RBI new rules- ਜੇਕਰ ਤੁਸੀਂ ਕ੍ਰੈਡਿਟ ਕਾਰਡ ਯੂਜ਼ਰ ਹੋ ਤਾਂ ਤੁਹਾਨੂੰ ਝਟਕਾ ਲੱਗ ਸਕਦਾ ਹੈ। 1 ਜੁਲਾਈ ਤੋਂ ਕੁਝ ਪਲੇਟਫਾਰਮਾਂ ਰਾਹੀਂ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਸਕਦਾ ਹੈ। ਕ੍ਰੈਡਿਟ (CRED), PhonePe, BillDesk ਕੁਝ ਪ੍ਰਮੁੱਖ ਫਿਨਟੇਕ ਹਨ, ਜਿਨ੍ਹਾਂ ਉਤੇ RBI ਦੇ ਨਵੇਂ ਨਿਯਮਾਂ ਦਾ ਅਸਰ ਪੈ ਸਕਦੇ ਹਨ। 


ਕੇਂਦਰੀ ਬੈਂਕ ਨੇ ਨਿਰਦੇਸ਼ ਦਿੱਤਾ ਹੈ ਕਿ 30 ਜੂਨ ਤੋਂ ਬਾਅਦ ਸਾਰੇ ਕ੍ਰੈਡਿਟ ਕਾਰਡ ਭੁਗਤਾਨਾਂ ਦੀ ਪ੍ਰਕਿਰਿਆ ਭਾਰਤ ਬਿੱਲ ਪੇਮੈਂਟ ਸਿਸਟਮ ਯਾਨੀ BBPS ਰਾਹੀਂ ਕੀਤੀ ਜਾਣੀ ਚਾਹੀਦੀ ਹੈ।


ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਹੁਣ ਤੱਕ 2 ਕਰੋੜ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਐਚਡੀਐਫਸੀ ਬੈਂਕ, 1.7 ਕਰੋੜ ਕ੍ਰੈਡਿਟ ਕਾਰਡ ਕਰਨ ਵਾਲੇ ਆਈਸੀਆਈਸੀਆਈ ਬੈਂਕ ਅਤੇ 1.4 ਕਰੋੜ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਐਕਸਿਸ ਬੈਂਕ ਨੇ ਅਜੇ ਤੱਕ ਬੀਬੀਪੀਐਸ ਐਕਟੀਵੇਟ ਨਹੀਂ ਕੀਤਾ ਹੈ। ਇਨ੍ਹਾਂ ਬੈਂਕਾਂ ਨੇ ਹੁਣ ਤੱਕ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਹੈ। CRED ਅਤੇ PhonePe ਵਰਗੇ Fintechs, ਜੋ ਪਹਿਲਾਂ ਹੀ BBPS ਦੇ ਮੈਂਬਰ ਹਨ, ਵੀ 30 ਜੂਨ ਤੋਂ ਬਾਅਦ ਉਹਨਾਂ ਲਈ ਕ੍ਰੈਡਿਟ ਕਾਰਡ ਦੇ ਬਕਾਏ 'ਤੇ ਭੁਗਤਾਨ ਦੀ ਪ੍ਰਕਿਰਿਆ ਕਰਨ ਦੇ ਯੋਗ ਨਹੀਂ ਹੋਣਗੇ।


BBPS 'ਤੇ ਸਿਰਫ਼ 8 ਬੈਂਕਾਂ ਦੇ ਕ੍ਰੈਡਿਟ ਕਾਰਡ ਲਾਈਵ
ਭੁਗਤਾਨ ਉਦਯੋਗ ਨੇ ਸਮਾਂ ਸੀਮਾ 90 ਦਿਨ ਵਧਾਉਣ ਦੀ ਮੰਗ ਕੀਤੀ ਹੈ। ਹੁਣ ਤੱਕ ਸਿਰਫ 8 ਬੈਂਕਾਂ ਨੇ BBPS ਉਤੇ ਬਿੱਲ ਭੁਗਤਾਨ ਨੂੰ ਐਕਟਿਵ ਕੀਤਾ ਹੈ, ਜਦੋਂ ਕਿ ਕੁੱਲ 34 ਬੈਂਕਾਂ ਨੂੰ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਇਜਾਜ਼ਤ ਹੈ।


ਕੀ ਹੈ bbps 
ਭਾਰਤ ਬਿੱਲ ਪੇਮੈਂਟ ਸਿਸਟਮ ਬਿਲ ਭੁਗਤਾਨ ਦੀ ਇੱਕ ਏਕੀਕ੍ਰਿਤ ਪ੍ਰਣਾਲੀ ਹੈ, ਜੋ ਗਾਹਕਾਂ ਨੂੰ ਔਨਲਾਈਨ ਬਿੱਲ ਭੁਗਤਾਨ ਸੇਵਾ ਪ੍ਰਦਾਨ ਕਰਦੀ ਹੈ। ਇਹ ਬਿਲ ਭੁਗਤਾਨ ਲਈ ਇੱਕ ਇੰਟਰਓਪਰੇਬਲ ਪਲੇਟਫਾਰਮ ਹੈ। ਇਹ ਸਿਸਟਮ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ NPCI ਅਧੀਨ ਕੰਮ ਕਰਦਾ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।