New Year celebration In Manali and Shimla : ਇਸ ਸਾਲ ਨਵੇਂ ਸਾਲ (New Year 2024) 'ਤੇ ਲੰਬਾ ਵੀਕਐਂਡ ਹੈ। ਇਹੀ ਕਾਰਨ ਹੈ ਕਿ ਸ਼ਿਮਲਾ ਤੋਂ ਮਨਾਲੀ (Shimla and Manali) ਤੱਕ ਇਸ ਸਾਲ ਸੈਲਾਨੀਆਂ ਦੀ ਗਿਣਤੀ ਮੁਕਾਬਲਤਨ ਜ਼ਿਆਦਾ ਹੈ। ਹਾਲਾਂਕਿ, ਇਸ ਨੇ ਹੋਟਲਾਂ, ਐਡਵੈਂਚਰ ਸਪੋਰਟਸ, ਟੈਕਸੀ ਕਾਰੋਬਾਰ ਅਤੇ ਬੱਸ ਆਪਰੇਟਰਾਂ ਲਈ ਵੱਡੀ ਆਮਦਨੀ ਪੈਦਾ ਕੀਤੀ ਹੈ। ਵੀਕੈਂਡ 'ਤੇ ਰੋਹਤਾਂਗ ‘ਚ ਅਟਲ ਸੁਰੰਗ ਦੇ ਬਾਹਰ ਕਈ ਕਿਲੋਮੀਟਰ ਲੰਬੀ ਵਾਹਨਾਂ ਦੀ ਕਤਾਰ ਵੇਖੀ ਗਈ ਹੈ।


ਨਿਊ ਈਅਰ ਸੈਲੇਬ੍ਰੇਸ਼ਨ (New Year Celebration) ਕਾਰਨ ਇਨ੍ਹਾਂ ਖੇਤਰਾਂ ਵਿੱਚ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਈਂਧਨ ਦੀ ਵਿਕਰੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਏਜੰਸੀ ਦੀ ਖਬਰ ਮੁਤਾਬਕ, ਕ੍ਰਿਸਮਸ ਵੀਕੈਂਡ ‘ਤੇ ਐਤਵਾਰ ਨੂੰ 28,210 ਤੋਂ ਜ਼ਿਆਦਾ ਵਾਹਨਾਂ ਨੇ ਅਟਲ ਸੁਰੰਗ ਨੂੰ ਪਾਰ ਕੀਤਾ। ਜਦੋਂ ਕਿ ਸ਼ਿਮਲਾ ਅਤੇ ਮਨਾਲੀ ਵਿੱਚ ਹੋਟਲਾਂ ਦੀ ਬੁਕਿੰਗ 90 ਫੀਸਦੀ ਤੱਕ ਰਹੀ।


ਟੈਕਸੀ ਚਾਲਕਾਂ ਦੀ ਜ਼ਬਰਦਸਤ ਆਮਦਨ


ਮੀਡੀਆ ਰਿਪੋਰਟਾਂ ਮੁਤਾਬਕ ਨਵੇਂ ਸਾਲ ਦੇ ਮੌਕੇ ਉੱਤੇ ਸ਼ਿਮਲਾ ਵਿੱਚ ਇੱਕ ਦਿਨ ‘ਚ 13 ਹਜ਼ਾਰ ਵਾਹਨ ਦੌੜੇ। ਕਰੀਬ 6 ਹਜ਼ਾਰ ਵਾਹਨ ਸੋਲਨ ਤੋਂ ਸ਼ਿਮਲਾ ਗਏ, ਜਦਕਿ 7 ਹਜ਼ਾਰ ਵਾਹਨ ਸ਼ਿਮਲਾ ਤੋਂ ਸੋਲਨ ਗਏ। ਮਨਾਲੀ ਵਿੱਚ ਵੀ ਸਥਿਤੀ ਇਹੀ ਰਹੀ। ਇਸਨੇ ਪੈਟਰੋਲ ਪੰਪਾਂ ਤੋਂ ਲੈ ਕੇ ਟੈਕਸੀ ਚਾਲਕਾਂ ਤੱਕ ਸਾਰਿਆਂ ਦੀ ਆਮਦਨ ਵਧਾਉਣ ਦਾ ਕੰਮ ਕੀਤਾ। ਹੋਟਲਾਂ ਦੇ ਨਾਲ-ਨਾਲ ਟੈਕਸੀ ਚਾਲਕਾਂ ਦੀ ਬੁਕਿੰਗ ਵੀ ਪੂਰੀ ਫੁੱਲ ਚੱਲ ਰਹੀ ਹੈ।


24 ਘੰਟੇ ਖੁੱਲ੍ਹ ਰਹੇ ਰੈਸਟੋਰੈਂਟ 


ਨਵੇਂ ਸਾਲ ਦੇ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਰੈਸਟੋਰੈਂਟਾਂ ਨੇ 24 ਘੰਟੇ ਖੁੱਲ੍ਹੇ ਰਹਿਣ ਦਾ ਫੈਸਲਾ ਕੀਤਾ ਹੈ। ਜਦੋਂ ਕਿ ਫੈਡਰੇਸ਼ਨ ਆਫ ਹਿਮਾਚਲ ਹੋਟਲਜ਼ ਐਂਡ ਰੈਸਟੋਰੈਂਟ ਐਸੋਸੀਏਸ਼ਨ (Federation of Himachal Hotels and Restaurant Association) ਦੇ ਪ੍ਰਧਾਨ ਗਜੇਂਦਰ ਠਾਕੁਰ ਦਾ ਕਹਿਣਾ ਹੈ ਕਿ ਹੋਟਲਾਂ ਦੀ ਬੁਕਿੰਗ 90 ਫੀਸਦੀ ਚੱਲ ਰਹੀ ਹੈ। ਨਵੇਂ ਸਾਲ ਤੋਂ ਬਾਅਦ ਮਨਾਲੀ ਕਾਰਨੀਵਲ ਵੀ 1 ਤੋਂ 6 ਜਨਵਰੀ ਤੱਕ ਹੋ ਰਿਹਾ ਹੈ, ਜਿਸ ਕਾਰਨ ਅੱਗੇ ਵੀ ਹੋਟਲਾਂ ਦੀ ਕਮਾਈ ਜਾਰੀ ਰਹਿਣ ਦੀ ਉਮੀਦ ਹੈ।


ਸ਼ਿਮਲਾ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਿੰਸ ਕੁਕਰੇਜਾ ਦਾ ਵੀ ਕਹਿਣਾ ਹੈ ਕਿ ਸ਼ਿਮਲਾ ਵਿੱਚ ਹੋਟਲਾਂ ਦੀ ਬੁਕਿੰਗ 90 ਫੀਸਦੀ ਤੱਕ ਹੈ। ਹਾਲਾਂਕਿ ਸੋਮਵਾਰ ਨੂੰ ਇਹ ਘੱਟ ਕੇ 60 ਫੀਸਦੀ ‘ਤੇ ਆ ਗਈ, ਪਰ ਆਉਣ ਵਾਲੇ ਦਿਨਾਂ ‘ਚ ਇਸ ਦੇ ਫਿਰ ਤੋਂ ਵਧਣ ਦੀ ਉਮੀਦ ਹੈ।