Budget 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ 1 ਫ਼ਰਵਰੀ ਨੂੰ ਦੇਸ਼ ਦੇ ਸਾਹਮਣੇ ਵਿੱਤੀ ਸਾਲ 2022-2023 ਦਾ ਬਜਟ ਪੇਸ਼ ਕੀਤਾ। ਇਸ ਬਜਟ ਦੌਰਾਨ ਵਿੱਤ ਮੰਤਰੀ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਡਿਜ਼ੀਟਲ ਕਰੰਸੀ ਲਾਂਚ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਇਸ ਕਰੰਸੀ ਨੂੰ ਸਾਲ 2022-2023 'ਚ ਲਾਂਚ ਕਰਨ ਦੀ ਗੱਲ ਕਹੀ ਹੈ। ਡਿਜ਼ੀਟਲ ਕਰੰਸੀ ਬਾਰੇ ਸੁਣਦਿਆਂ ਹੀ ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਆ ਰਿਹਾ ਹੈ ਕਿ ਡਿਜ਼ੀਟਲ ਕਰੰਸੀ ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਤਾਂ ਆਓ ਅਸੀਂ ਤੁਹਾਨੂੰ ਡਿਜ਼ੀਟਲ ਕਰੰਸੀ ਬਾਰੇ ਦੱਸਦੇ ਹਾਂ।

ਆਪਣੇ ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਡਿਜ਼ੀਟਲ ਕਰੰਸੀ ਬਲਾਕਚੈਨ ਤਕਨਾਲੋਜੀ 'ਤੇ ਅਧਾਰਤ ਹੋਵੇਗੀ। ਇਸ ਕਰੰਸੀ ਨੂੰ ਸੈਂਟਰਲ ਬੈਂਕ ਡਿਜ਼ੀਟਲ ਕਰੰਸੀ ਦਾ ਨਾਂ ਦਿੱਤਾ ਜਾਵੇਗਾ। ਇਸ ਨੂੰ ਭਾਰਤੀ ਰਿਜ਼ਰਵ ਬੈਂਕ ਵੱਲੋਂ ਲਾਂਚ ਕੀਤਾ ਜਾਵੇਗਾ। ਡਿਜ਼ੀਟਲ ਕਰੰਸੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਲੋੜ ਅਨੁਸਾਰ ਸਾਵਰੇਨ ਕਰੰਸੀ (sovereign currency) 'ਚ ਬਦਲਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਡਿਜ਼ੀਟਲ ਕਰੰਸੀ ਦੀਆਂ ਦੋ ਕਿਸਮਾਂ ਹਨ। ਇੱਕ ਨੂੰ ਰਿਟੇਲ ਡਿਜ਼ੀਟਲ ਕਰੰਸੀ ਕਿਹਾ ਜਾਂਦਾ ਹੈ। ਇਹ ਕਰੰਸੀ ਆਮ ਲੋਕਾਂ ਤੇ ਆਮ ਕੰਪਨੀਆਂ ਵੱਲੋਂ ਵਰਤੋਂ ਲਈ ਬਣਾਈ ਗਈ ਹੈ। ਦੂਜੇ ਪਾਸੇ, ਇੱਕ ਥੋਕ ਡਿਜ਼ੀਟਲ ਕਰੰਸੀ ਹੈ। ਇਸ ਕਰੰਸੀ ਦੀ ਵਰਤੋਂ ਸਿਰਫ਼ ਵਿੱਤੀ ਸੰਸਥਾਵਾਂ ਵੱਲੋਂ ਕੀਤੀ ਜਾਵੇਗੀ। ਡਿਜੀਟਲ ਕਰੰਸੀ ਇੱਕ ਵਿਸ਼ੇਸ਼ ਤਕਨੀਕ ਨਾਲ ਬਣੀ ਹੈ।

ਇਸ ਨੂੰ ਬਲਾਕਚੇਨ ਤਕਨਾਲੋਜੀ ਕਿਹਾ ਜਾਂਦਾ ਹੈ। ਇੱਥੇ ਬਲਾਕਚੇਨ 'ਚ ਦੋ ਚੀਜ਼ਾਂ ਸ਼ਾਮਲ ਹਨ। ਪਹਿਲਾ ਬਲਾਕ ਹੈ ਤੇ ਦੂਜਾ ਚੇਨ ਹੈ। ਬਲਾਕ 'ਚ ਕਰੰਸੀ ਡਾਟਾ ਭਰਿਆ ਜਾਂਦਾ ਹੈ। ਜਦੋਂ ਇਹ ਪੂਰੀ ਤਰ੍ਹਾਂ ਭਰ ਜਾਂਦਾ ਹੈ, ਇਹ ਚੇਨ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਲੰਬੀ ਚੇਨ ਬਣਾ ਲੈਂਦੀ ਹੈ। ਇਸ ਕਾਰਨ ਸਾਰੇ ਬਲਾਕ ਇੱਕ-ਦੂਜੇ ਨਾਲ ਜੁੜੇ ਹੋਏ ਹਨ।



ਕ੍ਰਿਪਟੋਕਰੰਸੀਆਂ ਜਿਵੇਂ ਬਿਟਕੋਇਨ (Bitcoin), ਈਥਰਿਅਮ, Cardano, Binance Coin, Tether ਆਦਿ ਵਰਗੀਆਂ ਇਸ ਬਲਾਕਚੈਨ ਤਕਨਾਲੋਜੀ 'ਤੇ ਕੰਮ ਕਰਦੀਆਂ ਹਨ। ਦੱਸ ਦੇਈਏ ਕਿ ਇਸ ਬਲਾਕਚੇਨ ਤਕਨੀਕ ਕਾਰਨ ਡਿਜ਼ੀਟਲ ਕਰੰਸੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਕਰੰਸੀ ਨੂੰ ਬਲਾਕ ਦੇ ਵੈਰੀਫ਼ਿਕੇਸ਼ਨ ਨਾਲ ਮਜ਼ਬੂਤ ਕੀਤਾ ਜਾਂਦਾ ਹੈ।

ਅਜਿਹੀ ਡਿਜ਼ੀਟਲ ਕਰੰਸੀ ਦੀ ਵਰਤੋਂ ਨਾਲ ਦੇਸ਼ 'ਚ ਡਿਜ਼ੀਟਲੀਕਰਨ ਦੀ ਰਫ਼ਤਾਰ ਤੇਜ਼ ਹੋਵੇਗੀ। ਇਸ ਨਾਲ ਕਰੰਸੀ ਰੱਖਣ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਤੇ ਤੁਸੀਂ ਜਦੋਂ ਚਾਹੋ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਨੂੰ ਸਾਵਰੇਨ ਕਰੰਸੀ 'ਚ ਬਦਲ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904