ਨਵੀਂ ਦਿੱਲੀ: ਮਦਰ ਡੇਅਰੀ ਨਾਲ ਕਾਰੋਬਾਰ ਸ਼ੁਰੂ ਕਰਨ ਦਾ ਹੁਣ ਬਹੁਤ ਵਧੀਆ ਸੁਨਹਿਰੀ ਮੌਕਾ ਆ ਗਿਆ ਹੈ ਕਿਉਂਕਿ ਦੁੱਧ ਤੇ ਦੁੱਧ ਉਤਪਾਦਾਂ ਦੇ ਕਾਰੋਬਾਰ ਨਾਲ ਜੁੜੀ ਮਦਰ ਡੇਅਰੀ ਵਿੱਤੀ ਸਾਲ 2022-23 ਤੱਕ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 700 ਖਪਤਕਾਰ ਵਿਕਰੀ ਕੇਂਦਰ ਖੋਲ੍ਹੇਗੀ। ਇਹ ਵਿਕਰੀ ਕੇਂਦਰ ਮੁੱਖ ਤੌਰ ’ਤੇ ਕਿਓਸਕ ਤੇ ਫਰੈਂਚਾਈਜ਼ ਦੀ ਦੁਕਾਨ ਦੇ ਰੂਪ ਵਿੱਚ ਹੋਵੇਗਾ।


ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਦੀ ਹੀ ਮਾਲਕੀ ਵਾਲੀ ਸਹਾਇਕ ਕੰਪਨੀ ‘ਮਦਰ ਡੇਅਰੀ ਫਰੂਟ ਐਂਡ ਵੈਜੀਟੇਬਲ ਪ੍ਰਾਈਵੇਟ ਲਿਮਟਿਡ’ ਨੇ ਕਿਹਾ ਕਿ ਕੰਪਨੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਆਪਣੇ ਗਾਹਕ ਵਿਕਰੀ ਕੇਂਦਰ ਨੂੰ ਮਜ਼ਬੂਤ ਕਰੇਗੀ। ਇਸ ਤਹਿਤ, 2022-23 ਤੱਕ 700 ਖਪਤਕਾਰ ਆਊਟਲੇਟ ਖੋਲ੍ਹੇ ਜਾਣਗੇ, ਜੋ ਮੁੱਖ ਤੌਰ ਤੇ ਕਿਓਸਕ ਤੇ ਫਰੈਂਚਾਇਜ਼ੀ ਦੁਕਾਨਾਂ ਦੇ ਰੂਪ ਵਿੱਚ ਹੋਣਗੇ।


ਮਦਰ ਡੇਅਰੀ ਦੇ ਇਸ ਵੇਲੇ 1,800 ਖਪਤਕਾਰ ਆਊਟਲੈਟਸ ਹਨ। ਇਸ ਵਿੱਚ ਦੁੱਧ ਵੇਚਣ ਵਾਲੀਆਂ ਛੋਟੀਆਂ ਦੁਕਾਨਾਂ ਸ਼ਾਮਲ ਹਨ। ਬਿਆਨ ਅਨੁਸਾਰ, ਮਦਰ ਡੇਅਰੀ ਵਿੱਤੀ ਸਾਲ 2022-23 ਤੱਕ ਆਪਣੇ ਆਊਟਲੇਟਸ ਦੀ ਗਿਣਤੀ ਨੂੰ 2,500 ਤੋਂ ਪਾਰ ਲੈ ਜਾਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।


ਇਸ ਪਹਿਲ ਦਾ ਉਦੇਸ਼ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨਾ ਤੇ ਗਾਹਕਾਂ ਨੂੰ ਮਿਆਰੀ ਉਤਪਾਦਾਂ ਤੱਕ ਪਹੁੰਚ ਦੀ ਸਹੂਲਤ ਪ੍ਰਦਾਨ ਕਰਨਾ ਹੈ।


ਕੰਪਨੀ ਨੇ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਦਿਨ ਵਿੱਚ 15 ਕਿਓਸਕ ਖੋਲ੍ਹੇ। ਮਦਰ ਡੇਅਰੀ ਦੇ ਪ੍ਰਬੰਧ ਨਿਰਦੇਸ਼ਕ ਮਨੀਸ਼ ਬੰਦਲਿਸ਼ ਨੇ ਕੰਪਨੀ ਦੀ ਵਿਸਤਾਰ ਯੋਜਨਾ ਬਾਰੇ ਕਿਹਾ,"ਮਦਰ ਡੇਅਰੀ ਖਪਤਕਾਰਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਦੀ ਹੈ... ਖਪਤਕਾਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਦੂਰ -ਦੁਰਾਡੇ ਦੇ ਕਿਸਾਨਾਂ ਨੂੰ ਸਿੱਧਾ ਬਾਜ਼ਾਰ ਨਾਲ ਜੋੜਨ ਦੇ ਹਿੱਸੇ ਵਜੋਂ ਅਸੀਂ ਆਪਣੇ ਵਿਕਰੀ ਨੈਟਵਰਕ ਨੂੰ ਮਜ਼ਬੂਤ ਕਰ ਰਹੇ ਹਾਂ।


ਕੰਪਨੀ 'ਮਦਰ ਡੇਅਰੀ' ਬ੍ਰਾਂਡ ਦੇ ਤਹਿਤ ਦੁੱਧ, ਆਈਸਕ੍ਰੀਮ, ਪਨੀਰ ਤੇ ਘਿਓ ਵਰਗੇ ਦੁੱਧ ਉਤਪਾਦਾਂ ਦਾ ਨਿਰਮਾਣ, ਬਾਜ਼ਾਰ ਤੇ ਵਿਕਰੀ ਕਰਦੀ ਹੈ। ਇਹ ਕੰਪਨੀ 'ਧਾਰਾ' ਬ੍ਰਾਂਡ ਅਧੀਨ ਖਾਣ ਵਾਲੇ ਤੇਲ ਵੀ ਵੇਚਦੀ ਹੈ। ਇਸ ਤੋਂ ਇਲਾਵਾ, 'ਸਫਲ' ਬ੍ਰਾਂਡ ਤਹਿਤ, ਇਹ ਤਾਜ਼ੇ ਫਲ ਤੇ ਸਬਜ਼ੀਆਂ, ਜੰਮੇ ਹੋਏ ਸਬਜ਼ੀਆਂ ਤੇ ਦਾਲਾਂ ਆਦਿ ਵੀ ਵੇਚਦੀ ਹੈ।



ਇਹ ਵੀ ਪੜ੍ਹੋ: Murder at Singhu Border: ਸਿੰਘੂ ਬਾਰਡਰ 'ਤੇ ਨੌਜਵਾਨ ਦੇ ਕਤਲ ਮਗਰੋਂ ਗਰਮਾਇਆ ਮਾਹੌਲ, ਬੀਜੇਪੀ ਦਾ ਤਿੱਖਾ ਹਮਲਾ, ਕਿਸਾਨ ਮੋਰਚੇ ਦਾ ਸਖਤ ਸਟੈਂਡ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904