ਨਵੀਂ ਦਿੱਲੀ: ਜੁਲਾਈ ਮਹੀਨੇ ਵਿੱਚ ਰਾਸ਼ਟਰੀ, ਰਾਜ ਤੇ ਖੇਤਰੀ ਛੁੱਟੀਆਂ ਸਮੇਤ ਬੈਂਕ ਸੇਵਾਵਾਂ ਲਗਪਗ 15 ਦਿਨਾਂ ਲਈ ਬੰਦ ਰਹਿਣਗੀਆਂ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਕੁਝ ਵਿਸ਼ੇਸ਼ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਮਹੀਨੇ ਕਿਹੜੇ ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ, ਇਨ੍ਹਾਂ ਛੁੱਟੀਆਂ ਦੇ ਦੌਰਾਨ, ਤੁਹਾਡੇ ਔਨਲਾਈਨ ਲੈਣ-ਦੇਣ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੋਏਗੀ। ਇਸ ਦੇ ਨਾਲ ਹੀ, ਬੈਂਕ ਬੰਦ ਹੋਣ ਕਾਰਨ ਏਟੀਐਮ ਵਿਚ ਨਕਦੀ ਦੀ ਘਾਟ ਜ਼ਰੂਰ ਹੋ ਸਕਦੀ ਹੈ।


ਹਾਸਲ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਵਿਚ ਸਰਕਾਰੀ ਤੇ ਤਿਉਹਾਰਾਂ ਦੀਆਂ ਛੁੱਟੀਆਂ ਦੇ ਨਾਲ-ਨਾਲ ਸਨਿੱਚਰਵਾਰ ਤੇ ਐਤਵਾਰ ਦੀਆਂ ਛੁੱਟੀਆਂ ਜੋੜੀਆਂ ਜਾਂਦੀਆਂ ਹਨ, ਫਿਰ ਬੈਂਕ ਅੱਧੇ ਮਹੀਨੇ ਭਾਵ 15 ਦਿਨਾਂ ਲਈ ਬੰਦ ਰਹੇਗਾ। ਜੁਲਾਈ ਮਹੀਨੇ ਵਿੱਚ, ਤਿਉਹਾਰਾਂ ਕਾਰਨ ਬੈਂਕ ਨੂੰ 9 ਛੁੱਟੀਆਂ ਮਿਲ ਰਹੀਆਂ ਹਨ, ਜਦੋਂਕਿ 6 ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਕੀਤੀਆਂ ਜਾਣਗੀਆਂ।


ਆਓ ਜਾਣੀਏ ਕਿ ਇਸ ਮਹੀਨੇ ਵਿੱਚ ਬੈਂਕ ਦੀਆਂ ਛੁੱਟੀਆਂ ਕਿਹੜੇ ਦਿਨ ਹੋਣਗੀਆਂ:


04 ਜੁਲਾਈ - ਐਤਵਾਰ


10 ਜੁਲਾਈ - ਦੂਜਾ ਸਨਿੱਚਰਵਾਰ


11 ਜੁਲਾਈ - ਐਤਵਾਰ


12 ਜੁਲਾਈ - ਕਾਂਗ ਦਾ ਤਿਉਹਾਰ


13 ਜੁਲਾਈ - ਭਾਨੂ ਜੈਯੰਤੀ


14 ਜੁਲਾਈ – ਦਰੁਕਪਾ ਤਸ਼ੇਚੀ


16 ਜੁਲਾਈ - ਹਰੇਲਾ ਦੇ ਤਿਉਹਾਰ ਦੀ ਛੁੱਟੀ


17 ਜੁਲਾਈ - ਖਾਰਚੀ ਪੂਜਾ ਦੀ ਛੁੱਟੀ


18 ਜੁਲਾਈ - ਐਤਵਾਰ ਦੀ ਛੁੱਟੀ


19 ਜੁਲਾਈ - ਗੁਰੂ ਰਿੰਪੋਛੇ ਦੇ ਥੁੰਗਕਰ ਤਸ਼ੇਚੂ ਦੀ ਛੁੱਟੀ


20 ਜੁਲਾਈ - ਬਕਰੀਦ ਦੀ ਛੁੱਟੀ


21 ਜੁਲਾਈ - ਈਦ-ਉਲ-ਜ਼ੁਹਾ ਤਿਉਹਾਰ ਦੀ ਛੁੱਟੀ


24 ਜੁਲਾਈ - ਮਹੀਨੇ ਦੇ ਚੌਥੇ ਸਨਿੱਚਰਵਾਰ ਦੀ ਛੁੱਟੀ


25 ਜੁਲਾਈ - ਐਤਵਾਰ ਦੀ ਛੁੱਟੀ


31 ਜੁਲਾਈ - ਕੇਰ ਪੂਜਾ ਦੀ ਛੁੱਟੀ


ਸਾਰੇ ਰਾਜਾਂ ਵਿੱਚ ਛੁੱਟੀਆਂ ਇੱਕੋ ਸਮੇਂ ਲਾਗੂ ਨਹੀਂ ਹੁੰਦੀਆਂ


ਇਹ ਤੱਥ ਧਿਆਨ ਦੇਣ ਯੋਗ ਹੈ ਕਿ ਆਰਬੀਆਈ ਦੀਆਂ ਛੁੱਟੀਆਂ ਹਰ ਰਾਜ ਵਿਚ ਇਕੋ ਸਮੇਂ ਲਾਗੂ ਨਹੀਂ ਹੁੰਦੀਆਂ। ਰਾਜਾਂ ਅਨੁਸਾਰ ਬੈਂਕਾਂ ਵਿੱਚ ਛੁੱਟੀਆਂ ਹੁੰਦੀਆਂ ਹਨ। ਇਸ ਲਈ, ਆਰਬੀਆਈ ਦੀ ਅਧਿਕਾਰਤ ਵੈਬਸਾਈਟ ਤੇ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਨੂੰ ਵੇਖ ਕੇ, ਤੁਸੀਂ ਜਾਣ ਸਕਦੇ ਹੋ ਕਿ ਤੁਹਾਡੇ ਰਾਜ ਵਿੱਚ ਕਿਹੜੇ ਤਿਉਹਾਰ ਮੌਕੇ ਬੈਂਕ ਛੁੱਟੀ ਕਰੇਗਾ।


ਇਹ ਵੀ ਪੜ੍ਹੋ: ਉਹ ਭੇਤ ਜਾਣੋ, ਜਿਸ ਕਰਕੇ ਨਵਜੋਤ ਸਿੱਧੂ ਅਚਾਨਕ ਹੀ ਬਣਿਆ ਕਾਂਗਰਸ ਹਾਈਕਮਾਂਡ ਦੀਆਂ ਅੱਖਾਂ ਦਾ ਤਾਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904