ਨਵੀਂ ਦਿੱਲੀ :  ਹੁਣ ਘਰ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਇਕ ਹਫਤੇ ਦੇ ਅੰਦਰ ਦੂਜੀ ਵਾਰ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਬੈਂਕ HDFC ਨੇ ਹੋਮ ਲੋਨ 'ਤੇ ਵਿਆਜ ਦਰ ਵਧਾਉਣ ਦਾ ਐਲਾਨ ਕੀਤਾ ਹੈ। HDFC ਨੇ ਹੋਮ ਲੋਨ ਲਈ ਰਿਟੇਲ ਪ੍ਰਾਈਮ ਲੈਂਡਿੰਗ ਰੇਟ (RPLR) ਨੂੰ 30 ਬੇਸਿਸ ਪੁਆਇੰਟ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਂ ਦਰ 9 ਮਈ 2022 ਤੋਂ ਲਾਗੂ ਹੋਵੇਗੀ। ਹੁਣ ਬੈਂਕ ਦੀ ਘੱਟੋ-ਘੱਟ ਹੋਮ ਲੋਨ ਦੀ ਵਿਆਜ ਦਰ 7 ਫੀਸਦੀ ਹੋਵੇਗੀ। ਇਸ ਤੋਂ ਪਹਿਲਾਂ 1 ਮਈ ਨੂੰ HDFC ਨੇ RPLR ਵਿੱਚ ਵਾਧਾ ਕੀਤਾ ਸੀ। ਇਹ ਵਾਧਾ 5 ਆਧਾਰ ਅੰਕਾਂ ਦਾ ਕੀਤਾ ਗਿਆ, ਜਿਸ ਤੋਂ ਬਾਅਦ ਘੱਟੋ-ਘੱਟ ਵਿਆਜ ਦਰ ਪਹਿਲਾਂ 6.70 ਫੀਸਦੀ ਤੋਂ ਵਧ ਕੇ 6.75 ਫੀਸਦੀ ਹੋ ਗਈ।

ਜੇਕਰ ਘਰ ਖਰੀਦਦਾਰ ਦਾ ਕ੍ਰੈਡਿਟ ਸਕੋਰ 750 ਤੋਂ ਵੱਧ ਹੈ ਤਾਂ ਘੱਟੋ-ਘੱਟ ਵਿਆਜ ਦਰ 7 ਫੀਸਦੀ ਹੋਵੇਗੀ। ਔਰਤਾਂ ਲਈ 30 ਲੱਖ ਰੁਪਏ ਤੱਕ ਦੇ ਹੋਮ ਲੋਨ 'ਤੇ ਘੱਟੋ-ਘੱਟ ਵਿਆਜ ਦਰ 7.05 ਫੀਸਦੀ ਹੈ ਅਤੇ ਪੁਰਸ਼ਾਂ ਅਤੇ ਹੋਰਾਂ ਲਈ ਇਹ 7.10 ਫੀਸਦੀ ਹੈ। 30-75 ਲੱਖ ਦੇ ਹੋਮ ਲੋਨ 'ਤੇ ਵਿਆਜ ਦਰ ਔਰਤਾਂ ਲਈ 7.30 ਫੀਸਦੀ ਅਤੇ ਹੋਰਾਂ ਲਈ 7.35 ਫੀਸਦੀ ਹੋ ਗਈ ਹੈ। ਔਰਤਾਂ ਲਈ ਘੱਟੋ-ਘੱਟ ਵਿਆਜ ਦਰ ਨੂੰ ਵਧਾ ਕੇ 7.40 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਲਈ 75 ਲੱਖ ਤੋਂ ਵੱਧ ਦੇ ਹੋਮ ਲੋਨ ਲਈ ਇਹ 7.45 ਫੀਸਦੀ ਹੈ।

 1 ਮਈ ਨੂੰ RPLR ਵਿੱਚ 5 ਬੇਸਿਕ ਪੁਆਇੰਟ ਦਾ ਵਾਧਾ 

 

