ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਲਗਾਤਾਰ 11ਵੇਂ ਦਿਨ ਕੋਈ ਉਛਾਲ ਨਹੀਂ ਹੋਇਆ। ਹਾਲਾਂਕਿ ਜੈੱਟ ਫਿਊਲ ਦੀ ਕੀਮਤ 'ਚ ਵਾਧਾ ਹੋਇਆ ਹੈ। ਜੈੱਟ ਫਿਊਲ ਦੀ ਕੀਮਤ 277 ਰੁਪਏ ਵਧ ਕੇ 113202.33 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। 16 ਅਪ੍ਰੈਲ ਤੋਂ ਨਵੀਂ ਕੀਮਤ ਕੋਲਕਾਤਾ ਵਿੱਚ 117753.60 ਰੁਪਏ ਪ੍ਰਤੀ ਕਿਲੋਲੀਟਰ, ਮੁੰਬਈ ਵਿੱਚ 117981.99 ਰੁਪਏ ਪ੍ਰਤੀ ਕਿਲੋਲੀਟਰ ਅਤੇ ਚੇਨਈ ਵਿੱਚ 116933.49 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। 


 

ਇਸ ਉਛਾਲ ਤੋਂ ਬਾਅਦ ਦੇਸ਼ 'ਚ ਜੈਟ ਫਿਊਲ ਦੀ ਕੀਮਤ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਵਧਣ ਕਾਰਨ ਏਟੀਐੱਫ ਯਾਨੀ ਏਅਰ ਟਰਬਾਈਨ ਫਿਊਲ ਦੀ ਦਰ ਲਗਾਤਾਰ ਵਧ ਰਹੀ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਜੈੱਟ ਫਿਊਲ (ਏ.ਟੀ.ਐੱਫ.) ਦੀ ਕੀਮਤ 2 ਫੀਸਦੀ ਵਧ ਕੇ 112925 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਸੀ।

ਅੰਤਰਰਾਸ਼ਟਰੀ ਉਡਾਣ ਭਰਨ ਵਾਲੀਆਂ ਘਰੇਲੂ ਏਅਰਲਾਈਨਾਂ ਲਈ ਰਾਜਧਾਨੀ ਦਿੱਲੀ ਵਿੱਚ ATF ਦੀ ਕੀਮਤ 1130.88 ਡਾਲਰ ਪ੍ਰਤੀ ਕਿਲੋਲੀਟਰ ਹੋ ਗਈ ਹੈ। ਕੋਲਕਾਤਾ ਵਿੱਚ ਇਹ ਕੀਮਤ $1171.06 ਪ੍ਰਤੀ ਕਿਲੋਲੀਟਰ, ਮੁੰਬਈ ਵਿੱਚ $1127.36 ਪ੍ਰਤੀ ਕਿਲੋਲੀਟਰ ਅਤੇ ਚੇਨਈ ਵਿੱਚ $1126 ਪ੍ਰਤੀ ਕਿਲੋਲੀਟਰ ਹੋ ਗਈ ਹੈ।

 1 ਅਪ੍ਰੈਲ ਨੂੰ ਆਇਆ ਸੀ ਉਛਾਲ  


ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਜੈੱਟ ਈਂਧਨ ਦੀ ਕੀਮਤ ਵਧੀ ਸੀ। 1 ਅਪ੍ਰੈਲ ਨੂੰ ਰਾਜਧਾਨੀ ਦਿੱਲੀ 'ਚ ਜੈੱਟ ਫਿਊਲ ਯਾਨੀ ATF ਦੀ ਕੀਮਤ 2 ਫੀਸਦੀ ਵੱਧ ਕੇ 112925 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਸੀ। ਇਸ ਤੋਂ ਪਹਿਲਾਂ ਇਹ ਕੀਮਤ 110666 ਰੁਪਏ ਪ੍ਰਤੀ ਕਿਲੋਲੀਟਰ ਸੀ। ਜੈੱਟ ਈਂਧਨ ਦੀਆਂ ਕੀਮਤਾਂ ਬੈਂਚਮਾਰਕ ਈਂਧਨ ਦੀ ਔਸਤ ਅੰਤਰਰਾਸ਼ਟਰੀ ਕੀਮਤ ਦੇ ਆਧਾਰ 'ਤੇ ਹਰ ਮਹੀਨੇ ਦੀ 1 ਅਤੇ 16 ਤਰੀਕ ਨੂੰ ਸੋਧੀਆਂ ਜਾਂਦੀਆਂ ਹਨ।

