ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ। ਇਸ ਸੁਪਨੇ ਨੂੰ ਪੂਰਾ ਕਰਨ ਲਈ ਲੋਕ ਸਾਰੀ ਉਮਰ ਮਿਹਨਤ ਕਰਦੇ ਰਹਿੰਦੇ ਹਨ ਪਰ ਜਾਇਦਾਦ ਦੀਆਂ ਵਧਦੀਆਂ ਕੀਮਤਾਂ ਕਾਰਨ ਇਸ ਸੁਪਨੇ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਸਸਤੇ ਵਿੱਚ ਘਰ, ਫਲੈਟ ਜਾਂ ਦੁਕਾਨ ਖਰੀਦਣਾ ਚਾਹੁੰਦੇ ਹੋ ਤਾਂ ਬੈਂਕ ਆਫ ਬੜੌਦਾ ਤੁਹਾਡੇ ਲਈ ਇੱਕ ਵਧੀਆ ਮੌਕਾ ਲੈ ਕੇ ਆਇਆ ਹੈ। ਬੈਂਕ 24 ਮਾਰਚ 2022 ਨੂੰ ਇੱਕ ਮੈਗਾ ਈ-ਨਿਲਾਮੀ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਰਾਹੀਂ ਬੈਂਕ ਉਨ੍ਹਾਂ ਗਾਹਕਾਂ ਦੇ ਮਕਾਨ, ਦੁਕਾਨਾਂ ਆਦਿ ਵੇਚ ਕੇ ਆਪਣੇ ਪੈਸੇ ਦੀ ਵਸੂਲੀ ਕਰੇਗਾ ,ਜੋ ਪ੍ਰਾਪਰਟੀ ਲੋਨ ਵਾਪਸ ਕਰਨ ਵਿੱਚ ਅਸਮਰੱਥ ਹਨ।

 

 ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ 'ਹੁਣ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਨਿਵੇਸ਼ ਕਰੋ। 24 ਮਾਰਚ 2022 ਨੂੰ ਬੈਂਕ ਆਫ਼ ਬੜੌਦਾ ਦੀ ਮੈਗਾ ਈ-ਨਿਲਾਮੀ ਵਿੱਚ ਹਿੱਸਾ ਲੈ ਕੇ ਆਪਣੀ ਸੁਪਨਿਆਂ ਦੀ ਜਾਇਦਾਦ ਖਰੀਦੋ।

 

 ਇਨ੍ਹਾਂ ਜਾਇਦਾਦਾਂ ਦੀ ਹੋਵੇਗੀ ਈ-ਨਿਲਾਮੀ  
-ਘਰ
- ਫਲੈਟ
- ਉਦਯੋਗਿਕ ਜਾਇਦਾਦ
- ਆਫਿਸ ਸਪੇਸ

 

ਬੈਂਕ ਆਫ ਬੜੌਦਾ ਮੈਗਾ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਪ੍ਰਕਿਰਿਆ


ਜੇਕਰ ਤੁਸੀਂ ਪਹਿਲਾਂ ਹੀ ਬੈਂਕ ਆਫ ਬੜੌਦਾ ਦੀ ਇਸ ਪ੍ਰਾਪਰਟੀ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ eBkray ਪੋਰਟਲ 'ਤੇ ਕਲਿੱਕ ਕਰਨਾ ਹੋਵੇਗਾ। ਧਿਆਨ ਯੋਗ ਹੈ ਕਿ ਇਸ ਪੋਰਟਲ ਰਾਹੀਂ ਬੈਂਕ ਗਿਰਵੀ ਰੱਖੀ ਗਈ ਸਾਰੀ ਜਾਇਦਾਦ ਦੀ ਨਿਲਾਮੀ ਕਰਦਾ ਹੈ। ਇਸ ਪੋਰਟਲ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਇਸ ਪੋਰਟਲ 'ਤੇ ਪਹੁੰਚ ਕੇ ਨਿਲਾਮੀ ਹੋਣ ਵਾਲੀਆਂ ਜਾਇਦਾਦਾਂ ਦੀ ਸੂਚੀ ਤੱਕ ਪਹੁੰਚ ਕਰ ਸਕਦੇ ਹੋ। ਇਸ ਵਿੱਚ ਤੁਸੀਂ ਆਪਣੇ ਬੈਂਕ, ਰਾਜ ਅਤੇ ਜ਼ਿਲ੍ਹੇ ਦੀ ਜਾਣਕਾਰੀ ਦਾ ਵਿਕਲਪ ਚੁਣਦੇ ਹੋ। ਇਸ ਤੋਂ ਬਾਅਦ ਈ-ਨਿਲਾਮੀ 'ਚ ਬੋਲੀ ਲਗਾ ਕੇ ਆਪਣੀ ਜਾਇਦਾਦ ਖਰੀਦੋ।