4 ਮਈ ਨੂੰ ਮੁਦਰਾ ਨੀਤੀ ਦੀ ਬੈਠਕ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ 'ਚ 40 ਆਧਾਰ ਅੰਕਾਂ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਨਵੀਂ ਰੇਪੋ ਦਰ ਹੁਣ 4 ਫੀਸਦੀ ਤੋਂ ਵਧ ਕੇ 4.4 ਫੀਸਦੀ ਹੋ ਗਈ ਹੈ। ਇਸ ਤੋਂ ਬਾਅਦ HDFC ਦੁਆਰਾ ਹੋਮ ਲੋਨ 'ਤੇ ਵਿਆਜ ਦਰ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ ਅਤੇ ਨਵੀਂ ਦਰ 1 ਮਈ ਤੋਂ ਲਾਗੂ ਕੀਤੀ ਗਈ ਸੀ। ਉਸ ਸਮੇਂ ਐਚਡੀਐਫਸੀ ਨੇ ਆਰਪੀਐਲਆਰ ਵਿੱਚ 5 ਅਧਾਰ ਅੰਕ ਦਾ ਵਾਧਾ ਕੀਤਾ ਸੀ।

EMI ਵਧੇਗੀ


RPLR ਵਿੱਚ ਵਾਧੇ ਦੇ ਕਾਰਨ ਹੋਮ ਲੋਨ ਦੀ ਕੁੱਲ ਵਿਆਜ ਦਰ ਵਿੱਚ 30 ਬੇਸਿਸ ਪੁਆਇੰਟ ਦਾ ਵਾਧਾ ਹੋਇਆ ਹੈ, ਜਿਸ ਨਾਲ ਘਰ ਖਰੀਦਦਾਰਾਂ ਦੀ EMI ਵਧੇਗੀ। ਰਿਜ਼ਰਵ ਬੈਂਕ ਦੇ ਐਲਾਨ ਤੋਂ ਬਾਅਦ ਕਈ ਬੈਂਕਾਂ ਨੇ ਹੋਮ ਲੋਨ ਲਈ ਆਰਪੀਐਲਆਰ ਵਧਾ ਦਿੱਤਾ ਹੈ। ICICI ਬੈਂਕ, ਬੈਂਕ ਆਫ ਬੜੌਦਾ, ਪੰਜਾਬ ਨੈਸ਼ਨਲ ਬੈਂਕ ਅਤੇ IDBI ਬੈਂਕਾਂ ਨੇ ਆਪਣੀਆਂ ਬਾਹਰੀ ਬੈਂਚਮਾਰਕ ਉਧਾਰ ਦਰਾਂ ਵਿੱਚ ਵਾਧਾ ਕੀਤਾ ਹੈ। ਬੈਂਕਾਂ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਕਾਰਨ ਹੋਮ ਲੋਨ, ਆਟੋ ਲੋਨ ਸਮੇਤ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਗਏ ਹਨ। ਆਮ ਲੋਕਾਂ 'ਤੇ ਕਰਜ਼ੇ ਦੀ EMI ਦਾ ਬੋਝ ਵਧ ਗਿਆ ਹੈ।

ਕਈ ਬੈਂਕਾਂ ਨੇ ਵਿਆਜ ਦਰਾਂ ਵਧਾ ਦਿੱਤੀਆਂ


ਬੈਂਕ ਆਫ ਬੜੌਦਾ (BoB) ਨੇ ਰੇਪੋ-ਰੇਟ ਲਿੰਕਡ ਲੈਂਡਿੰਗ ਰੇਟ (RRLR) ਵਿੱਚ 40 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ BoB ਦਾ RRLR ਵਧ ਕੇ 6.9 ਫੀਸਦੀ ਹੋ ਗਿਆ। ICICI ਬੈਂਕ ਨੇ 35 ਲੱਖ ਰੁਪਏ ਤੱਕ ਦੇ ਹੋਮ ਲੋਨ ਲਈ ਵਿਆਜ ਦਰ 7.10 ਫੀਸਦੀ ਤੋਂ ਵਧਾ ਕੇ 7.55 ਫੀਸਦੀ ਕਰ ਦਿੱਤੀ ਹੈ। 35-75 ਲੱਖ ਰੁਪਏ ਤੱਕ ਦੇ ਹੋਮ ਲੋਨ 'ਤੇ ਵਿਆਜ ਦਰ 7.10 ਤੋਂ 7.70 ਫੀਸਦੀ ਤੱਕ ਹੈ।