Bank Holiday : ਦੇਸ਼ ਦੇ ਹਰੇਕ ਸੂਬੇ ਵਿੱਚ ਬੈਂਕ ਛੁੱਟੀਆਂ ਵੱਖਰੀਆਂ ਹਨ। ਹਾਲਾਂਕਿ, ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿੰਦੇ ਹਨ। ਅਗਸਤ ਮਹੀਨੇ ਵਿੱਚ ਬੈਂਕਾਂ ਦੀਆਂ ਕਈ ਛੁੱਟੀਆਂ ਹੁੰਦੀਆਂ ਹਨ। ਅਗਸਤ 2022 ਵਿੱਚ ਦੇਸ਼ ਭਰ ਦੇ ਬੈਂਕ 18 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਵੀ ਸ਼ਾਮਲ ਹਨ। ਪਰ ਇਸ ਹਫ਼ਤੇ ਇਤਫ਼ਾਕ ਅਜਿਹਾ ਬਣ ਰਿਹਾ ਹੈ ਕਿ ਬੈਂਕ ਇੱਕ ਤੋਂ ਬਾਅਦ ਇੱਕ ਛੇ ਦਿਨ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਹਫਤੇ ਦੀਆਂ ਛੁੱਟੀਆਂ ਨੂੰ ਧਿਆਨ 'ਚ ਰੱਖਦੇ ਹੋਏ ਉਸ ਮੁਤਾਬਕ ਯੋਜਨਾ ਬਣਾਓ।
ਵੱਖ-ਵੱਖ ਛੁੱਟੀਆਂ ਦੇ ਕਾਰਨ ਕੁਝ ਸ਼ਹਿਰਾਂ ਵਿੱਚ ਬੈਂਕ ਛੇ ਦਿਨ ਬੰਦ ਰਹਿਣਗੇ। ਰਕਸ਼ਾ ਬੰਧਨ, ਮੁਹੱਰਮ, 15 ਅਗਸਤ, ਦੂਜਾ ਸ਼ਨੀਵਾਰ ਅਤੇ ਐਤਵਾਰ ਸਮੇਤ ਵੱਖ-ਵੱਖ ਛੁੱਟੀਆਂ ਲਈ 8, 9, 11, 12, 13 ਅਤੇ 14 ਅਗਸਤ ਨੂੰ ਬੈਂਕ ਬੰਦ ਰਹਿਣਗੇ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖਾਤਿਆਂ ਅਤੇ ਹੋਰ ਬੈਂਕਿੰਗ ਕਾਰਜਾਂ ਨੂੰ ਜਲਦੀ ਤੋਂ ਜਲਦੀ ਸਾਫ਼ ਕਰਨ। ਇੰਟਰਨੈੱਟ ਬੈਂਕਿੰਗ ਅਤੇ ਹੋਰ ਆਨਲਾਈਨ ਸੇਵਾਵਾਂ ਛੁੱਟੀਆਂ ਦੇ ਦਿਨ ਵੀ ਗਾਹਕਾਂ ਲਈ ਉਪਲਬਧ ਰਹਿਣਗੀਆਂ।
ਬੈਂਕ ਕਦੋਂ ਹੋਣਗੇ ਬੰਦ
8 ਅਗਸਤ: ਮੁਹੱਰਮ (ਅਸ਼ੂਰਾ)- ਜੰਮੂ, ਸ੍ਰੀਨਗਰ
9 ਅਗਸਤ: ਮੁਹੱਰਮ (ਅਸ਼ੂਰਾ) - ਅਗਰਤਲਾ, ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੰਗਲੌਰ, ਭੋਪਾਲ, ਚੇਨਈ, ਹੈਦਰਾਬਾਦ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ ਅਤੇ ਰਾਂਚੀ
11 ਅਗਸਤ: ਰਕਸ਼ਾ ਬੰਧਨ - ਅਹਿਮਦਾਬਾਦ, ਭੋਪਾਲ, ਦੇਹਰਾਦੂਨ, ਜੈਪੁਰ ਅਤੇ ਸ਼ਿਮਲਾ
12 ਅਗਸਤ: ਰਕਸ਼ਾ ਬੰਧਨ - ਕਾਨਪੁਰ ਅਤੇ ਲਖਨਊ
13 ਅਗਸਤ: ਦੇਸ਼ ਭਗਤ ਦਿਵਸ- ਇੰਫਾਲ
14 ਅਗਸਤ: ਐਤਵਾਰ
ਅਗਲੇ ਹਫ਼ਤੇ ਬੈਂਕ 6 ਦਿਨ ਬੰਦ ਰਹਿਣਗੇ
ਦੇਸ਼ ਭਰ ਦੇ ਬੈਂਕ ਅਗਲੇ ਹਫਤੇ ਸੁਤੰਤਰਤਾ ਦਿਵਸ, ਪਾਰਸੀ ਨਵੇਂ ਸਾਲ, ਜਨਮ ਅਸ਼ਟਮੀ ਦੇ ਮੌਕੇ 'ਤੇ ਅਗਲੇ ਹਫਤੇ 6 ਦਿਨਾਂ ਲਈ ਬੰਦ ਰਹਿਣਗੇ।
15 ਅਗਸਤ: ਸੁਤੰਤਰਤਾ ਦਿਵਸ- ਪੂਰੇ ਭਾਰਤ ਵਿੱਚ
16 ਅਗਸਤ: ਪਾਰਸੀ ਨਵਾਂ ਸਾਲ (ਸ਼ਹਿਨਸ਼ਾਹੀ)- ਬੇਲਾਪੁਰ, ਮੁੰਬਈ ਅਤੇ ਨਾਗਪੁਰ
18 ਅਗਸਤ: ਜਨਮਾਸ਼ਟਮੀ- ਭੁਵਨੇਸ਼ਵਰ, ਦੇਹਰਾਦੂਨ, ਕਾਨਪੁਰ ਅਤੇ ਲਖਨਊ
19 ਅਗਸਤ: ਜਨਮ ਅਸ਼ਟਮੀ/ਕ੍ਰਿਸ਼ਨ ਜੈਅੰਤੀ- ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਚੇਨਈ, ਗੰਗਟੋਕ, ਜੈਪੁਰ, ਜੰਮੂ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ ਅਤੇ ਸ਼ਿਮਲਾ
20 ਅਗਸਤ: ਸ਼੍ਰੀ ਕ੍ਰਿਸ਼ਨ ਅਸ਼ਟਮੀ- ਹੈਦਰਾਬਾਦ