Russia Ukraine War: ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀ ਸਪਲਾਈ ਘਟਣ ਦੇ ਡਰ ਨੂੰ ਦੂਰ ਕਰਦੇ ਹੋਏ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਇਕ ਫੀਸਦੀ ਤੋਂ ਵੀ ਘੱਟ ਹੈ। ਪੁਰੀ ਨੇ ਉਪਰਲੇ ਸਦਨ 'ਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਜਨਵਰੀ ਤੱਕ ਇਹ ਕੁੱਲ ਦਰਾਮਦ ਦਾ ਸਿਰਫ 0.2 ਫੀਸਦੀ ਹੈ।



60 ਫੀਸਦੀ ਹਿੱਸਾ ਖਾੜੀ ਤੋਂ ਆਉਂਦਾ

ਸਾਨੂੰ ਪ੍ਰਤੀ ਦਿਨ ਕੁੱਲ 5 ਮਿਲੀਅਨ ਬੈਰਲ ਦੀ ਲੋੜ ਹੈ। ਇਸ ਦਾ 60 ਫੀਸਦੀ ਖਾੜੀ ਤੋਂ ਆਉਂਦਾ ਹੈ। ਅਸੀਂ ਰੂਸ ਤੋਂ ਸਿਰਫ 4.19 ਲੱਖ ਮੀਟ੍ਰਿਕ ਟਨ ਆਯਾਤ ਕੀਤਾ ਹੈ ਜੋ ਕਿ ਕੁੱਲ ਦਰਾਮਦ ਦਾ 0.2 ਫੀਸਦੀ ਹੈ (ਇਸ ਵਿੱਤੀ ਸਾਲ ਵਿੱਚ ਅਪ੍ਰੈਲ-ਜਨਵਰੀ ਦੌਰਾਨ)।

ਜਾਣੋ ਹਰਦੀਪ ਸਿੰਘ ਪੁਰੀ ਨੇ ਕੀ ਕਿਹਾ

ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ ਜਿੱਥੋਂ ਤੱਕ ਰੂਸ ਤੋਂ ਤੇਲ ਦੀ ਦਰਾਮਦ ਦਾ ਸਬੰਧ ਹੈ ਮੀਡੀਆ ਵਿੱਚ ਜੋ ਰਿਪੋਰਟ ਕੀਤੀ ਗਈ ਹੈ। ਉਸ ਦੇ ਉਲਟ ਇਹ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2020-21 ਵਿੱਚ, ਭਾਰਤ ਨੇ ਆਪਣੀ ਕੱਚੇ ਤੇਲ ਦੀ ਲੋੜ ਦਾ 85 ਫੀਸਦੀ ਅਤੇ ਆਪਣੀ ਕੁਦਰਤੀ ਗੈਸ ਦੀ ਲੋੜ ਦਾ 54 ਫੀਸਦੀ ਦਰਾਮਦ ਕੀਤਾ।
ਜ਼ਿਆਦਾਤਰ ਦਰਾਮਦ ਇਰਾਕ ਤੋਂ ਹੁੰਦੀ ਹੈ

ਭਾਰਤ ਮੁੱਖ ਤੌਰ 'ਤੇ ਇਰਾਕ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਨਾਈਜੀਰੀਆ ਅਤੇ ਅਮਰੀਕਾ ਤੋਂ ਕੱਚਾ ਤੇਲ ਦਰਾਮਦ ਕਰਦਾ ਹੈ। ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕੁੱਲ ਮਾਤਰਾ ਦੇ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਗਲੋਬਲ ਊਰਜਾ ਬਜ਼ਾਰ ਵਿੱਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਦੀ ਮੌਜੂਦਾ ਸਥਿਤੀ ਵਿੱਚ, ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਹਾਈਡਰੋਕਾਰਬਨ ਊਰਜਾ ਸਮਝੌਤਿਆਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਪੁਰੀ ਨੇ ਕਿਹਾ ਕਿ ਭਾਰਤੀ ਤੇਲ ਕੰਪਨੀਆਂ ਨੇ ਰੂਸ (ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ) ਵਿੱਚ ਲਗਭਗ 16 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਨਿਵੇਸ਼ ਕਾਫ਼ੀ ਲਾਭਦਾਇਕ ਹਨ।