BSNL Plans: ਪ੍ਰਾਈਵੇਟ ਟੈਲੀਕਾਮ ਕੰਪਨੀਆਂ ਏਅਰਟੈਲ, ਜੀਓ ਤੇ ਆਇਡੀਆ-ਵੋਡਾਫੋਨ ਵੱਲੋਂ ਟੈਰਿਫ ਵਧਾਉਣ ਮਗਰੋਂ ਸਰਕਾਰੀ ਟੈਲੀਕਾਮ ਕੰਪਨੀ BSNL ਮੈਦਾਨ ਵਿੱਚ ਆ ਗਈ ਹੈ। ਪਿਛਲੇ ਸਮੇਂ ਅੰਦਰ ਵੱਡੀ ਗਿਣਤੀ ਗਾਹਕਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਛੱਡ BSNL ਵਿੱਚ ਆਪਣਾ ਨੰਬਰ ਪੋਰਟ ਕਰਵਾਇਆ ਹੈ। ਇਸ ਦੇ ਨਾਲ ਹੀ ਟਾਟਾ ਕੰਪਨੀ ਨੇ ਵੀ ਬੀਐਸਐਨਐਲ ਨਾਲ ਹੱਥ ਮਿਲਾਇਆ ਹੈ। ਇਸ ਲਈ ਸਰਕਾਰੀ ਕੰਪਨੀ ਬੀਐਸਐਨਐਲ ਮੁੜ ਉੱਭਰ ਰਹੀ ਹੈ।
ਹੁਣ ਤਾਜ਼ਾ ਖਬਰ ਸਾਹਮਣੇ ਆਈ ਹੈ। ਬੀਐਸਐਨਐਲ ਆਪਣੇ ਗਾਹਕਾਂ ਨੂੰ ਖੁਸ਼ ਕਰਨ ਤੇ ਆਪਣੇ ਨਾਲ ਜੁੜੇ ਰੱਖਣ ਲਈ ਵੱਡਾ ਤੋਹਫਾ ਦੇ ਰਹੀ ਹੈ। BSNL ਚੋਣਵੇਂ ਵਿਸ਼ੇਸ਼ ਟੈਰਿਫ ਵਾਊਚਰਜ਼ (STV) ਦੇ ਨਾਲ 1 ਲੱਖ ਰੁਪਏ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ।
BSNL ਪ੍ਰੀਪੇਡ ਮੋਬਾਈਲ ਗਾਹਕ ਇਹ ਇਨਾਮ ਪਾਉਣ ਲਈ ਇਨ੍ਹਾਂ STVs ਤੋਂ ਰੀਚਾਰਜ ਕਰ ਸਕਦੇ ਹਨ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ BSNL ਕੰਪਨੀ ਨੇ ਕਿਹਾ ਹੈ ਕਿ ਉਹ ਗਾਹਕਾਂ ਨੂੰ ਹਰ ਮਹੀਨੇ 1 ਲੱਖ ਰੁਪਏ ਦਾ ਇਨਾਮ ਦੇਵੇਗੀ। ਇਹ ਇਨਾਮ ਉਨ੍ਹਾਂ ਗਾਹਕਾਂ ਨੂੰ ਦਿੱਤਾ ਜਾਵੇਗਾ ਜੋ ਜ਼ਿੰਗ ਐਪ ਦੀ ਵਰਤੋਂ ਕਰ ਰਹੇ ਹਨ। ਆਓ ਦੇਖਦੇ ਹਾਂ ਇਸ ਆਫਰ ਨਾਲ ਜੁੜੀ ਸਾਰੀ ਜਾਣਕਾਰੀ।
BSNL ਕੰਪਨੀ ਦੇ ਰਹੀ 1 ਲੱਖ ਰੁਪਏ ਦਾ ਇਨਾਮ
BSNL ਚੋਣਵੇਂ STVs ਤੋਂ ਰੀਚਾਰਜ ਕਰਨ ਵਾਲੇ ਗਾਹਕਾਂ ਨੂੰ 1 ਲੱਖ ਰੁਪਏ ਦਾ ਇਨਾਮ ਦੇਵੇਗਾ। ਇਹ STVs 118 ਰੁਪਏ, 153 ਰੁਪਏ, 199 ਰੁਪਏ, 347 ਰੁਪਏ, 599 ਰੁਪਏ, 997 ਰੁਪਏ, 1999 ਰੁਪਏ ਤੇ 2399 ਰੁਪਏ ਹਨ। ਇਨ੍ਹਾਂ ਪਲਾਨ ਨਾਲ ਰੀਚਾਰਜ ਕਰਨ ਤੋਂ ਬਾਅਦ ਗਾਹਕਾਂ ਨੂੰ ਆਪਣੇ ਮੋਬਾਈਲ ਫੋਨ 'ਤੇ ਜ਼ਿੰਗ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ, ਜੇਕਰ ਤੁਸੀਂ ਖੁਸ਼ਕਿਸਮਤ ਹੋਏ ਤਾਂ BSNL ਤੋਂ ਇਨਾਮ ਜਿੱਤਣ ਦੇ ਯੋਗ ਹੋਵੋਗੇ।
BSNL ਦਾ ਇਹ ਪਲਾਨ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਤੇ ਇਨਐਕਟਿਵ ਗਾਹਕਾਂ ਨੂੰ ਰੀਚਾਰਜ ਕਰਨ ਲਈ ਪ੍ਰੇਰਿਤ ਕਰਨ ਲਈ ਇੱਕ ਪ੍ਰਚਾਰ ਪੇਸ਼ਕਸ਼ ਹੈ। ਜੇਕਰ ਤੁਸੀਂ ਅਜੇ BSNL ਦੇ ਗਾਹਕ ਨਹੀਂ ਹੋ, ਤਾਂ ਤੁਸੀਂ ਇੱਕ ਨਵਾਂ ਸਿਮ ਮੁਫ਼ਤ ਵਿੱਚ ਖਰੀਦ ਸਕਦੇ ਹੋ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਮੁਫਤ 4ਜੀ ਸਿਮ ਕਾਰਡ ਦੇ ਰਹੀ ਹੈ।
BSNL ਰੀਚਾਰਜ ਪਲਾਨ ਦੀਆਂ ਕੀਮਤਾਂ ਦੇਸ਼ ਦੇ ਸਾਰੇ ਟੈਲੀਕਾਮ ਆਪਰੇਟਰਾਂ ਵਿੱਚੋਂ ਸਭ ਤੋਂ ਘੱਟ ਹਨ। ਹਾਲਾਂਕਿ, ਹਾਈ-ਸਪੀਡ ਨੈਟਵਰਕ ਦੀ ਘਾਟ ਕਾਰਨ, ਬੀਐਸਐਨਐਲ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨਾਲ ਮੁਕਾਬਲਾ ਨਹੀਂ ਕਰ ਪਾ ਰਹੀ।