Bank Holiday in September 2024: ਅਗਸਤ ਦੇ ਮਹੀਨੇ ਵਿੱਚ ਕਈ ਤਿਉਹਾਰ ਅਤੇ ਖਾਸ ਮੌਕੇ ਸਨ, ਜਿਸ ਕਾਰਨ ਬੈਂਕਾਂ ਵਿੱਚ ਵੀ ਛੁੱਟੀਆਂ ਸਨ। ਅਗਸਤ 'ਚ ਬੈਂਕ ਲਗਾਤਾਰ ਕੁਝ ਦਿਨ ਬੰਦ ਰਹੇ। ਉਥੇ ਹੀ ਸਤੰਬਰ ਦਾ ਮਹੀਨਾ ਵੀ ਕਈ ਖਾਸ ਦਿਨਾਂ ਦੇ ਨਾਲ ਆਉਣ ਵਾਲਾ ਹੈ। ਜੇਕਰ ਤੁਸੀਂ ਸਤੰਬਰ 'ਚ ਬੈਂਕ ਨਾਲ ਸਬੰਧਤ ਕੰਮ ਪੂਰਾ ਕਰਨਾ ਹੈ ਤਾਂ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਜਾਣੋ ਕਿ ਸਤੰਬਰ 'ਚ ਬੈਂਕ ਕਦੋਂ-ਕਦੋਂ ਬੰਦ ਹੋਣ ਵਾਲੇ ਹਨ।


15 ਦਿਨ ਬੰਦ ਰਹਿਣਗੇ ਬੈਂਕ 
ਬੈਂਕ ਛੁੱਟੀਆਂ ਦੀ ਸੂਚੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਂਝੀ ਕੀਤੀ ਜਾਂਦੀ ਹੈ। ਸਤੰਬਰ 'ਚ 15 ਦਿਨ ਬੈਂਕ ਬੰਦ ਰਹਿਣ ਵਾਲੇ ਹਨ ਪਰ ਇਹ ਛੁੱਟੀਆਂ ਲਗਾਤਾਰ ਨਹੀਂ ਆ ਰਹੀਆਂ। ਸਤੰਬਰ ਮਹੀਨੇ ਵਿੱਚ ਕੁੱਲ ਬੈਂਕ ਛੁੱਟੀਆਂ 15 ਦਿਨ ਹੋਣ ਵਾਲੀਆਂ ਹਨ।



September Bank Holiday Full List 2024
ਐਤਵਾਰ, 1 ਸਤੰਬਰ ਨੂੰ ਦੇਸ਼ ਦੇ ਸਾਰੇ ਬੈਂਕਾਂ ਲਈ ਹਫਤਾਵਾਰੀ ਛੁੱਟੀ ਹੈ।


ਸ਼੍ਰੀਮੰਤ ਸੰਕਰਦੇਵ ਦੀ ਤਿਰੋਭਵ ਤਿਥੀ 'ਤੇ 4 ਸਤੰਬਰ ਦਿਨ ਬੁੱਧਵਾਰ ਨੂੰ ਗੁਹਾਟੀ 'ਚ ਬੈਂਕ ਛੁੱਟੀ ਰਹੇਗੀ।


ਗਣੇਸ਼ ਚਤੁਰਥੀ 'ਤੇ 7 ਸਤੰਬਰ ਦਿਨ ਸ਼ਨੀਵਾਰ ਨੂੰ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਬੈਂਕ ਛੁੱਟੀ ਰਹੇਗੀ।


ਐਤਵਾਰ, 8 ਸਤੰਬਰ ਨੂੰ ਦੇਸ਼ ਦੇ ਸਾਰੇ ਬੈਂਕਾਂ ਲਈ ਹਫਤਾਵਾਰੀ ਛੁੱਟੀ ਹੈ।


ਸ਼ਨੀਵਾਰ, 14 ਸਤੰਬਰ ਨੂੰ ਦੂਜਾ ਸ਼ਨੀਵਾਰ ਅਤੇ ਪਹਿਲਾ ਓਨਮ ਵੀ ਹੈ। ਇਸ ਦਿਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।


ਐਤਵਾਰ, 15 ਸਤੰਬਰ ਨੂੰ ਦੇਸ਼ ਦੇ ਸਾਰੇ ਬੈਂਕਾਂ ਲਈ ਹਫਤਾਵਾਰੀ ਛੁੱਟੀ ਹੈ।


16 ਸਤੰਬਰ ਦਿਨ ਸੋਮਵਾਰ ਨੂੰ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਬਾਰਾਵਫਾਤ ਦੇ ਮੌਕੇ 'ਤੇ ਬੈਂਕਾਂ 'ਚ ਛੁੱਟੀ ਰਹੇਗੀ।


ਮਿਲਾਦ-ਉਨ-ਨਬੀ ਦੇ ਮੌਕੇ 'ਤੇ 17 ਸਤੰਬਰ ਦਿਨ ਮੰਗਲਵਾਰ ਨੂੰ ਗੰਗਟੋਕ ਅਤੇ ਰਾਏਪੁਰ 'ਚ ਬੈਂਕ ਛੁੱਟੀ ਰਹੇਗੀ।


ਪੰਗ-ਲਹਾਬ ਸੋਲ ਦੇ ਮੌਕੇ 'ਤੇ 18 ਸਤੰਬਰ ਦਿਨ ਬੁੱਧਵਾਰ ਨੂੰ ਗੰਗਟੋਕ 'ਚ ਬੈਂਕ ਛੁੱਟੀ ਰਹੇਗੀ।



ਈਦ-ਏ-ਮਿਲਾਦ-ਉਲ-ਨਬੀ ਦੇ ਮੌਕੇ 'ਤੇ 20 ਸਤੰਬਰ ਦਿਨ ਸ਼ੁੱਕਰਵਾਰ ਨੂੰ ਜੰਮੂ ਅਤੇ ਸ਼੍ਰੀਨਗਰ 'ਚ ਬੈਂਕ ਛੁੱਟੀ ਰਹੇਗੀ।


ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ ਦੇ ਕਾਰਨ ਬੁੱਧਵਾਰ 21 ਸਤੰਬਰ ਨੂੰ ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।


ਐਤਵਾਰ 22 ਸਤੰਬਰ ਨੂੰ ਦੇਸ਼ ਦੇ ਸਾਰੇ ਬੈਂਕਾਂ ਲਈ ਹਫਤਾਵਾਰੀ ਛੁੱਟੀ ਹੈ।


ਮਹਾਰਾਜਾ ਹਰੀ ਸਿੰਘ ਜੀ ਦੇ ਜਨਮ ਦਿਨ 'ਤੇ 23 ਸਤੰਬਰ ਦਿਨ ਸੋਮਵਾਰ ਨੂੰ ਜੰਮੂ ਅਤੇ ਸ਼੍ਰੀਨਗਰ 'ਚ ਬੈਂਕ ਛੁੱਟੀ ਰਹੇਗੀ।


ਸ਼ਨੀਵਾਰ, 28 ਸਤੰਬਰ ਚੌਥਾ ਸ਼ਨੀਵਾਰ ਹੈ। ਇਸ ਦਿਨ ਦੇਸ਼ ਦੇ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ।


ਐਤਵਾਰ 29 ਸਤੰਬਰ ਨੂੰ ਦੇਸ਼ ਦੇ ਸਾਰੇ ਬੈਂਕਾਂ ਲਈ ਹਫਤਾਵਾਰੀ ਛੁੱਟੀ ਹੈ।