 

ਬੈਂਕ ਸਰਫੇਸੀ ਐਕਟ ਜ਼ਰੀਏ ਕਰ ਰਿਹਾ ਹੈ ਜਾਇਦਾਦ ਦੀ ਨਿਲਾਮੀ 

 

ਬੈਂਕ ਆਫ ਬੜੌਦਾ ਨੇ ਦੱਸਿਆ ਹੈ ਕਿ ਉਹ ਸਰਫੇਸੀ ਐਕਟ ਤਹਿਤ ਜਾਇਦਾਦ ਦੀ ਨਿਲਾਮੀ ਕਰ ਰਿਹਾ ਹੈ। ਦੱਸ ਦਈਏ ਕਿ ਪ੍ਰਾਪਰਟੀ 'ਤੇ ਲੋਨ ਲੈਣ ਤੋਂ ਬਾਅਦ ਜੋ ਲੋਕ ਸਮੇਂ 'ਤੇ ਇਸ ਦਾ ਭੁਗਤਾਨ ਨਹੀਂ ਕਰਦੇ ਹਨ ਤਾਂ ਬੈਂਕ ਉਸ ਪ੍ਰਾਪਰਟੀ ਨੂੰ ਨੀਲਾਮ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਕਰਜ਼ੇ ਦੇ ਪੈਸੇ ਵਸੂਲ ਕਰਦੇ ਹਨ। ਇਸ ਤੋਂ ਪਹਿਲਾਂ ਬੈਂਕ ਗਾਹਕ ਨੂੰ ਇਸ ਬਾਰੇ ਸੂਚਿਤ ਕਰਦਾ ਹੈ। ਜੇਕਰ ਗਾਹਕ ਕਰਜ਼ੇ ਦੀ ਰਕਮ ਅਦਾ ਕਰਦਾ ਹੈ ਤਾਂ ਜਾਇਦਾਦ ਦੀ ਨਿਲਾਮੀ ਨਹੀਂ ਕੀਤੀ ਜਾਂਦੀ। ਜੇਕਰ ਗਾਹਕ ਲੋਨ ਦੀ ਰਕਮ ਵਾਪਸ ਨਹੀਂ ਕਰਦਾ ਹੈ ਤਾਂ ਜਾਇਦਾਦ ਦੀ ਈ-ਨਿਲਾਮੀ ਰਾਹੀਂ ਨਿਲਾਮੀ ਕੀਤੀ ਜਾਂਦੀ ਹੈ।

 

ਬੈਂਕ ਆਫ ਬੜੌਦਾ ਦੀ ਮੈਗਾ ਈ-ਨਿਲਾਮੀ ਵਿੱਚ ਜਾਇਦਾਦ ਖਰੀਦਣ ਦਾ ਫ਼ਾਇਦਾ 
ਇਸ ਦੇ ਜ਼ਰੀਏ ਤੁਹਾਨੂੰ ਕਲੀਅਰ ਟਾਈਟਲ ਦੀ ਸਹੂਲਤ ਮਿਲੇਗੀ।
ਖਰੀਦਦਾਰ ਨੂੰ ਜਾਇਦਾਦ ਦਾ ਤੁਰੰਤ ਕਬਜ਼ਾ ਦਿੱਤਾ ਜਾਵੇਗਾ।
ਬੈਂਕ ਖਰੀਦਦਾਰ ਨੂੰ ਆਸਾਨੀ ਨਾਲ ਲੋਨ ਦੀ ਸਹੂਲਤ ਵੀ ਪ੍ਰਦਾਨ ਕਰ ਸਕਦੀ ਹੈ।