Reserve Bank Launches RBI Daksh: ਨਵੇਂ ਸਾਲ 'ਚ ਭਾਰਤੀ ਰਿਜ਼ਰਵ ਬੈਂਕ ਧੋਖਾਧੜੀ ਦੇ ਮਾਮਲਿਆਂ ਦੀ ਬਿਹਤਰ ਰਿਪੋਰਟਿੰਗ ਕਰਨ ਅਤੇ ਭੁਗਤਾਨ ਧੋਖਾਧੜੀ ਪ੍ਰਬੰਧਨ ਨੂੰ ਸਵੈਚਲਿਤ ਕਰਨ ਲਈ ਇੱਕ ਵਿਸ਼ੇਸ਼ ਪਲੇਟਫ਼ਾਰਮ ਲਾਂਚ ਕਰਨ ਜਾ ਰਿਹਾ ਹੈ। ਇਸ ਵਿਸ਼ੇਸ਼ ਪਲੇਟਫ਼ਾਰਮ ਦਾ ਨਾਮ RBI DAKSH ਹੈ। ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਰਿਜ਼ਰਵ ਬੈਂਕ ਨੇ ਕਿਹਾ ਕਿ ਜਨਵਰੀ ਤੋਂ ਧੋਖਾਧੜੀ ਨਾਲ ਸਬੰਧਤ ਮਾਮਲਿਆਂ ਦੀ ਰਿਪੋਰਟਿੰਗ ਮਾਡਿਊਲ ਨੂੰ DAKSH ਨੂੰ ਟਰਾਂਸਫ਼ਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਦਕਸ਼ ਆਰਬੀਆਈ ਵੱਲੋਂ ਵਿਕਸਿਤ ਇੱਕ ਉੱਨਤ ਸੁਪਰਵਾਈਜ਼ਰੀ ਮਾਨੀਟਰਿੰਗ ਸਿਸਟਮ ਹੈ।
ਇਸ ਤੋਂ ਧੋਖਾਧੜੀ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਲਈ ਪਹਿਲਾਂ ਰਿਜ਼ਰਵ ਬੈਂਕ ਨੇ ਸੈਂਟਰਲ ਪੇਮੈਂਟ ਫਰਾਡ ਇੰਫਾਰਮੇਸ਼ਨ ਰਜਿਸਟਰੀ (CPFIR) ਦੀ ਸ਼ੁਰੂਆਤ ਸਾਲ 2020 'ਚ ਕੀਤੀ ਸੀ। ਇਹ ਸਿਸਟਮ ਕਮਰਸ਼ੀਅਲ ਬੈਂਕਾਂ ਅਤੇ ਨਾਨ-ਬੈਂਕ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (PPI) ਨਾਲ ਸਬੰਧਤ ਸਾਰੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਰਿਪੋਰਟ ਕਰਦੀ ਹੈ। 'ਦਕਸ਼' ਇੱਕ ਵੈੱਬ-ਆਧਾਰਿਤ ਐਂਡ-ਟੂ-ਐਂਡ ਵਰਕ-ਫਲੋ ਐਪਲੀਕੇਸ਼ਨ ਹੈ, ਜਿਸ ਰਾਹੀਂ RBI ਬੈਂਕਾਂ ਅਤੇ NBFC ਵਰਗੀਆਂ ਸੰਸਥਾਵਾਂ ਨੂੰ ਵਧੇਰੇ ਕੇਂਦ੍ਰਿਤ ਢੰਗ ਨਾਲ ਨਿਗਰਾਨੀ ਕਰਨ ਅਤੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਯੋਗ ਹੋਵੇਗਾ।
1 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ 'ਦਕਸ਼'
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਇਸ ਮਾਮਲੇ 'ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ 1 ਜਨਵਰੀ 2023 ਤੋਂ ਆਰਬੀਆਈ DAKSH ਰਾਹੀਂ ਧੋਖਾਧੜੀ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨਾ ਸ਼ੁਰੂ ਕਰੇਗਾ। ਦੱਸ ਦੇਈਏ ਕਿ RBI ਦੇ ਨਵੇਂ ਪੋਰਟਲ Daksh 'ਤੇ ਕਈ ਹੋਰ ਸੁਵਿਧਾਵਾਂ ਵੀ ਉਪਲੱਬਧ ਹੋਣਗੀਆਂ। ਸਭ ਤੋਂ ਪਹਿਲਾਂ ਥੋਕ 'ਚ ਭੁਗਤਾਨ ਧੋਖਾਧੜੀ ਨਾਲ ਸਬੰਧਤ ਜਾਣਕਾਰੀ ਅਪਲੋਡ ਕਰਨ ਤੋਂ ਇਲਾਵਾ, ਵਾਧੂ ਜਾਣਕਾਰੀ ਦੀ ਸਹੂਲਤ, ਆਨਲਾਈਨ ਸਕ੍ਰੀਨ ਅਧਾਰਤ ਰਿਪੋਰਟਿੰਗ, ਮੇਕਰ-ਚੈਕਰ ਦੀ ਸਹੂਲਤ, ਡੈਸ਼ਬੋਰਡ ਬਣਾਉਣ ਦੀ ਸਹੂਲਤ ਜਾਂ ਅਲਰਟ/ਸਲਾਹਕਾਰ ਜਾਰੀ ਕਰਨ ਦੀ ਸਹੂਲਤ ਵਰਗੀਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਉਪਲੱਬਧ ਹਨ।
ਪੇਮੈਂਟ ਆਪ੍ਰੇਟਰਾਂ ਨੂੰ ਇਹ ਜ਼ਰੂਰੀ ਕੰਮ ਕਰਨਾ ਹੋਵੇਗਾ
ਦੇਸ਼ 'ਚ ਰਿਜ਼ਰਵ ਬੈਂਕ ਵੱਲੋਂ ਮਾਨਤਾ ਪ੍ਰਾਪਤ ਸਾਰੇ ਪੇਮੈਂਟ ਸਿਸਟਮ ਆਪ੍ਰੇਟਰਸ/ਭਾਰਤ 'ਚ ਐਕਟਿਵ ਪੇਮੈਂਟ ਸਿਸਟਮ ਪਾਰਟੀਸਿਪੈਂਟਸ ਜਾਂ ਸਰਵਿਸ ਪ੍ਰੋਵਾਈਡਰਸ ਨੂੰ ਸਾਰੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਪਹਿਲਾਂ ਇਲੈਕਟ੍ਰਾਨਿਕ ਡਾਟਾ ਸਬਮਿਸ਼ਨ ਪੋਰਟਲ (EDSP) 'ਤੇ ਜਮ੍ਹਾਂ ਕਰਾਉਣਾ ਪੈਂਦਾ ਸੀ। ਹੁਣ RBI ਦੇ ਸਿਸਟਮ 'ਚ ਬਦਲਾਅ ਤੋਂ ਬਾਅਦ ਉਨ੍ਹਾਂ ਨੂੰ 1 ਜਨਵਰੀ 2023 ਤੋਂ DAKSH ਪੋਰਟਲ 'ਤੇ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੀ ਰਿਪੋਰਟ ਕਰਨੀ ਪਵੇਗੀ। ਧਿਆਨ 'ਚ ਰੱਖੋ ਕਿ ਇਨ੍ਹਾਂ ਸ਼ਿਕਾਇਤਾਂ 'ਚ ਸੰਸਥਾ ਅਤੇ ਗਾਹਕਾਂ ਵੱਲੋਂ ਸ਼ਿਕਾਇਤਾਂ ਦੀਆਂ ਰਿਪੋਰਟਾਂ ਸ਼ਾਮਲ ਹਨ।