Ram Mandir Consecration: ਅਯੁੱਧਿਆ (Ayodhya) 'ਚ ਰਾਮ ਮੰਦਰ (Ram Mandir) ਦਾ ਲੰਬਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਕੁਝ ਸਮੇਂ ਬਾਅਦ ਅੱਜ 22 ਜਨਵਰੀ ਨੂੰ ਅਯੁੱਧਿਆ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਇਸ ਮੰਦਰ ਨੂੰ ਲੈ ਕੇ ਦੇਸ਼ ਭਰ 'ਚ ਭਾਰੀ ਉਤਸ਼ਾਹ ਹੈ। ਰਾਮ ਮੰਦਰ ਦੇ ਮੁਕੰਮਲ ਹੋਣ ਨਾਲ ਉੱਤਰ ਪ੍ਰਦੇਸ਼ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ, ਜਿਸ ਨਾਲ ਸੂਬੇ ਦੇ ਮਾਲੀਏ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ।


ਕੇਂਦਰ ਸਰਕਾਰ ਦੀ ਇਸ ਸਕੀਮ ਨਾਲ ਸੂਭੇ ਨੂੰ ਲਾਭ 


ਐਸਬੀਆਈ ਦੀ ਇੱਕ ਰਿਪੋਰਟ ਮੁਤਾਬਕ ਯੂਪੀ ਦੇ ਮਾਲੀਏ ਨੂੰ ਇਸ ਤੋਂ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਅਯੁੱਧਿਆ 'ਚ ਰਾਮ ਮੰਦਰ ਅਤੇ ਹੋਰ ਸੈਰ-ਸਪਾਟਾ ਯੋਜਨਾਵਾਂ (Ram temple and other tourism schemes in Ayodhya) ਕਾਰਨ ਉੱਤਰ ਪ੍ਰਦੇਸ਼ ਦਾ ਟੈਕਸ ਮਾਲੀਆ 20 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ 25 ਹਜ਼ਾਰ ਕਰੋੜ ਰੁਪਏ ਹੋ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਨੂੰ ਕੇਂਦਰ ਸਰਕਾਰ ਦੀ ਪਿਲਗ੍ਰੀਮੇਜ ਰੀਜੁਵੇਨੇਸ਼ਨ ਐਂਡ ਸਪਿਰਚੁਅਲ ਹੈਰੀਟੇਜ ਔਗਮੈਂਟੇਸ਼ਨ ਡਰਾਈਵ (Pilgrimage Rejuvenation and Spiritual Heritage Augmentation Drive (PRASAD) ਯੋਜਨਾ ਦਾ ਬਹੁਤ ਫਾਇਦਾ ਹੋ ਰਿਹਾ ਹੈ।


ਯੂਪੀ ਵਿੱਚ ਟੂਰਿਸਟ ਖਰਚਾ ਹੋ ਜਾਵੇਗਾ ਦੁੱਗਣਾ 


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਤੱਕ ਉੱਤਰ ਪ੍ਰਦੇਸ਼ ਵਿੱਚ ਸੈਲਾਨੀਆਂ ਦਾ ਖਰਚ ਦੁੱਗਣਾ ਹੋ ਸਕਦਾ ਹੈ। ਸਾਲ 2022 'ਚ ਘਰੇਲੂ ਸੈਲਾਨੀਆਂ ਨੇ ਉੱਤਰ ਪ੍ਰਦੇਸ਼ 'ਚ 2.2 ਲੱਖ ਕਰੋੜ ਰੁਪਏ ਖਰਚ ਕੀਤੇ ਸਨ। ਵਿਦੇਸ਼ੀ ਸੈਲਾਨੀਆਂ ਨੇ ਸੂਬੇ 'ਚ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਸਨ। ਰਿਪੋਰਟ ਮੁਤਾਬਕ ਰਾਮ ਮੰਦਰ ਅਤੇ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਵਾਲੀਆਂ ਹੋਰ ਯੋਜਨਾਵਾਂ ਦੇ ਆਧਾਰ 'ਤੇ ਇਸ ਸਾਲ ਸੂਬੇ 'ਚ ਸੈਲਾਨੀਆਂ ਦਾ ਖਰਚ 4 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ।


 ਇੰਨੀ ਹੋ ਜਾਵੇਗੀ ਯੂਪੀ ਦੀ ਆਰਥਿਕਤਾ


ਐਸਬੀਆਈ ਦੀ ਰਿਪੋਰਟ ਵਿੱਚ ਉੱਤਰ ਪ੍ਰਦੇਸ਼ ਦੀ ਆਰਥਿਕਤਾ ਬਾਰੇ ਵੀ ਗੱਲ ਕੀਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2027-28 ਵਿੱਚ ਜਦੋਂ ਤੱਕ ਦੇਸ਼ ਦੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਦੀ ਹੋਵੇਗੀ, ਉਦੋਂ ਤੱਕ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ 500 ਅਰਬ ਡਾਲਰ ਨੂੰ ਪਾਰ ਕਰ ਸਕਦੀ ਹੈ। ਇਹ ਨਾਰਵੇ ਵਰਗੇ ਦੇਸ਼ ਦੀ ਸਮੁੱਚੀ ਆਰਥਿਕਤਾ ਦੇ ਆਕਾਰ ਤੋਂ ਵੱਧ ਹੋਵੇਗਾ। ਇਹ ਭਾਰਤ ਦੀ ਅਰਥਵਿਵਸਥਾ ਵਿੱਚ ਦੂਜਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ।