈਂਧਨ ਦੀਆਂ ਕੀਮਤਾਂ 'ਚ 10ਵੀਂ ਵਾਰ ਵਾਧਾ ਹੋਇਆ ਹੈ।
5 ਫੀਸਦੀ ਹੋਇਆ ਵਾਧਾ
ਤੁਹਾਨੂੰ ਦੱਸ ਦੇਈਏ ਕਿ ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਜਹਾਜ਼ਾਂ ਦੇ ਈਂਧਨ 'ਤੇ ਵੀ ਪਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਰਾਸ਼ਟਰੀ ਰਾਜਧਾਨੀ 'ਚ ATF ਦੀਆਂ ਕੀਮਤਾਂ 'ਚ 5 ਫੀਸਦੀ ਦਾ ਵਾਧਾ ਕੀਤਾ ਹੈ। ਦੇਸ਼ ਦੀ ਰਾਜਧਾਨੀ 'ਚ ATF ਦੀ ਕੀਮਤ 123,039.71 ਰੁਪਏ ਪ੍ਰਤੀ ਕਿਲੋਲੀਟਰ (123 ਰੁਪਏ ਪ੍ਰਤੀ ਲੀਟਰ) 'ਤੇ ਪਹੁੰਚ ਗਈ ਹੈ।
15 ਦਿਨਾਂ 'ਚ ਹੁੰਦੀ ਕੀਮਤਾਂ ਦੀ ਸਮੀਖਿਆ
ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਜਹਾਜ਼ਾਂ ਦੇ ਈਂਧਨ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਇਸ ਸਾਲ 1 ਜਨਵਰੀ ਤੋਂ ਹਵਾਈ ਈਂਧਨ ਕਰੀਬ 62 ਫੀਸਦੀ ਮਹਿੰਗਾ ਹੋ ਗਿਆ ਹੈ।
ਕੋਲਕਾਤਾ ਤੇ ਮੁੰਬਈ ਵਿੱਚ ਕੀਮਤ ਕੀ ਹੈ ਰੇਟ?
ਮੁੰਬਈ ਵਿੱਚ ATF ਦੀ ਕੀਮਤ ਹੁਣ 121,847.11 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਕੋਲਕਾਤਾ ਵਿੱਚ ਇਹ 127,854.60 ਰੁਪਏ ਤੇ ਚੇਨਈ ਵਿੱਚ 127,286 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ।
ਹਵਾਬਾਜ਼ੀ ਉਦਯੋਗ 'ਤੇ ਮਹਿੰਗੇ ਹਵਾਈ ਈਂਧਨ ਦੀ ਮਾਰ
ਕੱਚਾ ਤੇਲ ਮਹਿੰਗਾ ਹੋਣ ਕਾਰਨ ਪਿਛਲੇ ਚਾਰ ਮਹੀਨਿਆਂ 'ਚ ਹਵਾਈ ਈਂਧਨ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ ਜਿਸ ਦਾ ਖਮਿਆਜ਼ਾ ਦੇਸ਼ ਦੀ ਹਵਾਬਾਜ਼ੀ ਉਦਯੋਗ ਨੂੰ ਭੁਗਤਣਾ ਪੈ ਸਕਦਾ ਹੈ। ਹਵਾਈ ਈਂਧਨ ਮਹਿੰਗੇ ਹੋਣ ਕਾਰਨ ਏਅਰਲਾਈਨਜ਼ ਕਿਰਾਏ ਵਧਾ ਰਹੀਆਂ ਹਨ, ਜਿਸ ਕਾਰਨ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਪ੍ਰਭਾਵਿਤ ਹੋ ਰਹੀ ਹੈ। ਰੇਟਿੰਗ ਏਜੰਸੀ ICRA ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ATF ਦੀਆਂ ਵਧਦੀਆਂ ਕੀਮਤਾਂ ਦਾ ਦੇਸ਼ ਦੇ ਹਵਾਬਾਜ਼ੀ ਉਦਯੋਗ ਦੀ ਰਿਕਵਰੀ 'ਤੇ ਅਸਰ ਪੈ ਸਕਦਾ ਹੈ।