Credit-Debit Card Tokenisation:  1 ਜੁਲਾਈ, 2022 ਤੋਂ, ਪੇਮੈਂਟ ਐਗਰੀਗੇਟਰ, ਭੁਗਤਾਨ ਗੇਟਵੇ ਜਾਂ ਮਰਚੈਂਟ ਆਪਣੇ ਗਾਹਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਡੇਟਾ ਨੂੰ ਸਟੋਰ ਨਹੀਂ ਕਰ ਪਾਉਣਗੇ। 30 ਜੂਨ ਤੋਂ ਬਾਅਦ ਵਪਾਰੀਆਂ ਨੂੰ ਸਾਰੇ ਆਨਲਾਈਨ ਪੋਰਟਲ ਲੈ ਕੇ ਗਾਹਕ ਦੇ ਡੈਬਿਟ-ਕ੍ਰੈਡਿਟ ਕਾਰਡ ਦਾ ਡਾਟਾ ਡਿਲੀਟ ਕਰਨਾ ਹੋਵੇਗਾ। ਪਹਿਲਾਂ ਇਹ ਨਿਯਮ 1 ਜਨਵਰੀ, 2022 ਤੋਂ ਲਾਗੂ ਹੋਣਾ ਸੀ, ਪਰ RBI ਨੇ ਕਾਰਡ ਟੋਕਨਾਈਜ਼ੇਸ਼ਨ ਦੀ ਸਮਾਂ ਸੀਮਾ 30 ਜੂਨ, 2022 ਤੱਕ ਵਧਾ ਦਿੱਤੀ ਹੈ। ਨਵਾਂ ਨਿਯਮ ਹੁਣ 1 ਜੁਲਾਈ ਤੋਂ ਲਾਗੂ ਹੋਵੇਗਾ। 1 ਜੁਲਾਈ ਤੋਂ ਪੇਮੈਂਟ ਐਗਰੀਗੇਟਰ, ਪੇਮੈਂਟ ਗੇਟਵੇ ਜਾਂ ਵਪਾਰੀ ਨੂੰ ਗਾਹਕ ਦਾ ਕਾਰਡ ਡਾਟਾ ਡਿਲੀਟ ਕਰਨਾ ਹੋਵੇਗਾ। RBI ਨੇ 30 ਜੂਨ ਤੱਕ ਸਾਰੇ ਭੁਗਤਾਨ ਪ੍ਰਣਾਲੀਆਂ ਨੂੰ ਮੋਹਲਤ ਦਿੱਤਾ ਹੈ।



ਹਰ ਵਾਰ ਦਾਖਲ ਕਰਨੀ ਪਵੇਗੀ ਡੈਬਿਟ-ਕ੍ਰੈਡਿਟ ਕਾਰਡ ਦੀ ਡਿਟੇਲ
1 ਜੁਲਾਈ, 2022 ਤੋਂ, ਗਾਹਕ ਨੂੰ ਹਰ ਵਾਰ ਐਮਾਜ਼ਾਨ ਜਾਂ ਫਲਿੱਪਕਾਰਟ 'ਤੇ ਖਰੀਦਦਾਰੀ ਕਰਨ ਜਾਂ ਨੈੱਟਫਲਿਕਸ, ਡਿਜ਼ਨੀ+ ਹੌਟਸਟਾਰ ਰੀਚਾਰਜ ਕਰਨ ਲਈ ਹਰ ਵਾਰ ਲੈਣ-ਦੇਣ ਕਰਨ 'ਤੇ 16-ਅੰਕ ਵਾਲਾ ਡੈਬਿਟ-ਕ੍ਰੈਡਿਟ ਕਾਰਡ ਨੰਬਰ, ਐਕਸਪਾਇਰੀ ਡੇਟ, ਕਾਰਡ ਵੈਰੀਫਿਕੇਸ਼ਨ ਵੈਲਿਊ (ਸੀਵੀਵੀ) ਟਾਈਪ ਕਰਨਾ ਹੋਵੇਗਾ।
