November Bank Holiday: ਇਸ ਸਾਲ ਅਕਤੂਬਰ ਮਹੀਨੇ 'ਚ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ ਤੇ ਛੱਠ ਪੂਜਾ ਵਰਗੇ ਤਿਉਹਾਰਾਂ ਕਾਰਨ ਬੈਂਕਾਂ 'ਚ ਸਿਰਫ 9 ਦਿਨ ਹੀ ਕੰਮ ਹੋਇਆ। ਇਸੇ ਤਰ੍ਹਾਂ ਆਉਣ ਵਾਲੇ ਮਹੀਨੇ ਭਾਵ ਨਵੰਬਰ ਵਿੱਚ ਵੀ ਕਈ ਛੁੱਟੀਆਂ ਹੋਣ ਵਾਲੀਆਂ ਹਨ। ਹਾਲਾਂਕਿ ਅੱਜ-ਕੱਲ੍ਹ ਆਨਲਾਈਨ ਲੈਣ-ਦੇਣ ਕਾਰਨ ਬੈਂਕ ਜਾਣ ਦੀ ਜ਼ਰੂਰਤ ਘੱਟ ਹੈ, ਪਰ ਫਿਰ ਵੀ ਕਿਸੇ ਜ਼ਰੂਰੀ ਕੰਮ ਲਈ ਬੈਂਕ ਜਾਣਾ ਪੈਂਦਾ ਹੈ। ਅਜਿਹੇ 'ਚ ਜੇ ਤੁਸੀਂ ਵੀ ਆਉਣ ਵਾਲੇ ਦਿਨਾਂ 'ਚ ਬੈਂਕ ਦਾ ਕੋਈ ਕੰਮ ਨਿਪਟਾਉਣਾ ਹੈ ਤਾਂ ਤੁਰੰਤ ਨਿਪਟਾਓ ਕਿਉਂਕਿ ਨਵੰਬਰ 2022 'ਚ ਵੀ ਕਈ ਕਾਰਨਾਂ ਕਰਕੇ ਬੈਂਕ 10 ਦਿਨਾਂ ਲਈ ਬੰਦ ਰਹਿਣ ਵਾਲਾ ਹੈ। ਇੱਥੇ ਪੂਰੀ ਸੂਚੀ ਹੈ।


10 ਦਿਨਾਂ ਲਈ ਬੰਦ ਰਹਿਣਗੇ ਬੈਂਕ 
  
ਭਾਰਤੀ ਰਿਜ਼ਰਵ ਬੈਂਕ (RBI) ਨੇ ਸਰਕਾਰੀ ਵੈੱਬਸਾਈਟ 'ਤੇ ਨਵੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਨਵੰਬਰ ਮਹੀਨੇ 'ਚ ਕੁੱਲ 10 ਛੁੱਟੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ 10 ਦਿਨਾਂ ਦੀ ਛੁੱਟੀ ਵਿੱਚ ਹਫ਼ਤਾਵਾਰੀ ਛੁੱਟੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿੰਦੇ ਹਨ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਅਨੁਸਾਰ, ਆਰਬੀਆਈ ਨੇ 1, 8, 11 ਅਤੇ 23 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਹੀਨੇ ਵਿੱਚ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਵੀ ਆਉਂਦੇ ਹਨ।


ਇੱਥੇ ਪੂਰੀ ਸੂਚੀ ਹੈ


- 1 ਨਵੰਬਰ ਨੂੰ ਬੈਂਗਲੁਰੂ ਅਤੇ ਇੰਫਾਲ ਵਿੱਚ ਕੰਨੜ ਰਾਜਯੋਤਸਵ ਅਤੇ ਕੁਟ ਦੇ ਕਾਰਨ ਬੈਂਕ ਛੁੱਟੀ ਰਹੇਗੀ।


- 6 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।


- 8 ਨਵੰਬਰ ਨੂੰ ਗੁਰੂ ਨਾਨਕ ਜੈਯੰਤੀ, ਕਾਰਤਿਕ ਪੂਰਨਿਮਾ, ਰਹਿਸ ਪੂਰਨਿਮਾ ਅਤੇ ਵੰਗਲਾ ਤਿਉਹਾਰ ਮਨਾਇਆ ਜਾਵੇਗਾ, ਜਿਸ ਕਾਰਨ ਬੈਂਕ ਬੰਦ ਰਹਿਣਗੇ।


- ਬੈਂਗਲੁਰੂ ਅਤੇ ਸ਼ਿਲਾਂਗ ਵਿੱਚ 11 ਨਵੰਬਰ ਨੂੰ ਵਾਂਗਲਾ ਤਿਉਹਾਰ ਅਤੇ ਕਨਕਦਾਸਾ ਜੈਯੰਤੀ ਦੇ ਕਾਰਨ ਬੈਂਕ ਬੰਦ ਰਹਿਣਗੇ।


- 12 ਨਵੰਬਰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।


- ਐਤਵਾਰ 13 ਨਵੰਬਰ ਨੂੰ ਹਫਤਾਵਾਰੀ ਛੁੱਟੀ ਹੈ।


- 20 ਨਵੰਬਰ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੈ।


- 23 ਨਵੰਬਰ ਨੂੰ ਸੇਂਗ ਕੁਟਸਨੇਮ ਕਾਰਨ ਸ਼ਿਲਾਂਗ ਵਿੱਚ ਬੈਂਕ ਛੁੱਟੀ ਰਹੇਗੀ।


- 26 ਨਵੰਬਰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।


- 27 ਨਵੰਬਰ ਨੂੰ ਐਤਵਾਰ ਹੈ।