ਪੈਟਰੋਲ ਅਤੇ ਡੀਜ਼ਲ 'ਚ ਕੋਈ ਬਦਲਾਅ ਨਹੀਂ


ਦੇਸ਼ ਦੀਆਂ ਵੱਡੀਆਂ ਤੇਲ ਕੰਪਨੀਆਂ ਨੇ ਸ਼ਨੀਵਾਰ 16 ਅਪ੍ਰੈਲ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਲਗਾਤਾਰ 11ਵਾਂ ਦਿਨ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ 22 ਮਾਰਚ ਤੋਂ 6 ਅਪ੍ਰੈਲ ਤੱਕ ਦੇਸ਼ 'ਚ ਪੈਟਰੋਲ ਦੀ ਕੀਮਤ 'ਚ 10 ਰੁਪਏ ਦਾ ਵਾਧਾ ਹੋਇਆ ਸੀ। 6 ਅਪ੍ਰੈਲ ਤੋਂ ਇਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਏਅਰਲਾਈਨਾਂ 'ਤੇ ਕਿਰਾਏ ਵਧਾਉਣ ਦਾ ਦਬਾਅ


ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਨੇ ਏਅਰਲਾਈਨਾਂ 'ਤੇ ਕਿਰਾਏ ਵਧਾਉਣ ਦਾ ਦਬਾਅ ਬਣਾਇਆ ਹੈ। ਹਾਲਾਂਕਿ ਕਿਰਾਏ 'ਚ ਵਾਧੇ ਦਾ ਕੋਰੋਨਾ ਤੋਂ ਬਾਅਦ ਚੱਲ ਰਹੀ ਏਅਰਲਾਈਨ 'ਤੇ ਮਾੜਾ ਅਸਰ ਪਵੇਗਾ। ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਭਾਰਤ ਵਿੱਚ ਜੈਟ ਫਿਊਲ ਦੁਨੀਆ ਵਿੱਚ ਸਭ ਤੋਂ ਮਹਿੰਗਾ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ 11 ਸੂਬੇ ਅਜਿਹੇ ਸਨ, ਜਿੱਥੇ ATF 'ਤੇ 1-4 ਫੀਸਦੀ ਵੈਟ ਲਗਾਇਆ ਜਾਂਦਾ ਸੀ, ਜਦਕਿ 25 ਸੂਬੇ ਅਜਿਹੇ ਸਨ ਜਿੱਥੇ ਵੈਟ ਦੀ ਦਰ 10-30 ਫੀਸਦੀ ਦੇ ਵਿਚਕਾਰ ਸੀ। ਅਸੀਂ ਲਗਾਤਾਰ ਸੰਪਰਕ ਵਿੱਚ ਹਾਂ ,ਜਿਸਦਾ ਫਾਇਦਾ ਹੋਇਆ ਹੈ। ਹੁਣ 24 ਅਜਿਹੇ ਰਾਜ ਹਨ ,ਜਿੱਥੇ ATF 'ਤੇ 1-4 ਫੀਸਦੀ ਦਾ ਬੀਟ ਵੈਟ ਲਗਾਇਆ ਜਾਂਦਾ ਹੈ। ਹੁਣ 12 ਰਾਜਾਂ ਵਿੱਚ ਵੈਟ 10-30 ਫੀਸਦੀ ਦੀ ਰੇਂਜ ਵਿੱਚ ਲਗਾਇਆ ਜਾਂਦਾ ਹੈ। ਇਨ੍ਹਾਂ ਸੂਬਿਆਂ ਨਾਲ ਗੱਲਬਾਤ ਅਜੇ ਵੀ ਜਾਰੀ ਹੈ।