ਦੇਸ਼ ਵਿੱਚ ਡਿਜੀਟਲ ਵਰਤੋਂ ਵਿੱਚ ਵਾਧੇ ਦੇ ਨਾਲ, ਵੱਧ ਤੋਂ ਵੱਧ ਲੋਕ ਹੋਟਲ, ਦੁਕਾਨਾਂ ਜਾਂ ਕੈਬ ਬੁੱਕ ਕਰਨ ਲਈ ਔਨਲਾਈਨ ਪੇਮੈਂਟ ਦੀ ਵਰਤੋਂ ਕਰ ਰਹੇ ਹਨ। ਪਰ ਡਿਜੀਟਲ ਦੁਨੀਆ ਵਿੱਚ, ਸਾਈਬਰ ਕ੍ਰਾਈਮ ਯੂਜਰਸ ਦਾ ਡੇਟਾ ਹੜੱਪਣ ਦੀ ਉਡੀਕ ਕਰ ਰਹੇ ਹਨ। ਲੋਕਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਅਤੇ ਔਨਲਾਈਨ ਪੇਅਮੈਂਟ ਨੂੰ ਸੁਰੱਖਿਅਤ ਬਣਾਉਣ ਲਈ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਰੇ ਵਪਾਰੀਆਂ ਅਤੇ ਭੁਗਤਾਨ ਗੇਟਵੇਜ਼ ਨੂੰ 30 ਜੂਨ ਤੋਂ ਬਾਅਦ ਸਟੋਰ ਕੀਤੇ ਡੈਬਿਟ ਅਤੇ ਕ੍ਰੈਡਿਟ ਕਾਰਡ ਵੇਰਵਿਆਂ ਨੂੰ ਮਿਟਾਉਣ ਲਈ ਕਿਹਾ ਹੈ।

ਇਸਦਾ ਕੀ ਮਤਲਬ ਹੈ?
RBI ਦੇ ਕਾਰਡ ਟੋਕਨਾਈਜ਼ੇਸ਼ਨ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ, ਵਪਾਰੀਆਂ ਅਤੇ ਪੇਮੈਂਟ ਗੇਟਵੇਜ਼ ਨੂੰ ਆਪਣੇ ਸਰਵਰ 'ਤੇ ਸਟੋਰ ਕੀਤੇ ਗਾਹਕ ਦੇ ਕਾਰਡ ਡੇਟਾ ਨੂੰ ਮਿਟਾਉਣਾ ਹੋਵੇਗਾ। ਇਸਦਾ ਮਤਲਬ ਹੈ ਕਿ ਯੂਜ਼ਰ ਨੂੰ ਮਰਚੈਂਟ ਵੈਬਸਾਈਟਾਂ 'ਤੇ ਪੇਅਮੈਂਟ ਕਰਨ ਲਈ ਕਾਰਡ ਦੀ ਪੂਰੀ ਡਿਟੇਲ ਦਾਖਲ ਕਰਨੀ ਹੋਵੇਗੀ। ਬੈਂਕਾਂ ਨੇ ਇਨ੍ਹਾਂ ਬਦਲਾਵਾਂ ਬਾਰੇ ਆਪਣੇ ਗਾਹਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਟੋਕਨਾਈਜ਼ੇਸ਼ਨ ਕੀ ਹੈ?
ਮੌਜੂਦਾ ਨਿਯਮਾਂ ਦੇ ਅਨੁਸਾਰ, ਲੈਣ-ਦੇਣ 16-ਅੰਕ ਵਾਲੇ ਕਾਰਡ ਨੰਬਰ, ਕਾਰਡ ਦੀ ਐਕਸਪਾਇਰੀ ਡੇਟ, CVV ਅਤੇ ਵਨ-ਟਾਈਮ ਪਾਸਵਰਡ ਜਾਂ OTP (ਕੁਝ ਮਾਮਲਿਆਂ ਵਿੱਚ ਟ੍ਰਾਂਜੈਕਸ਼ਨ ਪਿੰਨ ਵੀ) ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਟੋਕਨਾਈਜ਼ੇਸ਼ਨ ਅਸਲ ਕਾਰਡ ਨੰਬਰ ਨੂੰ ਇੱਕ ਵਿਕਲਪਿਕ ਕੋਡ ਨਾਲ ਬਦਲਣ ਦੀ ਯੋਗਤਾ ਹੈ, ਜਿਸਨੂੰ "ਟੋਕਨ" ਕਿਹਾ ਜਾਂਦਾ ਹੈ।